ਡੀ.ਬੀ.ਈ.ਈ. ਮੋਹਾਲੀ ਨੇ ਰਿਲਾਇੰਸ ਨਿਪੁੰਨ ਲਾਇਫ ਇੰਨਸੋਰੈਂਸ ਵਿੱਚ ਜਗਦੀਪ ਕੌਰ ਦੀ ਸਿਲੈਕਸ਼ਨ ਕਰਵਾਈ

ZILA ROZGAR
ਸ਼ਹਿਰੀ ਨੌਜਵਾਨਾਂ ਲਈ ਮੁਫ਼ਤ ਰੋਜ਼ਗਾਰ ਕਿੱਤਾ ਮੁਖੀ ਹੁਨਰ ਸਿਖਲਾਈ ਕੋਰਸ ਦੀ ਸ਼ੁਰੂਆਤ: ਏ.ਡੀ.ਸੀ.(ਜ)

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਐਸ.ਏ.ਐਸ ਨਗਰ, 05 ਅਗਸਤ 2021
ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਮਿਸ਼ਨ ਅਧੀਨ ਮੋਹਾਲੀ ਵਿਖੇ ਸਥਾਪਿਤ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਜਿਲ੍ਹੇ ਦੇ ਨੌਜਵਾਨਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ। ਇਸ ਯੋਜਨਾ ਅਧੀਨ ਡੀ.ਬੀ.ਈ.ਈ., ਮੋਹਾਲੀ ਵੱਲੋੋਂ ਚੰਡੀਗੜ੍ਹ ਦੀ ਵਸਨੀਕ ਜਗਦੀਪ ਕੌਰ ਦੀ ਸਿਲੈਕਸ਼ਨ ਰਿਲਾਇੰਸ ਨਿਪੁੰਨ ਲਾਇਫ ਇੰਨਸੋਰੈਂਸ ਵਿੱਚ ਕਰਵਾਈ ਗਈ ਹੈ। ਜਗਦੀਪ ਕੌਰ ਚੰਡੀਗੜ੍ਹ ਦੀ ਰਹਿਣ ਵਾਲੀ ਹੈ ਅਤੇ ਉਸ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈੈ। ਉਹ ਕਾਫੀ ਸਮੇਂ ਤੋਂ ਨੌਕਰੀ ਦੀ ਤਲਾਸ਼ ਕਰ ਰਹੀ ਸੀ ਜਿਸਦੇ ਸਬੰਧ ਵਿੱਚ ਡੀ.ਬੀ.ਈ.ਈ., ਮੋਹਾਲੀ ਵਿਖੇ ਆਈ ਅਤੇ ਡਿਪਟੀ ਸੀ.ਈ.ਓ ਨਾਲ ਮੁਲਾਕਾਤ ਕੀਤੀ।
ਡਿਪਟੀ ਸੀ.ਈ.ਓ ਨੇ ਉਸਨੂੰ ਡੀ.ਬੀ.ਈ.ਈ., ਮੋਹਾਲੀ ਵਿਖੇ ਆਪਣਾ ਨਾਮ ਦਰਜ ਕਰਵਾਉਣ ਲਈ ਕਿਹਾ। ਇਸ ਤੋੋਂ ਬਾਅਦ ਡਿਪਟੀ ਸੀ.ਈ.ਓ ਵੱਲੋਂ ਉਸਨੂੰ ਰੋਜ਼ਗਾਰ ਦੇ ਮੌਕਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਸਿੱਧੇ ਹੀ ਕੰਪਨੀ ਵਿੱਚ ਇੰਟਰਵਿਊ ਲਈ ਭੇਜਿਆ ਗਿਆ, ਜਿੱਥੇ ਕਿ ਉਸ ਦੀ ਸਲੈਕਸ਼ਨ ਹੋ ਗਈ।
ਸਿਲੈਕਸ਼ਨ ਤੋੋਂ ਬਾਅਦ ਜਗਦੀਪ ਕੌਰ ਨੇ ਡੀ.ਬੀ.ਈ.ਈ., ਮੋਹਾਲੀ ਦੇ ਅਧਿਕਾਰੀਆਂ ਦਾ ਧੰਨਵਾਦ ਕਰਦੇ ਹੋਏ ਪੰਜਾਬ ਸਰਕਾਰ ਦੇ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਡੀ.ਬੀ.ਈ.ਈ., ਮੋਹਾਲੀ ਦੀਆਂ ਸਹੂਲਤਾਂ ਦੀ ਜਾਣਕਾਰੀ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਸਾਂਝੀ ਕਰਨ ਦਾ ਵਾਅਦਾ ਕੀਤਾ।