ਰੋਇੰਗ ਸਿਖਲਾਈ ਕੇਂਦਰ, ਕਟਲੀ ਵਿਖੇ ਸੂਬੇ ਦੇ ਖਿਡਾਰੀਆਂ ਨੇ ਰਾਜ ਪੱਧਰੀ ਮੁਕਾਬਲਿਆਂ ‘ਚ ਦਿਖਾਏ ਆਪਣੇ ਜੋਹਰ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

• ਸਤਲੁਜ ਵੈਟਲੈਂਡ ‘ਤੇ 16 ਕਿਲੋਮੀਟਰ ਲੰਬੇ ਕੁਦਰਤੀ ਸਟਰੈਚ ਸਦਕਾ ਅੰਤਰਰਾਸ਼ਟਰੀ ਖਿਡਾਰੀਆਂ ਦੀ ਪਹਿਲੀ ਪਸੰਦ ਬਣੇਗਾ: ਡਿਪਟੀ ਕਮਿਸ਼ਨਰ

ਰੂਪਨਗਰ, 20 ਅਗਸਤ:

ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2 ਤਹਿਤ ਸਤਲੁਜ ਵੈਟਲੈਂਡ ਵਿਖੇ ਸਥਿਤ ਰੋਇੰਗ ਸਿਖਲਾਈ ਕੇਂਦਰ, ਕਟਲੀ ਵਿਖੇ ਸੂਬੇ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਉਤੇ ਨਾਮਣਾ ਖੱਟ ਚੁੱਕੇ ਉੱਘੇ ਖਿਡਾਰੀ, ਆਪਣੇ ਜੋਹਰ ਦਾ ਪ੍ਰਦਰਸ਼ਨ ਕਰਕੇ ਰਾਜ ਪੱਧਰੀ ਮੁਕਾਬਲਿਆਂ ਨੂੰ ਸਫਲ ਬਣਾ ਰਹੇ ਹਨ।

ਇਸ ਸਬੰਧੀ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਰੋਇੰਗ, ਕੈਕਿੰਗ ਤੇ ਕੈਨੋਇੰਗ ਦੀ ਖੇਡਾਂ ਦੇ ਮੁਕਾਬਲਿਆਂ ਅਤੇ ਅਭਿਆਸ ਲਈ ਘੱਟੋਂ-ਘੱਟ 2 ਕਿਲੋਮੀਟਰ ਦਾ ਸਟਰੈਚ ਲਾਜ਼ਮੀ ਹੁੰਦਾ ਹੈ ਜਦਕਿ ਸਤਲੁਜ ਵੈਟਲੈਂਡ ਉਤੇ 16 ਕਿਲੋਮੀਟਰ ਲੰਬੇ ਕੁਦਰਤੀ ਸਟਰੈਚ ਦੀ ਸਹੂਲਤ ਹੈ ਜੋ ਇਸ ਇਲਾਕੇ ਨੂੰ ਵਿਸ਼ਵ ਦੇ ਨਕਸ਼ੇ ਉਤੇ ਪਾਣੀ ਵਿਚ ਹੋਣ ਵਾਲੀਆਂ ਖੇਡਾਂ ਲਈ ਪਹਿਲੀ ਪਸੰਦ ਦਾ ਮੈਦਾਨ ਸਾਬਿਤ ਹੋ ਸਕਦਾ ਹੈ। ਇਨ੍ਹਾਂ ਸੰਭਾਵਨਾਵਾਂ ਨੂੰ ਹਕੀਕਤ ਵਿਚ ਬਦਲਣ ਲਈ ਪੰਜਾਬ ਸਰਕਾਰ ਵਲੋਂ ਜੰਗੀ ਪੱਧਰ ਉਤੇ ਫੈਸਲੇ ਲਏ ਜਾ ਰਹੇ ਹਨ ਜਿਸ ਸਦਕਾ ਅੱਜ ਰਾਜ ਪੱਧਰੀ ਖੇਡਾਂ ਵਿਚ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਰੋਇੰਗ ਮੁਕਾਬਲਿਆਂ ਵਿਚ ਇਥੇ ਹਿੱਸਾ ਲੈ ਰਹੇ ਹਨ।

ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਪਿੰਡ ਕਟਲੀ ਵਿਖੇ ਸਥਿਤ ਰੋਇੰਗ, ਕੈਕਿੰਗ ਤੇ ਕੈਨੋਇੰਗ ਸਿਖਲਾਈ ਕੇਂਦਰ ਸਦਕਾ ਜ਼ਿਲ੍ਹਾ ਰੂਪਨਗਰ ਵਿਚ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਬਣ ਰਹੇ ਹਨ ਅਤੇ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜੋ ਮੰਚ ਇਨ੍ਹਾਂ ਖਿਡਾਰੀਆਂ ਨੂੰ ਮਿਲਿਆ ਹੈ ਉਸ ਨਾਲ ਆਉਣ ਵਾਲੇ ਸਮੇਂ ਵਿਚ ਪਾਣੀ ਵਿਚ ਹੋਣ ਵਾਲੀਆਂ ਖੇਡਾਂ ਦਾ ਸੁਨਹਿਰੀ ਭਵਿੱਖ ਯਕੀਨੀ ਤੌਰ ਉਤੇ ਦੇਖਣ ਨੂੰ ਮਿਲੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰੋਇੰਗ, ਕੈਕਿੰਗ ਤੇ ਕੈਨੋਇੰਗ ਦੀ ਖੇਡ ਨੂੰ ਹੋਰ ਪ੍ਰਫੁਲਿਤ ਕਰਨ ਅਤੇ ਖਿਡਾਰੀਆਂ ਦੇ ਤਕਨੀਕੀ ਮਾਰਗ ਦਰਸ਼ਨ ਲਈ ਇਸ ਸਿਖਲਾਈ ਕੇਂਦਰ ਦਾ ਹੋਰ ਵਿਕਾਸ ਕੀਤਾ ਜਾ ਰਿਹਾ ਹੈ ਤਾਂ ਜੋ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਹਰ ਪੱਧਰ ਦੀ ਸਿਖਲਾਈ ਇਥੇ ਮੁਹੱਈਆ ਕਰਵਾਈ ਜਾ ਸਕੇ।

ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਰੁਪੇਸ਼ ਕੁਮਾਰ ਬੇਗੜਾ ਨੇ ਕਿਹਾ ਕਿ ਬੀਤੇ ਦਿਨ 19 ਅਕਤੂਬਰ ਤੋਂ ਕਟਲੀ ਵੈਟਲੈਂਡ ਵਿਖੇ ਇਹ ਸੂਬਾ ਪੱਧਰੀ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਸ ਲਈ ਉਹ ਸਭ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਧੰਨਵਾਦ ਕਰਦਾ ਹਾਂ ਜਿਨਾਂ ਦੀ ਦੂਰ ਦ੍ਰਿਸ਼ਟਤਾ ਅਤੇ ਸਹਿਯੋਗ ਸਦਕਾ ਹੀ ਅੱਜ ਖਿਡਾਰੀਆਂ ਨੂੰ ਇਸ ਕੇਂਦਰ ਵਿਖੇ ਬਿਹਤਰੀਨ ਮਾਹੌਲ ਮਿਲਿਆ ਹੈ।

ਕੈਕਿੰਗ ਕੈਨੋਇੰਗ ਦੇ ਕੋਚ ਗੁਰਜਿੰਦਰ ਸਿੰਘ ਚੀਮਾ ਨੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਪੂਰੇ ਭਾਰਤ ਵਿਚ ਪਾਣੀ ਵਿਚ ਹੋਣ ਵਾਲੀਆਂ ਖੇਡਾਂ ਲਈ ਸਤਲੁਜ ਦਰਿਆ ਵਰਗੀ ਥਾਂ ਨਹੀਂ ਹੈ ਜਿਸ ਕਰਕੇ ਹੀ ਪੰਜਾਬ ਵਿਚੋਂ ਵਿਸ਼ਵ ਪੱਧਰ ਉਤੇ ਖਿਡਾਰੀ ਨਾਮਣਾ ਖੱਟ ਕੇ ਦੇਸ਼ ਦਾ ਨਾਮ ਰੋਸ਼ਨ ਕਰ ਰਹੇ ਹਨ।

ਇਸ ਮੌਕੇ ਰੋਇੰਗ ਕੋਚ ਉਕਰਦੀਪ ਕੌਰ, ਹਾਕੀ ਦੇ ਏਸ਼ੀਅਨ ਗੇਮ ਸਿਲਵਰ ਮੈਡਲਿਸਟ ਤੇ 1999 ਜੂਨੀਅਰ ਹਾਕੀ ਟੀਮ ਦੇ ਕਪਤਾਨ ਕਮਲਾ ਚੀਮਾ ਅਤੇ ਹੋਰ ਸੀਨੀਅਰ ਕੋਚ ਹਾਜ਼ਰ ਸਨ।