ਗੁਰਦਾਸਪੁਰ , 10 ਮਈ, 2021 ( ) ਮਾਣਯੋਗ ਐਸ.ਐਸ.ਪੀ. ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪੰਜਾਬ ਪੁਲਿਸ ਦੇ ਕਰਮਚਾਰੀਆਂ ਜੋ ਇਸ ਸਮੇਂ ਕੋਵਿਡ-19 ਮਹਾਂਮਾਰੀ ਦੌਰਾਨ ਫਰੰਟ ਲਾਇਨ ਤੇ ਕੰਮ ਕਰ ਰਹੇ ਹਨ ਜਿਨ੍ਹਾਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਉਹਨਾਂ ਨੂੰ ਵਿਟਾਮਿਨ ਸੀ, ਜਿੰਕ ਟੈਬਲੇਟਸ , ਸੈਨਾਟਾਈਜਰ ਅਤੇ ਮਾਸਕ ਮੁਹੱਈਆ ਕਰਵਾਏ ਗਏ । ਇਸ ਕੰਮ ਵਿੱਚ ਸ੍ਰ. ਰਜਵੰਤ ਸਿੰਘ ਬਾਬਾ ਮੈਡੀਕਲ ਸਟੋਰ, ਗੁਰਦਾਸਪੁਰ ਅਤੇ ਪੁਲਿਸ ਸਾਂਝ ਕਮੇਟੀ ਮੈਂਬਰਾਂ ਦਾ ਸਹਿਯੋਗ ਲਿਆ ਗਿਆ । ਜਿਥੇ ਅੱਜ ਦਫ਼ਤਰ ਜ਼ਿਲ੍ਹਾ ਪੁਲਿਸ ਗੁਰਦਾਸਪੁਰ ਵਿੱਚ ਵੱਖ-ਵੱਖ ਬ੍ਰਾਂਚਾਂ ਵਿੱਚ ਤਾਇਨਾਤ ਕਰਮਚਾਰੀਆਂ ਨੂੰ ਤਕਸੀਮ ਕਰਕੇ ਸ਼ੁਰੂਆਤ ਕੀਤੀ ਗਈ ਹੈ।

English





