ਨੌਜਵਾਨ ਰਾਹੁਲ ਕਾਸਣੀਆਂ ਨੇ ਐਮਬੀਏ ਕਰ ਬਕਰੀ ਪਾਲਣ ਨੂੰ ਬਣਾਇਆ ਬਿਜਨੈਸ ਮਾੱਡਲ
-ਰਾਮਸਰਾ ਦਾ ਨੌਜਵਾਨ ਬਣਿਆ ਪ੍ਰੇਰਣਾ ਸ਼ੋ੍ਰਤ
ਫਾਜਿਲ਼ਕਾ, 5 ਸਤੰਬਰ
ਫਾਜਿਲ਼ਕਾ ਜਿ਼ਲ੍ਹੇ ਦੇ ਪਿੰਡ ਰਾਮਸਰਾ ਦਾ ਵਸਨੀਕ ਨੌਜਵਾਨ ਰਾਹੁਲ ਕਾਸਣੀਆਂ, ਐਮਬੀਏ ਕੀਤੀ, ਸੱਤ ਸਾਲ ਨੌਕਰੀ ਕੀਤੀ ਅਤੇ ਫਿਰ ਕੁਝ ਨਵਾਂ ਕਰਨ ਦੇ ਇਰਾਦੇ ਨਾਲ ਪਿੰਡ ਪਰਤੇ ਇਸ ਨੌਜਵਾਨ ਨੇ ਬੱਕਰੀ ਪਾਲਣ ਨੂੰ ਅਪਣਾ ਕੇ ਅਜਿਹਾ ਬਿਜਨੈਸ ਮਾਡਲ ਖੜਾ ਕੀਤਾ ਜ਼ੋ ਹੋਰਨਾਂ ਨੌਜਵਾਨਾਂ ਲਈ ਪ੍ਰੇਰਣਾ ਸ਼ੋ੍ਰਤ ਬਣਿਆ ਹੋਇਆ ਹੈ।
ਅਬੋਹਰ ਦੇ ਅਧੀਨ ਪੈਂਦੇ ਇਸ ਪਿੰਡ ਦੇ ਰਾਹੁਲ ਕਾਸਣੀਆਂ ਕੋਲ ਇਸ ਸਮੇਂ 100 ਤੋਂ ਜਿਆਦਾ ਬੱਕਰੀਆਂ ਹਨ। 2016 ਵਿਚ ਇਹ ਕੰਮ ਸ਼ੁਰੂ ਕਰਨ ਵਾਲੀਆਂ ਰਾਹੁਲ ਆਖਦਾ ਹੈ ਕਿ ਹੁਣ ਉਹ ਬਰੀਡਰ ਵਜੋਂ ਕੰਮ ਕਰ ਰਿਹਾ ਹੈ ਅਤੇ ਇਹ ਕੰਮ ਸ਼ੁਰੂ ਕਰਨ ਵਾਲਿਆਂ ਨੂੰ ਚੰਗੀ ਨਸਲ ਦੇ ਜਾਨਵਰ ਸਪਲਾਈ ਕਰਦਾ ਹੈ।
ਇਸ ਕਿੱਤੇ ਬਾਰੇ ਗੱਲ ਕਰਦਿਆਂ ਉਹ ਆਖਦਾ ਹੈ ਕਿ ਅੱਜ ਖੇਤੀ ਦੇ ਨਾਲ ਨਾਲ ਸਹਾਇਕ ਧੰਦੇ ਕਿਸਾਨਾਂ ਦੀ ਜਰੂਰਤ ਹਨ। ਬਕਰੀ ਪਾਲਣ ਖੇਤੀ ਨਾਲ ਬਹੁਤ ਹੀ ਕਾਮਯਾਬ ਰੰਹਿੰਦਾ ਹੈ ਕਿਉਂਕਿ ਇਹ ਦੋਨੋਂ ਧੰਦੇ ਇਕ ਦੁਜ਼ੇ ਦੇ ਪੂਰਕ ਹਨ। ਉਸ ਅਨੁਸਾਰ ਕਿਸੇ ਵੀ ਸਹਾਇਕ ਕਿੱਤੇ ਵਿਚ ਮੰਡੀਕਰਨ ਵੱਡੀ ਚੁਣੌਤੀ ਹੁੰਦਾ ਹੈ ਪਰ ਬਕਰੀ ਪਾਲਣ ਵਿਚ ਮੰਡੀਕਰਨ ਦੀ ਕੋਈ ਸਮੱਸਿਆ ਹੀ ਨਹੀਂ ਸਗੋਂ ਫਾਰਮ ਤੋਂ ਹੀ ਵਪਾਰੀ ਆ ਕੇ ਬਕਰੀਆਂ ਖਰੀਦ ਕਰਕੇ ਲੈ ਜਾਂਦੇ ਹਨ। ਜ਼ੇਕਰ ਇਸਦੇ ਦੁੱਧ ਦਾ ਮੰਡੀਕਰਨ ਵੀ ਕਰ ਲਿਆ ਜਾਵੇ ਤਾਂ ਮੁਨਾਫਾ ਹੋਰ ਵੱਧ ਜਾਂਦਾ ਹੈ।
ਉਹ ਹੁਣ ਹੋਰ ਨੌਜਵਾਨਾਂ ਨੂੰ ਬਕਰੀ ਪਾਲਣ ਅਤੇ ਘਰ ਦੇ ਪਿੱਛਵਾੜੇ ਮੁਰਗੀ ਪਾਲਣ ਦੀ ਸਿਖਲਾਈ ਵੀ ਦਿੰਦਾ ਹੈ। ਰਾਹੁਲ ਕਾਸਣੀਆਂ ਆਖਦਾ ਹੈ ਕਿ ਉਹ ਖੁਦ ਅਤੇ ਇਕ ਸਹਿਯੋਗੀ ਮਿਲਗੇ ਬਹੁਤ ਹੀ ਅਸਾਨੀ ਨਾਲ 100 ਬਕਰੀਆਂ ਦੀ ਸੰਭਾਲ ਕਰ ਲੈਂਦੇ ਹਨ। ਉਸਦੇ ਅਨੁਸਾਰ ਜ਼ੇਕਰ ਸਮੇਂ ਸਿਰ ਵੈਕਸੀਨੇਸ਼ਨ ਕਰਵਾ ਲਿਆ ਜਾਵੇ ਤਾਂ ਇਸ ਜਾਨਵਰ ਨੂੰ ਕਿਸੇ ਗੰਭੀਰ ਬਿਮਾਰੀ ਦਾ ਕੋਈ ਖਤਰਾ ਨਹੀਂ ਰਹਿੰਦਾ ਹੈ।ਉਸਦੇ ਅਨੁਸਾਰ ਬਕਰੀ ਲਈ 15 ਵਰਗ ਫੁੱਟ ਅਤੇ ਬੱਕਰੇ ਲਈ 30 ਵਰਗ ਫੁੱਟ ਦਾ ਛੱਤਿਆ ਸੈਂਡ ਹੋਵੇ ਅਤੇ ਇੰਨੀ ਕੁ ਖੁੱਲੀ ਥਾਂ ਹੋਵੇ।

English






