ਬਰਨਾਲਾ, 20 ਜਨਵਰੀ 2025
ਤਕਨੀਕੀ ਸਿਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ, ਪੰਜਾਬ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਬਰਨਾਲਾ ਵਿਖੇ ਅੱਜ ਅਪਰੈਂਟਸ਼ਿਪ ਮੇਲਾ ਲਗਾਇਆ ਗਿਆ ਜਿਸ ਵਿੱਚ 250 ਦੇ ਕਰੀਬ ਸਿਖਿਆਰਥੀਆਂ ਨੇ ਭਾਗ ਲਿਆ।
ਇਸ ਸਬੰਧੀ ਸੰਸਥਾ ਦੇ ਪ੍ਰਿੰਸੀਪਲ ਸ੍ਰੀ ਹਰਪਾਲ ਸਿੰਘ ਨੇ ਦੱਸਿਆ ਕਿ ਇਸ ਅਪਰੈਂਟਸ਼ਿਪ ਮੇਲੇ ਵਿਚ ਇਲਾਕੇ ਦੇ ਨਾਮੀ ਸਨਅਤਾਂ ਟਰਾਈਡੈਂਟ ਲਿਮਟੇਡ, ਸਟੈਂਡਰਡ ਕੰਬਾਇਨ ਆਦਿ ਕੰਪਨੀਆਂ ਦੇ ਨਾਲ ਨਾਲ ਸਰਕਾਰੀ ਆਈ ਟੀ ਆਈ ਲੜਕੀਆਂ, ਪੰਜਾਬ ਆਈ ਟੀ ਸੀ, ਸਤਿਅਮ ਆਈ ਟੀ ਸੀ ਭਦੌੜ ਨੇ ਆਪਣੇ ਸਿਖਿਆਰਥੀਆਂ ਸਮੇਤ ਸ਼ਿਰਕਤ ਕੀਤੀ ਜਿਸ ਵਿੱਚ ਅਪਰੈਂਟਸ਼ਿਪ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਨੈਸ਼ਨਲ ਅਪਰੈਂਟਸ਼ਿਪ ਪੋਰਟਲ ਬਾਰੇ ਸਿਖਿਆਰਥੀਆਂ ਨੂੰ ਮੋਬਾਇਲ ਮਾਧਿਅਮ ਰਾਹੀਂ ਪੋਰਟਲ ਦੀ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਸੰਸਥਾ ਸ੍ਰੀ ਅਜਾਦਵਿੰਦਰ ਸਿੰਘ, ਸ੍ਰੀ ਵਰਿੰਦਰ ਸਿੰਘ— ਅਪਰੈਂਟਸ਼ਿਪ ਇੰਚਰਾਜ , ਸ੍ਰੀ ਜਤਿੰਦਰ ਕੁਮਾਰ, ਸ੍ਰੀਮਤੀ ਬੇਅੰਤਰ ਕੌਰ, ਸ੍ਰੀ ਦਿਨੇਸ਼ ਕੁਮਾਰ ਅਤੇ ਸੰਸਥਾ ਦਾ ਸਮੂਹ ਸਟਾਫ ਹਾਜ਼ਰ ਸਨ।
ਇਸ ਮੌਕੇ ਸੰਸਥਾ ਸ੍ਰੀ ਅਜਾਦਵਿੰਦਰ ਸਿੰਘ, ਸ੍ਰੀ ਵਰਿੰਦਰ ਸਿੰਘ— ਅਪਰੈਂਟਸ਼ਿਪ ਇੰਚਰਾਜ , ਸ੍ਰੀ ਜਤਿੰਦਰ ਕੁਮਾਰ, ਸ੍ਰੀਮਤੀ ਬੇਅੰਤਰ ਕੌਰ, ਸ੍ਰੀ ਦਿਨੇਸ਼ ਕੁਮਾਰ ਅਤੇ ਸੰਸਥਾ ਦਾ ਸਮੂਹ ਸਟਾਫ ਹਾਜ਼ਰ ਸਨ।

English