ਪੰਜਾਬ ਗੌਰਮੈਂਟ  ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਖਿਲਾਫ ਇੱਕ ਦਿਨ ਦੀ ਭੁੱਖ ਹੜਤਾਲ ਸ਼ੁਰੂ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨਾਂ ਮੰਨੀਆਂ ਤਾਂ ਕੀਤਾੇ ਜਾਣਗੇ ਵੱਡੇ ਸੰਘਰਸ਼ –ਜਥੇਬੰਦੀ 
ਫਿਰੋਜ਼ਪੁਰ 07 ਫਰਵਰੀ 2025
ਪੰਜਾਬ ਗੌਰਮੈਂਟ  ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਵੱਲੋਂ ਉਲੀਕੇ ਗਏ ਪ੍ਰੋਗਰਾਮ ਤਹਿਤ ਜਿਲਾ ਫਿਰੋਜਪੁਰ ਪ੍ਰਧਾਨ ਜਸਪਾਲ ਸਿੰਘ ਰਿਟਾਇਰਡ ਡੀਐਸਪੀ, ਅਜੀਤ ਸਿੰਘ ਸੋਡੀ ਜਨਰਲ ਸਕੱਤਰ, ਓਮ ਪ੍ਰਕਾਸ਼ ਪੈਨਸ਼ਨ ਜਥੇਬੰਦੀ , ਨਰਿੰਦਰ ਸ਼ਰਮਾ ਪੈਰਾਮੈਡੀਕਲ, ਮਲਕੀਤ ਚੰਦ ਪਾਸੀ, ਮਹਿੰਦਰ ਸਿੰਘ ਧਾਲੀਵਾਲ, ਮੁਖਤਿਆਰ ਸਿੰਘ ,ਤਾਰਾ ਸਿੰਘ, ਸੁਰਿੰਦਰ ਕੁਮਾਰ ਜੋਸ਼ਣ,  ਅਜੀਤ ਸਿੰਘ, ਸ਼ੇਰ ਸਿੰਘ, ਅਸ਼ੋਕ ਕੁਮਾਰ  ਵੱਲੋਂ ਇੱਕ ਦਿਨ ਦੀ ਭੁੱਖ ਹੜਤਾਲ ਸ਼ੁਰੂ ਕਰਨ ਉਪਰੰਤ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਮੰਗ ਪੱਤਰ ਦਿੱਤਾ ਗਿਆ।
ਇਸ ਮੌਕੇ ਪ੍ਰੈਸ ਵਿੱਚ ਬਿਆਨ ਜਾਰੀ ਕਰਦਿਆਂ ਜਨਰਲ ਸਕੱਤਰ ਅਜੀਤ ਸਿੰਘ ਸੋਢੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਾਂ ਦੀਆਂ ਸਾਂਝੀਆਂ ਮੰਗਾਂ ਦੇ ਸਬੰਧ ਵਿੱਚ ਕਈ ਵਾਰ ਸੰਘਰਸ਼ ਕਰਨ ਤੋਂ ਬਾਅਦ ਮੀਟਿੰਗਾਂ ਕੀਤੀਆਂ ਗਈਆਂ ਹਨ ਪਰ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਾਂ ਦੀਆਂ ਕੋਈ ਵੀ ਮੰਗਾਂ ਅਜੇ ਤੱਕ ਮੰਨੀਆਂ ਨਹੀਂ ਗਈਆਂ ਜਿਸ ਦੇ ਵਜੋਂ ਪੂਰੇ ਪੰਜਾਬ ਦੀ ਮੁਲਾਜ਼ਮ ਅਤੇ ਪੈਨਸ਼ਨ ਮੁਲਾਜ਼ਮਾਂ  ਵਿੱਚ ਨਿਰਾਸ਼ਾ ਪਾਈ ਜਾ ਰਹੀ। ਇਸ ਵਿੱਚ ਜਸਪਾਲ ਸਿੰਘ ਰਿਟਾਇਰ ਡੀਐਸਪੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਇਸ ਮੁਲਾਜ਼ਮ ਮਾਰੂ ਨੀਤੀ ਦੀ ਸਾਂਝੇ ਫਰੰਟ ਵੱਲੋਂ ਨਿਖੇਦੀ ਕੀਤੀ ਜਾਂਦੀ ਅਤੇ ਉਹਨਾਂ ਦੱਸਿਆ ਕਿ ਜੇਕਰ 28 ਫਰਵਰੀ 2025 ਤੱਕ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨ ਦੀਆਂ ਸਾਂਝੀਆਂ ਮੰਗਾਂ ਨਾਂ ਮੰਨੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਅੰਦਰ ਤਿੱਖੇ ਸੰਘਰਸ਼ ਵਿੱਡੇ ਜਾਣਗੇ ਅਤੇ ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਵਿੱਚ ਹੋਰਨਾਂ ਤੋਂ ਇਲਾਵਾ ਮਨਿੰਦਰਜੀਤ ਸਿੰਘ, ਮਨੋਹਰ ਲਾਲ ਪ੍ਰਧਾਨ ਕਲੈਰੀਕਲ ਯੂਨੀਅਨ ,ਮਾਸਟਰ ਚੰਨਨ ਸਿੰਘ,ਪ੍ਰਦੀਪ ਸਲਵਾਨ ,ਰਾਜਕੁਮਾਰ ਬੇਰੀ, ਭੁਪਿੰਦਰ ਸੋਨੀ, ਰਾਜਪਾਲ, ਪ੍ਰੇਮ ਪ੍ਰਕਾਸ਼, ,ਨਰਿੰਦਰ ਧਾਲੀਵਾਲ,  ਪ੍ਰੀਤ ਮੁਖੀਜਾ, ਦੇਵਰਾਜ ਨਰੂਲਾ, ਅਜੀਤ ਸਿਓਡੀ, ਸਵਰਨਜੀਤ ਸਿੰਘ, ਤਾਰਾ ਸਿੰਘ, ਅਸ਼ੋਕ ਕੁਮਾਰ, ਗੁਰਵਿੰਦਰ ਸਿੰਘ, ਬਲਵੀਰ ਸਿੰਘ, ਰਮਨਦੀਪ ਸਿੰਘ, ਅਰਵਿੰਦਰ ਸਿੰਘ ਅਤੇ ਪ੍ਰੀਤ ਮਖੀਜਾ, ਬਲਜੀਤ ਕੌਰ, ਲਛਮੀ ਰਾਣੀ, ਰਾਜਵਿੰਦਰ ਕੌਰ ਆਦਿ ਬੁਲਾਰਿਆਂ ਨੇ ਪੰਜਾਬ ਸਰਕਾਰ ਦੀ ਮੁਲਾਜ਼ਮ ਮਾਰੂ ਨੀਤੀ ਦੀ ਨਿਖੇਦੀ ਕੀਤੀ