ਰੂਪਨਗਰ, 13 ਜੁਲਾਈ 2021
ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਘਰ ਘਰ ਰੁਜ਼ਗਾਰ ਸਕੀਮ ਤਹਿਤ ਜਿਲ੍ਹੇ ਦੇ ਬੇਰੁਜ਼ਗਾਰ ਪੜੇ ਲਿਖੇ ਨੌਜਵਾਨਾਂ ਨੂੰ ਪ੍ਰਾਇਵੇਟ ਤੇ ਸਰਕਾਰੀ ਅਤੇ ਸਰਕਾਰੀ ਅਦਾਰਿਆਂ ਵਿਚ ਸਨਮਾਨਯੋਗ ਨੌਕਰੀਆਂ ਮਿਲੀਆਂ ਹਨ। ਇਸੇ ਸਕੀਮ ਤਹਿਤ ਨੌਕਰੀ ਪ੍ਰਾਪਤ ਕਰਨ ਵਾਲੀ ਰਮਨਦੀਪ ਕੌਰ ਵਾਸੀ ਪਿੰਡ ਰਤਨਪੂਰਾ ਰੂਪਨਗਰ ਨੇ ਆਪਣਾ ਤਜਰਬਾ ਸਾਂਝੇ ਕਰਦੇ ਹੋਏ ਦੱਸਿਆ ਕਿ ਮੇਰੇ ਘਰ ਵਿੱਚ ਮੇਰੇ ਮਾਤਾ ਪਿਤਾ ਤੇ ਇੱਕ ਛੋਟਾ ਭਰਾ ਹੈ, ਮੇਰੇ ਪਿਤਾ ਜੀ ਥਰਮਲ ਪਲਾਂਟ ਰੋਪੜ ਵਿੱਚ ਕੰਮ ਕਰਦੇ ਹਨ ਤੇ ਮੇਰੀ ਮਾਤਾ ਜੀ ਘਰੇਲੂ ਕੰਮ ਕਾਜ ਕਰਦੇ ਹਨ ਤੇ ਮੇਰਾ ਛੋਟਾ ਭਰਾ ਪੜਾਈ ਕਰ ਰਿਹਾ ਹੈ।
ਮੇਰੀ ਵਿਦਿਅਕ ਯੋਗਤਾ ਬੀ.ਕਾਮ, ਪੀ.ਜੀ.ਡੀ.ਸੀ.ਏ ਹੈ ਤੇ ਮੈਂ ਨੌਕਰੀ ਲੈਣ ਲਈ ਰੋਜ਼ਗਾਰ ਦਫਤਰ ਰੂਪਨਗਰ ਵਿਖੇ ਆਪਣਾ ਨਾਮ ਦਰਜ ਕਰਵਾਇਆ ਸੀ ਤੇ ਪੀ.ਜੀ.ਆਰ.ਕੇ.ਏ.ਐਮ. ਪੋਰਟਲ ਤੇ ਆਨਲਾਈਨ ਨਾਮ ਵੀ ਦਰਜ ਕੀਤਾ ਸੀ ਤੇ ਮੈਨੂੰ ਨੌਕਰੀ ਲਈ ਰੋਜ਼ਗਾਰ ਦਫਤਰ ਤੋਂ ਮੈਸੇਜ ਤੇ ਕਾਲ ਆਉਣੀ ਸ਼ੁਰੂ ਹੋ ਗਈ ਸੀ ਤੇ ਮੈਂ ਪੀ.ਜੀ.ਆਰ.ਕੇ.ਏ.ਐਮ. ਪੋਰਟਲ ਤੇ ਆਨਲਾਈਨ ਸਰਕਾਰੀ ਤੇ ਪ੍ਰਾਈਵੇਟ ਵਕੈਂਸੀ ਵੀ ਅਪਣੀ ਯੋਗਤਾ ਦੇ ਅਨੁਸਾਰ ਦੇਖ ਰਹੀ ਸੀ।
ਮੈਨੂੰ ਜਿਲ੍ਹਾ ਰੋਜ਼ਗਾਰ ਦਫਤਰ ਵਿਖੇ ਇੰਟਵਿਊ ਦੇ ਲਈ ਕਾਲ ਆਈ ਸੀ ਤੇ ਮੈਨੂੰ ਦੱਸਿਆ ਗਿਆ ਕਿ ਅਜਾਇਲ ਹਰਬਲ ਕੰਪਨੀ ਵੱਲੋਂ ਗ੍ਰੇਜੁਏਸ਼ਨ ਸਟੂਡੇਂਟਸ ਦੇ ਲਈ ਅਸੀਸਟੈਂਟ ਮੈਨੇਜਰ ਦੀ ਪੋਸਟ ਲਈ ਇੰਟਰਵਿਊ ਹੋ ਰਹੀ ਹੈ।
ਮੈਂ ਰੋਜ਼ਗਾਰ ਦਫਤਰ ਵਿੱਚ ਜਾ ਕੇ ਆਪਣਾ ਇੰਟਰਵਿਊ ਅਜਾਇਲ ਹਰਬਲ ਕੰਪਨੀ ਦੇ ਵਿੱਚ ਦਿੱਤਾ ਤੇ ਇੰਟਰਵਿਊ ਦੇਣ ਉਪਰੰਤ ਮੇਰੀ ਸਲੈਕਸ਼ਨ ਅਜਾਇਲ ਹਰਬਲ ਕੰਪਨੀ ਵਿੱਚ ਅਸੀਸਟੈਂਟ ਮੈਨੇਜਰ ਦੀ ਪੋਸਟ ਲਈ ਹੋ ਗਈ ਹੈ। ਮੈਂ ਪੰਜਾਬ ਸਰਕਾਰ ਦੇ ਰੋਜ਼ਗਾਰ ਦਫਤਰ ਅਤੇ ਜਿਲ੍ਹਾ ਪ੍ਰਸ਼ਾਸਨ ਦਾ ਦਿੱਲੋ ਧੰਨਵਾਦ ਕਰਦੀ ਹੈ ਜਿਨ੍ਹਾਂ ਦੀ ਬਦੋਲਤ ਮੈਨੂੰ ਰੋਜ਼ਗਾਰ ਪ੍ਰਾਪਤ ਹੋਇਆ।

English






