— ਬਲਾਕ ਪ੍ਰਧਾਨ ਪਾਰਟੀ ਵੱਲੋਂ ਦਿੱਤੀ ਗਈ ਜਿੰਮੇਵਾਰੀ ਪੂਰੀ ਇਮਾਨਦਾਰੀ ਤੇ ਤਨਦੇਹੀ ਦੇ ਨਾਲ ਨਿਭਾਉਣ: ਭੁੱਲਰ
ਫਿਰੋਜ਼ਪੁਰ, 16 ਅਕਤੂਬਰ 2023.
ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਨਵੇਂ ਅਹੁਦੇਦਾਰ ਲਗਾਏ ਗਏ ਹਨ ਜਿਸ ਤਹਿਤ ਫਿਰੋਜ਼ਪੁਰ ਸ਼ਹਿਰੀ ਹਲਕੇ ਅੰਦਰ 15 ਨਵੇਂ ਬਲਾਕ ਪ੍ਰਧਾਨ ਲਗਾਏ ਗਏ ਹਨ। ਇਹ ਪ੍ਰਗਟਾਵਾ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਨੇ ਨਵੇਂ ਨਿਯੁਕਤ ਹੋਏ ਬਲਾਕ ਪ੍ਰਧਾਨਾਂ ਨੂੰ ਵਧਾਈ ਦਿੰਦਿਆਂ ਕੀਤਾ।
ਵਿਧਾਇਕ ਸ. ਭੁੱਲਰ ਨੇ ਕਿਹਾ ਕਿ ਪਾਰਟੀ ਦੇ ਕੌਮੀ ਜਨਰਲ ਸਕੱਤਰ ਸੰਗਠਨ ਡਾ. ਸੰਦੀਪ ਪਾਠਕ, ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਤੇ ਕਾਰਜਕਾਰੀ ਪ੍ਰਧਾਨ ਪ੍ਰਿੰ. ਬੁੱਧਰਾਮ ਦੇ ਹਸਤਾਖ਼ਰ ਹੇਠ ਲਿਸਟ ਜਾਰੀ ਹੋਈ ਹੈ ਜਿਸ ਵਿੱਚ ਫਿਰੋਜ਼ਪੁਰ ਸ਼ਹਿਰੀ ਹਲਕੇ ਵਿੱਚ 15 ਬਲਾਕ ਪ੍ਰਧਾਨ ਲਗਾਏ ਗੲ ਹਨ। ਉਨ੍ਹਾਂ ਨੇ ਅੱਜ ਨਵੇਂ ਨਿਯੁਕਤ ਹੋਏ ਬਲਾਕ ਪ੍ਰਧਾਨਾਂ ਨੂੰ ਵਧਾਈ ਦਿੱਤੀ ਅਤੇ ਪਾਰਟੀ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਪੂਰੀ ਲਗਨ ਤੇ ਮਿਹਨਤ ਨਾਲ ਕਰਨ ਲਈ ਪ੍ਰੇਰਿਤ ਕੀਤਾ। ਵਿਧਾਇਕ ਭੁੱਲਰ ਨੇ ਦੱਸਿਆ ਕਿ ਹਲਕੇ ਅੰਦਰ ਦੀਪੂ ਚੋਪੜਾ, ਦਿਲਬਾਗ ਸਿੰਘ, ਗਗਨਦੀਪ ਸਿੰਘ, ਗੁਲਸ਼ੇਰ ਗੱਖੜ, ਹਰਨਾਮ ਸਿੰਘ ਰਿੰਕੂ, ਮਨਜੀਤ ਸਿੰਘ, ਪਿੱਪਲ ਸਿੰਘ, ਰਾਜ ਕੁਮਾਰ, ਸੰਦੀਪ ਧਵਨ, ਸਹਿਬਾਜ਼ ਸਿੰਘ, ਸੁਰਜੀਤ ਸਿੰਘ ਗੱਟੀ ਰਹੀਮੇ ਕੇ, ਅਜੇ ਅਟਾਵਾ, ਅਵਲੀਨ ਭੱਟੀ, ਬਲਦੇਵ ਸਿੰਘ ਮੱਲੀ ਅਤੇ ਦਲੇਰ ਸਿੰਘ ਨੂੰ ਬਲਾਕ ਪ੍ਰਧਾਨ ਲਗਾਇਆ ਗਿਆ ਹੈ।
ਨਵੇਂ ਥਾਪੇ ਗਏ ਬਲਾਕ ਪ੍ਰਧਾਨਾਂ ਨੇ ਪਾਰਟੀ ਦਾ ਧੰਨਵਾਦ ਕਰਦਿਆਂ ਵਿਸ਼ਵਾਸ਼ ਦੁਆਇਆ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਜਿਹੜੀ ਜਿੰਮੇਵਾਰੀ ਸੌਂਪੀ ਗਈ ਹੈ ਨੂੰ ਉਹ ਪੂਰੀ ਇਮਾਨਦਾਰੀ ਤੇ ਤਨਦੇਹੀ ਦੇ ਨਾਲ ਨਿਭਾਉਣਗੇ ਤੇ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਦਿਨ ਰਾਤ ਮਿਹਨਤ ਕਰਕੇ ਵੱਧ ਤੋਂ ਵੱਧ ਲੋਕਾਂ ਨੂੰ ਪਾਰਟੀ ਦੀ ਵਿਚਾਰਧਾਰਾ ਦੇ ਨਾਲ ਜੋੜਨਗੇ।
ਇਸ ਮੌਕੇ ਲੋਕ ਸਭਾ ਇਨਚਾਰਜ ਸ੍ਰੀ ਜਗਦੇਵ ਸਿੰਘ ਬਾਂਮ, ਜ਼ਿਲ੍ਹਾ ਪ੍ਰਧਾਨ ਡਾ. ਮਲਕੀਤ ਸਿੰਘ ਥਿੰਦ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ. ਚੰਦ ਸਿੰਘ ਗਿੱਲ, ਸ੍ਰੀ ਬਲਰਾਜ ਸਿੰਘ ਕਟੋਰਾ ਚੇਅਰਮੈਨ ਮਾਰਕਿਟ ਕਮੇਟੀ ਫਿਰੋਜਪੁਰ ਸ਼ਹਿਰ, ਸ੍ਰੀ ਇਕਬਾਲ ਸਿੰਘ ਜ਼ਿਲ੍ਹਾ ਜਰਨਲ ਸਕੱਤਰ, ਬਖਸ਼ੀਸ਼ ਸਿੰਘ ਅਤੇ ਗੁਰਜੀਤ ਸਿੰਘ ਚੀਮਾ ਆਦਿ ਹਾਜ਼ਰ ਸਨ।

English






