ਸਤਿਸੰਗ ਘਰ ਨੂਰਪੁਰ ਬੇਦੀ ਅਤੇ ਖਾਨਪੁਰ ਖੂਹੀ ਵਿਖੇ 850 ਲੋਕਾਂ ਦਾ ਟੀਕਾਕਰਨ ਕੀਤਾ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਸ੍ਰੀ ਅਨੰਦਪੁਰ ਸਾਹਿਬ 25 ਜੂਨ 2021  ਸੀਨੀਅਰ ਮੈਡੀਕਲ ਅਫਸਰ ਡਾ ਵਿਧਾਨ ਚੰਦਰ ਵਲੋ ਦਿੱਤੀ ਗਈ ਜਾਣਕਾਰੀ ਮੁਤਾਬਕ ਸਤਿਸੰਗ ਘਰ ਨੂਰਪੁਰ ਬੇਦੀ ਅਤੇ ਖਾਨਪੁਰ ਖੂਹੀ ਵਿਖੇ ਟੀਕਾਕਰਨ ਕੀਤਾ ਗਿਆ ਉਨ੍ਹਾਂ ਨੇ ਦੱਸਿਆ ਕਿ ਸਤਿਸੰਗ ਘਰਾਂ ਵਿਚੋਂ ਖਾਸ ਸਹਿਯੋਗ ਮਿਲ ਰਿਹਾ ਹੈ।ਲੋਕਾ ਦੀ ਮੁਸ਼ਕਲਾ ਦਾ ਖਾਸ ਖਿਆਲ ਰੱਖਦੇ ਹੋਏ ਸਤਸੰਗ ਘਰਾਂ ਵਿੱਚ ਟੀਕਾਕਰਨ ਕਰਵਾਉਣ ਆਏ ਲੋਕਾ ਦੀ ਸਹੂਲੀਅਤ ਲਈ ਬੈਠਣ ਅਤੇ ਖਾਣ ਪੀਣ ਦਾ ਖਾਸ ਇੰਤਜ਼ਾਮ ਕੀਤਾ ਜਾ ਰਿਹਾ ਹੈ। ਕੌਰੋਨਾ ਖਿਲਾਫ ਸਿਹਤ ਵਿਭਾਗ ਦੇ ਯੋਧੇ ਦਿਨ ਰਾਤ ਮਿਹਨਤ ਕਰ ਲੋਕਾ ਤੱਕ ਟੀਕਾਕਰਨ ਦੀ ਪਹੁੰਚ ਕਰਵਾਉਣ ਵਿਚ ਰੁੱਝੇ ਹੋਏ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਆਪਣੀ ਵਾਰੀ ਆਉਣ ਤੇ ਟੀਕਾਕਰਨ ਕਰਵਾਉਣ ਅਤੇ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਤੋਂ ਦੂਰ ਰਹਿਣ ਉਨ੍ਹਾਂ ਨੇ ਕਿਹਾ ਕਿ ਲੋਕ ਸਿਹਤ ਵਿਭਾਗ ਨੂੰ ਆਪਣਾ ਸਹਿਯੋਗ ਦੇਣ ਤਾਂ ਜੋ ਕੋਰੋਨਾ ਮਹਾਂਮਾਰੀ ਵਿਰੁੱਧ ਜੰਗ ਜਿੱਤੀ ਜਾ ਸਕੇ ਉਨ੍ਹਾਂ ਨੇ ਕਿਹਾ ਕੋਰੋਨਾ ਮਹਾਂਮਾਰੀ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਸਗੋਂ ਜਾਗਰੂਕ ਰਹਿ ਕੇ ਇਸ ਬੀਮਾਰੀ ਤੋਂ ਬਚਣ ਲਈ ਜ਼ਰੂਰੀ ਨਿਯਮਾਂ ਦੀ ਪਾਲਣਾ ਕਰਨ ਦੀ ਜ਼ਰੂਰਤ ਹੈ ਉਨ੍ਹਾਂ ਨੇ ਕਿਹਾ ਇੱਕ ਚੰਗੇ ਨਾਗਰਿਕ ਦੀ ਤਰ੍ਹਾਂ ਕੋਰੋਨਾ ਮਹਾਂਮਾਰੀ ਤੋਂ ਆਪਣੇ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਣ ਲਈ ਟੀਕਾਕਰਣ ਕਰਵਾਓ ਵਲੋ ਟੀਕਾਕਰਨ ਕਰਵਾਉਣ ਆ ਰਹੇ ਲੋਕਾ ਨੂੰ ਖਾਸ ਅਪੀਲ ਕਰ ਮਾਸਕ ਪਾਉਣ, ਦੋ ਗਜ ਦੀ ਦੂਰੀ ਅਤੇ ਵਾਰ ਵਾਰ ਹਥਾ ਨੂੰ ਸਾਬਣ ਨਾਲ ਧੋਣ ਦੀ ਪ੍ਰਕ੍ਰਿਆ ਨੂੰ ਅਪਣਾਉਣ ਲਈ ਸੰਦੇਸ਼ ਦਿੱਤਾ ਗਿਆ।