ਫਾਜ਼ਿਲਕਾ, 15 ਜੁਲਾਈ 2021
ਵਿਧਾਇਕ ਫਾਜ਼ਿਲਕਾ ਸ. ਦਵਿੰਦਰ ਸਿੰਘ ਘੁਬਾਇਆ ਨੇ ਬਾਰਡਰ ਕੰਢੀ ਪੈਂਦੇ ਪਿੰਡ ਮੁਹਾਰ ਖੀਵਾ ਵਿਖੇ 21 ਲੱਖ ਰੁਪਏ ਦੇ ਵਿਕਾਸ ਕਾਰਜਾ ਦੇ ਕੰਮ ਜਿਸ ਵਿਚ ਇੰਟਰ ਲੋਕ ਟਾਇਲ ਸੜਕ ਦਾ ਨਿਰਮਾਣ ਅਤੇ ਸ਼ਮਸ਼ਾਨ ਘਰ ਦਾ ਕੰਮ ਪੂਰੇ ਹੋਣ `ਤੇ ਉਦਘਾਟਨ ਕੀਤਾ।ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸੂਬੇ ਦਾ ਵਿਕਾਸ ਕਰਨ ਲਈ ਫੰਡ ਮੁਹੱਈਆ ਕਰਵਾਏ ਜਾ ਰਹੇ ਹਨ ਜਿਸ ਨਾਲ ਹਲਕਿਆਂ ਦਾ ਵਿਕਾਸ ਪੂਰੇ ਜ਼ੋਰਾ ਸ਼ੋਰਾਂ ਨਾਲ ਚਲ ਰਿਹਾ ਹੈ।
ਇਸ ਮੌਕੇ ਵਿਧਾਇਕ ਸ. ਘੁਬਾਇਆ ਪਿੰਡ ਦੀ ਪੰਚਾਇਤ ਨੂੰ ਮਿਲੇ ਜਿਥੇ ਉਨ੍ਹਾਂ ਆਏ ਹੋਏ ਲੋਕਾਂ ਦੀਆ ਸ਼ਿਕਾਇਤਾਂ ਸੁਣੀਆਂ।ਉਨ੍ਹਾਂ ਮੌਕੇ `ਤੇ ਅਧਿਕਾਰੀਆਂ ਨੂੰ ਬੁਲਾ ਕੇ ਜਾਇਜ ਸਮੱਸਿਆਵਾਂ ਦਾ ਹੱਲ ਕਰਵਾਉਣ ਦੇ ਆਦੇਸ਼ ਦਿੱਤੇ।ਸ. ਘੁਬਾਇਆ ਨੇ ਪਿੰਡ ਮੁਹਾਰ ਸੋਨਾ ਦੇ ਪ੍ਰਾਇਮਰੀ ਸਕੂਲ ਅਤੇ ਹਾਈ ਸਕੂਲ ਦਾ ਦੌਰਾ ਵੀ ਕੀਤਾ। ਸਕੂਲ ਦੇ ਪ੍ਰਿੰਸੀਪਲ ਸ਼੍ਰੀ ਵਿਕਾਸ ਗੁੰਬਰ ਨੇ ਵਿਧਾਇਕ ਘੁਬਾਇਆ ਤੋ ਸਕੂਲ ਦੇ ਸਟੇਡੀਅਮ ਦੀ ਚਾਰ ਦਿਵਾਰੀ ਅਤੇ ਸਕੂਲ ਕੈਂਪਸ `ਚ ਇੰਟਰ ਲੋਕ ਟਾਇਲ ਲਗਾਉਣ ਦੀ ਮੰਗ ਕੀਤੀ।ਵਿਧਾਇਕ ਨੇ ਸਕੂਲ ਦੇ ਬੱਚਿਆਂ ਅਤੇ ਸਟਾਫ ਦੇ ਹਿਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਸ਼ਾਸਨ ਨੂੰ ਜਲਦ ਮੁਕੰਮਲ ਕਰਨ ਦੇ ਆਦੇਸ਼ ਜਾਰੀ ਕੀਤੇ।
ਪਿੰਡ ਮੁਹਾਰ ਖੀਵਾ ਦੇ ਸਰਪੰਚ ਦੀ ਮੰਗ ਨੂੰ ਪੂਰਾ ਕਰਦੇ ਹੋਏ ਵਿਧਾਇਕ ਦਵਿੰਦਰ ਘੁਬਾਇਆ ਨੇ ਪਿੰਡ ਦੇ ਸੀਵਰੇਜ ਪਾਇਪ ਲਾਈਨ ਦੇ ਕੰਮ ਨੂੰ ਜਲਦ ਚਾਲੂ ਕਰਵਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਹਰ ਵਾਰਡ ਅਤੇ ਪਿੰਡਾਂ `ਚ ਵਿਕਾਸ ਤੇਜੀ ਨਾਲ ਚੱਲ ਰਿਹਾ ਹੈ।
ਇਸ ਮੌਕੇ ਦੇਸ ਸਿੰਘ ਪ੍ਰਧਾਨ ਕਾਂਗਰਸ ਕਮੇਟੀ, ਪਿੰਡ ਦੇ ਸਰਪੰਚ ਕਸ਼ਮੀਰ ਸਿੰਘ, ਸਤਨਾਮ ਸਿੰਘ ਪੰਚ ਬਿੱਟੁ ਪੰਚ, ਮਹਿੰਦਰ ਸਿੰਘ ਪੰਚ ਮੁਖਤਿਆਰ ਸਿੰਘ ਪੰਚ, ਬਿੰਦਰ ਕੌਰ ਪੰਚ, ਸ਼ਿੰਦੋ ਬਾਈ ਪੰਚ, ਕਸ਼ਮੀਰਾ ਬਾਈ ਪੰਚ, ਹਰਬੰਸ ਸਿੰਘ ਐਕਸ ਸਰਪੰਚ, ਸੀਨਾ ਸਿੰਘ ਐਕਸ ਸਰਪੰਚ ਬਿਸ਼ਨ ਸਿੰਘ, ਹੰਸਾ ਸਿੰਘ ਸਰਪੰਚ, ਬਲਬੀਰ ਸਿੰਘ ਸਰਪੰਚ, ਬਲਬੀਰ ਸਿੰਘ, ਮੰਗਤ ਸਿੰਘ ਐਕਸ ਪੰਚ, ਜੋਗਿੰਦਰ ਪਾਲ ਗੁਲਾਬੀ ਸਰਪੰਚ ਲਾਧੂਕਾ, ਹਰਬੰਸ ਸਿੰਘ ਪੀ ਏ, ਨਰਿੰਦਰ ਸਿੰਘ ਭੁੱਲਰ, ਰਾਜ ਸਿੰਘ ਨੱਥੂ ਚਿਸਤੀ, ਬਲਵਿੰਦਰ ਸਿੰਘ ਪੰਚਾਇਤ ਸਕੱਤਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
ਵਿਧਾਇਕ ਫਾਜ਼ਿਲਕਾ ਨੇ ਪਿੰਡ ਥੇਹ ਕਲੰਦਰ ਵਿਖੇ ਸਲਾਈ ਸੈਂਟਰ ਦਾ ਕੀਤਾ ਉਦਘਾਟਨ
ਪਿੰਡ ਥੇਹ ਕਲੰਦਰ ਦੀ ਪੰਚਾਇਤ ਅਤੇ ਸਰਪੰਚ ਸ਼੍ਰੀ ਗੁਰਵਿੰਦਰ ਸਿੰਘ ਬਰਾੜ ਦੇ ਸਹਿਯੋਗ ਨਾਲ ਪਿੰਡ `ਚ ਲੜਕੀਆਂ ਲਈ ਮੁਫਤ ਸਲਾਈ ਸੈਂਟਰ ਖੋਲਿਆ ਗਿਆ।ਨਿਊ ਅਰਦਾਸ ਸੇਵਾ ਭਲਾਈ ਸੰਸਥਾ ਥੇਹ ਕਲੰਦਰ ਸਿਲਾਈ ਸੈਂਟਰ ਦਾ ਉਦਘਾਟਨ ਵਿਧਾਇਕ ਸ. ਦਵਿੰਦਰ ਸਿੰਘ ਘੁਬਾਇਆ ਨੇ ਕੀਤਾ।ਵਿਧਾਇਕ ਸ. ਘੁਬਾਇਆ ਨੇ ਕਿਹਾ ਕਿ ਇਸ ਸਿਲਾਈ ਸੈਂਟਰ ਨਾਲ ਨੋਜਵਾਨ ਬੱਚਿਆਂ ਨੂੰ ਬੂਟੀਕ ਦੇ ਕੰਮ ਦੀ ਸਿੱਖਿਆ ਮਿਲੇਗੀ ਜਿਸ ਨਾਲ ਬੇਰੋਜ਼ਗਾਰ ਲੜਕੀਆਂ ਅਪਣਾ ਰੋਜ਼ਗਾਰ ਚਲਾ ਸਕਣ।ਸਿਲਾਈ ਸੈਂਟਰ ਦੇ ਟੀਚਰ ਸ਼੍ਰੀਮਤੀ ਮੋਨਿਕਾ ਨੇ ਘੁਬਾਇਆ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਸੈਂਟਰ ਦੇ ਇੱਕ ਰਾਊਂਡ `ਚ 11 ਬੱਚਿਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ।ਉਨ੍ਹਾਂ ਨੇ ਸਿਲਾਈ ਸਿਖ ਰਹੇ ਬੱਚਿਆਂ ਦਾ ਮਾਣ ਸਨਮਾਨ ਵਧਾਉਣ ਲਈ ਸਨਮਾਨਿਤ ਕੀਤਾ।
ਇਸ ਮੌਕੇ ਬਲਦੇਵ ਸਿੰਘ, ਜਗਸੀਰ ਸਿੰਘ, ਬਲਜੀਤ ਸਿੰਘ, ਗੁਰਵਿੰਦਰ ਸਿੰਘ ਪੰਚ, ਨਿਰਵੈਰ ਸਿੰਘ, ਅਤੇ ਹੋਰ ਸੀਨੀਅਰ ਲੀਡਰਸ਼ਿਪ ਹਾਜ਼ਰ ਹੋਈ।

English






