ਰਾਜ ਪੱਧਰੀ “ਖੇਡਾਂ ਵਤਨ ਪੰਜਾਬ ਦੀਆਂ” ਚੋਂ ਤੂਤ ਦੀਆਂ ਹੈਂਡਬਾਲ ਖਿਡਾਰਨਾਂ ਬਣੀਆਂ ਪੰਜਾਬ ਉਪਜੇਤੂ 

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

— ਲਗਾਤਾਰ 15ਵੇਂ ਸਾਲ ਰਾਜ ਪੱਧਰ ਤੇ ਪ੍ਰਾਪਤ ਕੀਤੀਆਂ ਪੁਜੀਸ਼ਨਾਂ

ਫਿਰੋਜ਼ਪੁਰ, 25 ਅਕਤੂਬਰ:

ਜ਼ਿਲ੍ਹਾ ਕਪੂਰਥਲਾ ਵਿੱਚ 16 ਅਕਤੂਬਰ ਤੋਂ 23 ਅਕਤੂਬਰ ਤੱਕ ਹੋਈਆਂ ਰਾਜ ਪਧਰੀ ਹੈਂਡਬਾਲ ਖੇਡ, ਖੇਡਾਂ ਵਤਨ ਪੰਜਾਬ ਦੀਆਂ ਵਿਚੋਂ ਤੂਤ ਸਕੂਲ ਦੀਆਂ ਲੜਕੀਆਂ ਅਤੇ ਲੜਕਿਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਸਿਲਵਰ ਅਤੇ ਬਰਾਊਨਜ਼ ਮੈਡਲ ਜਿੱਤ ਕੇ ਜ਼ਿਲ੍ਹੇ ਫਿਰੋਜ਼ਪੁਰ ਦਾ ਨਾਮ ਰੋਸ਼ਨ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਪਿੰਡ ਤੂਤ ਦੇ ਸਕੂਲ ਦੀਆਂ ਲੜਕੀਆਂ ਅੰਡਰ 14 ਨੇ ਦੂਸਰਾ ਸਥਾਨ ਲੜਕੀਆਂ ਅੰਡਰ 17 ਨੇ ਤੀਸਰਾ ਸਥਾਨ ਅੰਡਰ 21 ਦੀਆਂ ਲੜਕੀਆਂ ਨੇ ਤੀਸਰਾ ਸਥਾਨ ਅਤੇ ਲੜਕੇ ਅੰਡਰ 14 ਵਿੱਚ ਤੀਸਰਾ ਸਥਾਨ ਪ੍ਰਾਪਤ ਕਰਕੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ। ਤੂਤ ਸਕੂਲ ਦੀਆਂ ਚਾਰ ਟੀਮਾਂ ਦਾ ਰਾਜ ਪੱਧਰ ਤੇ ਪੁਜੀਸ਼ਨਾਂ ਹਾਸਲ ਕਰਨਾ ਮਾਣ ਵਾਲੀ ਗੱਲ ਹੈ। ਖਿਡਾਰਨਾਂ ਨੇ ਆਪਣੀ ਇਸ ਉਪਲਬਧੀ ਲਈ ਟੀਮ ਦੇ ਕੋਚ ਸ. ਜਸਵੀਰ ਸਿੰਘ ਸਟੇਟ ਅਵਾਰਡੀ, ਸ. ਜਗਮੀਤ ਸਿੰਘ ਜਿਲਾ ਹੈਂਡਵਾਲ ਕੋਚ, ਸ. ਗੁਰਪ੍ਰੀਤ ਸਿੰਘ ਡੀਪੀ ਦੀ ਅਣਥੱਕ ਮਿਹਨਤ ਨੂੰ ਸਲਾਮ ਕੀਤਾ।

ਟੀਮ ਦੇ ਕੋਚਾਂ ਸ. ਜਸਵੀਰ ਸਿੰਘ ਤੇ ਸ. ਜਗਮੀਤ ਸਿੰਘ ਨੇ ਦੱਸਿਆ ਕਿ ਕੋਚਿੰਗ ਸੈਂਟਰ ਤੂਤ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇੱਥੇ ਦੀਆਂ ਖਿਡਾਰਨਾਂ ਨੇ ਲਗਾਤਾਰ 15ਵੇਂ ਸਾਲ ਰਾਜ ਪੱਧਰ ਤੇ ਹੈਂਡਬਾਲ ਖੇਡ ਵਿੱਚ ਪੁਜੀਸ਼ਨ ਹਾਸਲ ਕੀਤੀ ਹੈ। ਇਸ ਉਪਲਬਧੀ ਤੱਕ ਪਹੁੰਚਣ ਲਈ ਡੀਈਓ ਸੈਕੰਡਰੀ ਸ. ਚਮਕੌਰ ਸਿੰਘ, ਡਿਪਟੀ ਡੀਈਓ ਸੈਕੰਡਰੀ ਸ. ਪ੍ਰਗਟ ਸਿੰਘ ਬਰਾੜ, ਡੀਐਸਓ ਸ. ਬਲਵਿੰਦਰ ਸਿੰਘ, ਜ਼ਿਲਾ ਹੈਂਡਬਾਲ ਐਸੋਸੀਏਸ਼ਨ ਦੇ ਪ੍ਰਧਾਨ ਰਾਜਪਾਲ ਸਿੰਘ। ਹੈਂਡਬਾਲ ਕੌਚ ਗੁਰਜੀਤ ਸਿੰਘ, ਰਮਨਦੀਪ ਸਿੰਘ ਅਰਮਾਨਪੁਰਾ, ਚਮਕੌਰ ਸਿੰਘ, ਗੁਰਜੀਤ ਸਿੰਘ, ਹਰਪ੍ਰੀਤ ਸਿੰਘ, ਪਵਨਦੀਪ ਸਿੰਘ, ਦਰਸ਼ਨ ਸਿੰਘ, ਮਾਈਕਲ ਕੌਚ ਫਰੀਦਕੋਟ, ਦਰਸ਼ਨ ਪਾਲ ਸਿੰਘ ਕੋਚ ਫਰੀਦਕੋਟ ਅਤੇ ਸ. ਬਲਵੰਤ ਸਿੰਘ (ਰਿਟਾ) ਡੀਐਸਓ ਦਾ ਵਿਸ਼ੇਸ਼ ਯੋਗਦਾਨ ਹੈ। ਬੱਚਿਆਂ ਦੀ ਜਿੱਤ ਨੂੰ ਮਾਨਣ ਲਈ ਅਤੇ ਅਸ਼ੀਰਵਾਦ ਦੇਣ ਲਈ ਰੱਖੇ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਬਲਵੰਤ ਸਿੰਘ ਲੋਕਪਾਲ ਮੁਕਤਸਰ ਉਚੇਚੇ ਤੌਰ ਤੇ ਡਾਕਟਰ ਆਸ਼ੂਤੋਸ਼ ਤਲਵਾੜਮੈਡੀਕਲ ਕਾਲਜ ਫਰੀਦਕੋਟ, ਡਾਕਟਰ ਨੀਰਜ ਤਲਵਾੜ ਫਰੀਦਕੋਟ ਸਮੂਹ ਪੰਚਾਇਤ ਸਰਪੰਚ ਰਵਿੰਦਰ ਸਿੰਘ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਜਗਸੀਰ ਸਿੰਘ, ਭੁਪਿੰਦਰ ਸਿੰਘ, ਅਵਤਾਰ ਸਿੰਘ, ਲਖਵਿੰਦਰ ਸਿੰਘ ਲੱਖਾ, ਗੁਰਮੀਤ ਸਿੰਘ ਪ੍ਰਧਾਨ ਰੋਟਰੀ ਕਲੱਬ ਜਗਦੇਵ ਸਿੰਘ ਪਹੁੰਚੇ। ਆਏ ਹੋਏ ਮਹਿਮਾਨਾਂ ਨੇ ਟੀਮ ਦੀ ਜਿੱਤ ਤੇ ਸਕੂਲ ਮੁਖੀ ਮੈਡਮ ਮਨਦੀਪ ਕੌਰ, ਖਿਡਾਰੀਆਂ ਦੇ ਕੋਚਾਂ , ਗੁਰਪ੍ਰੀਤ ਸਿੰਘ, ਸਮੂਹ ਸਟਾਫ ਮੈਡਮ ਪੂਜਾ, ਗੀਤੂ, ਮੀਨੂ, ਵੀਰਪਾਲ ਕੌਰ, ਚਰਨਜੀਤ ਕੌਰ, ਸੁਖਪ੍ਰੀਤ ਕੌਰ, ਸੁਖਜੀਤ ਕੌਰ, ਜਸਪਾਲ ਕੌਰ, ਵਿਨੇਸ਼ ਚੌਹਾਨ ਅਤੇ ਮਲਕੀਤ ਸਿੰਘ ਨੂੰ ਵਧਾਈ ਦਿੱਤੀ।