ਵਿਸ਼ੇਸ਼ ਬੱਚਿਆਂ ਨਾਲ ਰਾਬਤਾ ਬਣਾਉਣ ਲਈ ਸੰਕੇਤਕ ਭਾਸ਼ਾ ਸਿੱਖਣ ’ਤੇ ਜ਼ੋਰ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਵਿਸ਼ੇਸ਼ ਬੱਚਿਆਂ ਨਾਲ ਰਾਬਤਾ ਬਣਾਉਣ ਲਈ ਸੰਕੇਤਕ ਭਾਸ਼ਾ ਸਿੱਖਣ ’ਤੇ ਜ਼ੋਰ
—-ਵਿਸ਼ੇਸ਼ ਬੱਚਿਆਂ ਦੇ ਡਰਾਇੰਗ ਮੁਕਾਬਲੇ ਕਰਵਾਏ

ਬਰਨਾਲਾ, 30 ਸਤੰਬਰ:

ਪਵਨ ਸੇਵਾ ਸੰਮਤੀ ਸਕੂਲ ਵਿੱਚ ਅੰਤਰਰਾਸ਼ਟਰੀ ਸੰਕੇਤਕ ਭਾਸ਼ਾ ਦਿਵਸ ਮਨਾਇਆ ਗਿਆ, ਜਿਸ ਦੌਰਾਨ ਸਕੂਲ ਵਿੱਚ ਡਰਾਇੰਗ ਮੁਕਾਬਲੇ ਕਰਵਾਏ ਗਏ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਡਾ. ਤੇਆਵਾਸਪ੍ਰੀਤ ਕੌਰ ਨੇ ਦੱਸਿਆ ਕਿ ਇਨਾਂ ਮੁਕਾਬਲਿਆਂ ਵਿੱਚ ਵਾਤਾਵਰਨ ਸੰਭਾਲਣ ਅਤੇ ਪੌਦੇ ਲਗਾਉਣ, ਪਾਣੀ ਦੀ ਸੰਭਾਲ ਸਬੰਧੀ ਬੱਚਿਆਂ ਨੇ ਡਰਾਇੰਗ ਬਣਾਈ। ਇਸ ਮੁਕਾਬਲੇ ਵਿੱਚ ਪਵਨ ਸੇਵਾ ਸੰਮਤੀ ਸਕੂਲ ਦੇ 20 ਬੱਚੇ ਅਤੇ ਸਰਕਾਰੀ ਸਕੂਲ ਦੇ 3 ਬੱਚਿਆਂ ਨੇ ਭਾਗ ਲਿਆ। ਕੁੱਲ 23 ਬੱਚਿਆਂ ਨੇ ਭਾਗ ਲਿਆ।

ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਆਉਣ ਵਾਲੇ ਬੱਚਿਆਂ ਨੂੰ ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਡਾ. ਤੇਆਵਾਸਪ੍ਰੀਤ ਕੌਰ ਵੱਲੋਂ ਇਨਾਮ ਦਿੱਤੇ ਗਏ। ਇਸ ਸਮੇਂ ਸਕੂਲ ਦੇ ਪਿ੍ਰੰਸੀਪਲ ਮੈਡਮ ਦੀਪਤੀ ਸ਼ਰਮਾ, ਮੈਡਮ ਦਵਿੰਦਰ ਕੌਰ ਤੇ ਸਕੂਲ ਦਾ ਸਮੂਹ ਸਟਾਫ਼ ਮੌਜੂਦ ਰਿਹਾ।

ਇਸ ਮੌਕੇ ਮੈਡਮ ਤੇਆਵਾਸਪ੍ਰੀਤ ਕੌਰ ਨੇ ਕਿਹਾ ਕਿ ਸਾਨੂੰ ਇਨਾਂ ਬੱਚਿਆਂ ਨੂੰ ਸਮਝਣ ਲਈ ਅਤੇ ਇਨਾਂ ਨੂੰ ਸਾਡੇ ਹਾਣੀ ਬਣਾਉਣ ਲਈ ਸਾਨੂੰ ਦੂਜੀਆਂ ਭਾਸ਼ਾਵਾਂ ਦੇ ਨਾਲ ਨਾਲ ਸੰਕੇਤਕ ਭਾਸ਼ਾ ਸਿੱਖਣੀ ਚਾਹੀਦੀ ਹੈ ਤਾਂ ਜੋ ਅਸੀਂ ਇਨਾਂ ਵਿਸ਼ੇਸ਼ ਬੱਚਿਆਂ ਨਾਲ ਗੱਲਬਾਤ ਕਰ ਸਕੀਏ।