ਅੰਮ੍ਰਿਤਸਰ 28 ਜੁਲਾਈ 2021
ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੇ ਨੋਟੀਫਿਕਸੇਨ ਜਾਰੀ ਕਰਕੇ ਬੀ ਆਰ ਟੀ ਐਸ ਅੰਮ੍ਰਿਤਸਰ ਦੀਆਂ ਬੱਸਾਂ ਦੇ ਕਿਰਾਏ ਅਤੇ ਸਮਾਰਟ ਕਾਰਡਾਂ ਦੇ ਵਸੂਲ ਕੀਤੇ ਜਾ ਰਹੇ ਕਿਰਾਏ ਵਿਚ ਕਟੋਤੀ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ ਈ ਓ ਪੰਜਾਬ ਬੱਸ ਮੈਟਰੋ ਸੋਸਾਇਟੀ ਅੰਮ੍ਰਿਤਸਰ ਨੇ ਦੱਸਿਆ ਕਿ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਨੂੰ ਮੁਫ਼ਤ ਬੱਸ ਸੇਵਾ ਮੁਹੱਈਆ ਕਰਵਾਈ ਜਾ ਰਹੀ ਹੈ। ਉਨਾਂ ਦੱਸਿਆ ਕਿ ਹੁਣ ਸਰਕਾਰ ਵਲੋਂ ਕਿਰਾਏ ਵਿੱਚ ਹੋਰ ਕਟੌਤੀ ਕੀਤੀ ਗਈ ਹੈ। ਜਿਸ ਅਨੁਸਾਰ ਅੰਮ੍ਰਿਤਸਰ ਦੀਆਂ ਕੁੱਝ ਪ੍ਰਮੁੱਖ ਲੋਕਸ਼ਨਾਂ ਤੋਂ ਬੀ.ਆਰ.ਟੀ.ਐਸ. ਬੱਸ ਸਟੇਸ਼ਨਾਂ ਦਾ ਕਿਰਾਇਆ ਜਿਵੇਂ ਕਿ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਪੁਰਾਣੀ ਚੁੰਗੀ, ਅਲਫਾ ਵਨ ਮਾਲ, ਮੁਸਤਫਾਬਾਦ, ਬੱਸ ਸਟੈਂਡ ਅੰਮ੍ਰਿਤਸਰ ਤੋਂ ਖਾਲਸਾ ਪਬਲਿਕ ਸਕੂਲ, ਰਾਮ ਬਾਗ, ਨਿਊ ਪ੍ਰੀਤ ਨਗਰ ਅਤੇ ਪੁਤਲੀਘਰ ਚੌਂਕ ਤੋਂ ਵਿਜੈ ਨਗਰ, ਛੇਹਰਟਾ ਚੌਂਕ, ਬਸ ਸਟੈਂਡ ਲਈ 5/- ਰੁਪਏ ਕਿਰਾਇਆ ਨਿਰਧਾਰਿਤ ਕੀਤਾ ਗਿਆ ਹੈ ਅਤੇ ਇਸੇ ਤਰ੍ਹਾਂ ਹੀ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਇੰਡੀਆ ਗੇਟ, ਗੋਲਡਨ ਗੇਟ, ਵੇਰਕਾ ਨਹਿਰ, ਬੱਸ ਸਟੈਂਡ ਅੰਮ੍ਰਿਤਸਰ ਤੋਂ ਨਰਾਇਣਗੜ੍ਹ, ਵੇਰਕਾ ਨਹਿਰ, ਅਤੇ ਪੁਤਲੀਘਰ ਚੋਂਕ ਤੋਂ ਇੰਡੀਆ ਗੇਟ, ਗੋਲਡਨ ਗੇਟ, ਵੇਰਕਾ ਨਹਿਰ ਲਈ 10/- ਰੁਪਏ ਕਿਰਾਇਆ ਨਿਰਧਾਰਿਤ ਕੀਤਾ ਗਿਆ ਹੈ।
ਉਨਾਂ ਦੱਸਿਆ ਕਿ ਸਮਾਰਟ ਕਾਰਡ ਹੋਲਡਰਾਂ ਲਈ ਨਵੇਂ ਨਿਸਚਿਤ ਕੀਤੇ ਗਏ ਕਿਰਾਏ ਵਿੱਚ 20ਫੀਸਦੀ, ਸੀਨੀਅਰ ਸੀਟੀਜਨ ਅਤੇ ਦਿਵਿਆਂਗ ਵਿਅਕਤੀਆਂ ਦੇ ਕਿਰਾਏ ਵਿੱਚ 50ਫੀਸਦੀ ਅਤੇ ਕਾਲਜ ਦੇ ਵਿਦਿਆਰਥੀਆਂ ਦੇ ਕਿਰਾਏ ਵਿੱਚ 66ਫੀਸਦੀ ਕਟੌਤੀ ਕੀਤੀ ਗਈ ਹੈ। ਉਨਾਂ ਦੱਸਿਆ ਕਿ ਨਵੇਂ ਸਮਾਰਟ ਕਾਰਡ ਬਣਾਉਣ ਦੀ ਕੀਮਤ 50/- ਰੁਪਏ ਅਤੇ ਇਸ ਨੂੰ ਰੀਚਾਰਜ ਕਰਵਾਉਣ ਲਈ ਘਟੋ ਘੱਟ ਕੀਮਤ ਵੀ 50/- ਰੁਪਏ ਨਿਰਧਾਰਿਤ ਕੀਤੀ ਗਈ ਹੈ।

English






