ਭਗਵਾਨ ਵਾਲਮੀਕਿ ਜੀ ਦੇ ਪਰਗਟ ਦਿਵਸ ਦੇ ਮੱਦੇ ਨਜ਼ਰ ਸਵੈ ਇਛੁੱਕ ਕੀਤਰਨ ਲਈ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਭਗਵਾਨ ਵਾਲਮੀਕਿ ਜੀ ਦੇ ਪਰਗਟ ਦਿਵਸ ਦੇ ਮੱਦੇ ਨਜ਼ਰ ਸਵੈ ਇਛੁੱਕ ਕੀਤਰਨ ਲਈ
—-ਰਜਿਸਟਰੇਸ਼ਨ 7 ਅਕਤੂਬਰ, 2022 ਤੱਕ-ਚੇਅਰਮੈਨ ਵਾਲੀਮੀਕਿ ਸ਼ਰਾਇਨ ਬੋਰਡ
ਅੰਮ੍ਰਿਤਸਰ, 30 ਸਤੰਬਰ:
ਭਗਵਾਨ ਵਾਲਮੀਕਿ ਜੀ ਦਾ ਪਰਗਟ ਦਿਵਸ 9 ਅਕਤੂਬਰ ਨੂੰ ਸੰਗਤਾਂ ਵੱਲੋਂ ਵਾਲਮੀਕਿ ਤੀਰਥ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਅਤੇ ਇਸੇ ਸਬੰਧ ਵਿੱਚ 1 ਅਕਤੂਬਰ ਨੂੰ ਜਲੰਧਰ ਤੋਂ ਚੱਲ ਕੇ ਸ਼ੋਭਾ ਯਾਤਰਾ ਅੰਮ੍ਰਿਤਸਰ ਵਿਖੇ ਪਹੁੰਚ ਰਹੀ ਹੈ।  ਇਹ ਜਾਣਕਾਰੀ ਸ੍ਰੀ ਹਰਪ੍ਰੀਤ ਸਿੰਘ ਸੂਦਨ ਚੇਅਰਮੈਨ ਵਾਲੀਮੀਕਿ ਸ਼ਰਾਇਨ ਬੋਰਡ-ਕਮ -ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਦਿੰਦਿਆਂ ਦੱਸਿਆ ਕਿ ਪਰਗਟ ਦਿਵਸ ਨੂੰ ਸਮਰਪਿਤ ਕੱਢੀਆਂ ਜਾਣ ਵਾਲੀਆਂ ਸ਼ੋਭਾ ਯਾਤਰਾਵਾਂ ਦੇ ਸਬੰਧ ਭਗਵਾਨ ਵਾਲਮੀਕਿ ਸਮਾਜ ਦੇ ਸਾਰੇ ਮਿਊਜੀਕਲ ਗਰੁੱਪ/ਭਜਨ ਮੰਡਲੀਆਂ ਸਵੈ ਇਛੁੱਕ ਕੀਤਰਨ ਕਰਨ ਲਈ ਆਪਣੀ ਰਜਿਸਟਰੇਸ਼ਨ 7 ਅਕਤੂਬਰ, 2022 ਤੱਕ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਦਫਤਰ ਉਪ ਮੰਡਲ ਮੈਜਿਸਟਰੇਟ ਲੋਪੋਕੇ ਅਤੇ ਦਫਤਰ ਜੀ:ਐਮ ਭਗਵਾਨ ਵਾਲਮੀਕਿ ਤੀਰਥ ਸ਼ਰਾਈਨ ਬੋਰਡ ਵਿਖੇ ਕਰਵਾ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਉਕਤ ਤੋਂ ਇਲਾਵਾ ਆਪਣੀ ਰਜਿਸਟਰੇਸ਼ਨ ਬੇਨਤੀ sdmlopoke@gmail.com ’ਤੇ ਵੀ ਭੇਜ ਸਕਦੇ ਹਨ।