ਵੋਟ ਸਰਸਰੀ ਸੁਧਾਈ ਸਬੰਧੀ ਸਵੀਪ ਗਤੀਵਿਧੀਆਂ ਕਰਵਾਈਆਂ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

— ਆਈਕਨਜ਼ ਕੈਨੋਇੰਗ ਵਰਲਡ ਕੱਪ-2023, ਬ੍ਰਾਊਨਜ਼ ਮੈਡਲਿਸਟ ਤੇ ਸਟੇਟ ਸ਼ੂਟਿੰਗ ਗੋਲਡ ਮੈਡਲਿਸਟ ਨੇ ਵੋਟ ਸਬੰਧੀ ਕੀਤਾ ਜਾਗੂਰਕ

ਰੂਪਨਗਰ, 21 ਨਵੰਬਰ:

ਲੋਕ ਸਭਾ ਚੋਣਾਂ-2024 ਲਈ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣਕਾਰ ਅਫਸਰ ਰੂਪਨਗਰ ਦੇ ਆਦੇਸ਼ਾਂ ਅਨੁਸਾਰ ਸ਼੍ਰੀ ਜ਼ਿਲ੍ਹਾ ਖੇਡ ਅਫ਼ਸਰ-ਕਮ-ਨੋਡਲ ਅਫ਼ਸਰ ਸਵੀਪ-50 ਰੂਪਨਗਰ ਰੁਪੇਸ਼ ਕੁਮਾਰ ਬੇਗੜਾ,ਅਤੇ ਮਾਸਟਰ ਟਰੇਨਰ ਪੰਜਾਬ ਸ਼੍ਰੀ ਦਿਨੇਸ਼ ਸੈਣੀ ਵੱਲੋਂ ਵੋਟ ਸਰਸਰੀ ਸੁਧਾਈ ਸਬੰਧੀ ਸਵੀਪ ਗਤੀਵਿਧੀਆਂ ਕਰਵਾਈਆਂ ਗਈਆਂ।

ਜਿਸ ਅਧੀਨ ਵੋਟਰ ਆਈਕਨਜ਼ ਕੈਨੋਇੰਗ ਵਰਲਡ ਕੱਪ-2023, ਬ੍ਰਾਊਨਜ਼ ਮੈਡਲਿਸਟ ਜੁਗਰਾਜ ਸਿੰਘ ਵੱਲੋਂ ਦੱਸਿਆ ਗਿਆ ਕਿ ਵਿਸ਼ੇਸ਼ ਸਰਸਰੀ ਸੁਧਾਈ-2024 ਦੇ ਅੰਤਰਗਤ 27 ਅਕਤੂਬਰ ਤੋਂ 9 ਦਸੰਬਰ ਤੱਕ ਵੋਟਰ ਸੂਚੀ ਦੀ ਦਰੁਸਤੀ ਲਈ ਵਿਸ਼ੇਸ਼ ਕੈਂਪ ਲਗਾਏ ਗਏ ਸਨ ਜੋ ਨਵੰਬਰ ਮਹੀਨੇ ਵਿੱਚ ਸਫਲਤਾਪੂਰਵਕ ਮੁਕੰਮਲ ਹੋਏ ਅਤੇ ਹੁਣ ਇਹ ਕੈਂਪ 2 ਦਸੰਬਰ ਅਤੇ 3 ਦਸੰਬਰ ਨੂੰ ਲਗਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਸ਼ੇਸ਼ ਕੈਂਪਾਂ ਵਿੱਚ ਬੀਐਲਓਜ਼ ਵੋਟਰ ਸੇਵਾਵਾਂ ਪ੍ਰਦਾਨ ਕਰਨਗੇ, ਜਿਸ ਵਿੱਚ ਅਸੀਂ ਆਪਣੀ ਨਵੀਂ ਵੋਟ ਬਣਾ ਸਕਦੇ ਹਾਂ, ਵੋਟ ਕਟਵਾ ਸਕਦੇ ਹਾਂ ਅਤੇ ਵੋਟ ਵਿੱਚ ਸੋਧ ਕਰਵਾ ਸਕਦੇ ਹਾਂ।

ਇਸ ਤੋਂ ਇਲਾਵਾ ਇਨ੍ਹਾਂ ਵੱਲੋਂ ਵੋਟ ਦੇ ਅਧਿਕਾਰ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਸਟੇਟ ਸ਼ੂਟਿੰਗ ਗੋਲਡ ਮੈਡਲਿਸਟ ਮਿਸ ਅਨਮੋਲ ਕੌਰ ਵੱਲੋਂ 1 ਜਨਵਰੀ, 2024 ਨੂੰ 18 ਸਾਲ ਦੀ ਉਮਰ ਦੇ  ਹੋਣ ਵਾਲੇ ਨੌਜਵਾਨ ਵੋਟਰਜ਼ ਨੂੰ ਆਪਣੀ ਵੋਟ ਬਣਾਉਣ ਲਈ ਪ੍ਰੇਰਿਆ ਗਿਆ।