ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਜ਼ਿਲ੍ਹਾ ਪੱਧਰੀ ਕੁਇਜ਼
ਰੂਪਨਗਰ, 31 ਅਕਤੂਬਰ:
ਸਕੂਲ ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਰਾਸ਼ਟਰੀ ਆਵਿਸ਼ਕਾਰ ਅਭਿਆਨ ਤਹਿਤ ਜ਼ਿਲ੍ਹਾ ਸਿੱਖਿਆ ਅਫਸਰ ਸ. ਜਰਨੈਲ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੁਰਿੰਦਰ ਪਾਲ ਸਿੰਘ ਦੇ ਆਦੇਸ਼ ਅਨੁਸਾਰ ਪ੍ਰਿੰਸੀਪਲ ਸੰਦੀਪ ਕੌਰ ਅਤੇ ਡੀ.ਐਮ.ਗਣਿਤ ਕੋਆਰਡੀਨੇਟਰ ਜਸਵੀਰ ਸਿੰਘ ਦੀ ਦੇਖ-ਰੇਖ ਹੇਠ ਸਰਕਾਰੀ ਸਕੂਲਾਂ ਵਿੱਚ ਗਣਿਤ, ਵਿਗਿਆਨ, ਅੰਗਰੇਜ਼ੀ ਅਤੇ ਸੋਸ਼ਲ ਸਾਇੰਸ ਵਿਸ਼ਿਆਂ ਨੂੰ ਹੋਰ ਵਧੇਰੇ ਰੋਚਕ ਬਣਾਉਣ ਦੇ ਉਦੇਸ਼ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ (ਲੜਕੀਆਂ) ਵਿਖੇ ਜ਼ਿਲ੍ਹਾ ਪੱਧਰੀ ਕੁਇਜ਼ ਕਰਵਾਇਆ ਗਿਆ।
ਸੰਬੋਧਨ ਕਰਦਿਆਂ ਪ੍ਰਿੰਸੀਪਲ ਸ੍ਰੀਮਤੀ ਸੰਦੀਪ ਕੌਰ ਨੇ ਹਾਜ਼ਰੀਨ ਸਭ ਨੂੰ ਜੀ ਆਇਆਂ ਆਖਿਆ ਅਤੇ ਬੱਚਿਆਂ ਨੂੰ ਉਤਸ਼ਾਹਿਤ ਕਰ ਕੇ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲਿਆਂ ਨੂੰ ਸ਼ੁਰੂ ਕਰਵਾਇਆ। ਮੁਕਾਬਲੇ ਦੌਰਾਨ ਗਣਿਤ, ਵਿਗਿਆਨ, ਅੰਗਰੇਜ਼ੀ ਅਤੇ ਸੋਸ਼ਲ ਸਾਇੰਸ ਹਰੇਕ ਵਿਸ਼ੇ ਦੇ 2-2 ਰਾਊਂਡ ਵਿੱਚ ਵਿਦਿਆਰਥੀਆਂ ਨੂੰ ਬਹੁਤ ਹੀ ਵਧੀਆ ਢੰਗ ਨਾਲ ਪ੍ਰਸ਼ਨ ਪੁੱਛੇ ਗਏ, ਜਿਨ੍ਹਾਂ ਦੇ ਬੱਚਿਆਂ ਨੇ ਬਹੁਤ ਵਧੀਆ ਉੱਤਰ ਦਿੱਤੇ। ਇਨ੍ਹਾਂ ਕੁਇਜ਼ ਮੁਕਾਬਲਿਆਂ ਦੌਰਾਨ ਗਾਈਡ ਅਧਿਆਪਕਾਂ ਅਤੇ ਵਿਦਿਆਰਥੀਆਂ ਵਿੱਚ ਬਹੁਤ ਹੀ ਉਤਸ਼ਾਹ ਦੇਖਿਆ ਗਿਆ।
ਇਸ ਪ੍ਰੋਗਰਾਮ ਨੂੰ ਸਫਸਫਲਤਾ ਪੂਰਵਕ ਨੇਪਰੇ ਚੜ੍ਹਾਉਣ ਲਈ ਨਵਜੋਤ ਸਿੰਘ ਅਤੇ ਓਂਕਾਰ ਸਿੰਘ ਬੀ.ਐਮ ਗਣਿਤ, ਸਤਨਾਮ ਸਿੰਘ ਡੀ.ਐਮ, ਤੇਜਿੰਦਰ ਸਿੰਘ ਅਤੇ ਸੁਖਵੰਤ ਸਿੰਘ ਬੀ.ਐਮ ਵਿਗਿਆਨ, ਬੀ.ਐਮ, ਰੁਪਿੰਦਰ ਸਿੰਘ ਡੀ.ਐਮ, ਸੀਮਾ, ਅਨੀਤਾ ਅਤੇ ਇੰਦਰਦੇਵ ਬੀ.ਐਮ ਅੰਗਰੇਜ਼ੀ ਨੇ ਸ਼ਾਨਦਾਰ ਡਿਊਟੀ ਨਿਭਾਈ। ਗੁਰਨਾਮ ਸਿੰਘ ਡੀ.ਐਮ ਪੰਜਾਬੀ ਅਤੇ ਦਿਸ਼ਾਂਤ ਮਹਿਤਾ ਡੀ.ਐਮ ਆਈ.ਸੀ.ਟੀ. ਨੇ ਸਕੋਰ ਅਤੇ ਟਾਈਮ ਰਿਕਾਰਡ ਡਿਊਟੀ ਬਾਖੂਬੀ ਨਿਭਾਈ ਅਤੇ ਪ੍ਰੋਗਰਾਮ ਦੌਰਾਨ ਬੱਚਿਆਂ ਨੂੰ ਉਤਸ਼ਾਹਿਤ ਕੀਤਾ।
ਇੰਨਾਂ ਮੁਕਾਬਲਿਆਂ ਦੌਰਾਨ ਸੈਕੰਡਰੀ ਵਰਗ ਵਿੱਚੋਂ ਮਹਿਕ ਸ਼ਰਮਾ ਅਤੇ ਸਾਇਓਨ ਭਾਰਦਵਾਜ ਸਰਕਾਰੀ ਹਾਈ ਸਕੂਲ ਰਾਏਪੁਰ ਨੇ ਪਹਿਲਾ, ਪ੍ਰਿਯੰਕਾ ਰਾਣੀ ਅਤੇ ਨੀਸ਼ਾ ਦੇਵੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਸੇਵਾਲ ਨੇ ਦੂਜਾ, ਤਰਨਪ੍ਰੀਤ ਕੋਰ ਅਤੇ ਸਹਿਜਪ੍ਰੀਤ ਕੋਰ ਸਰਕਾਰੀ ਹਾਈ ਸਕੂਲ ਸਸਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਮਿਡਲ ਵਰਗ ਵਿੱਚੋਂ ਸ਼ਾਹੀਨ ਅਤੇ ਨਵਦੀਪ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਨੌਲੀ ਨੇ ਪਹਿਲਾ, ਓਂਕਾਰ ਸਿੰਘ ਲੱਕੀ ਅਤੇ ਕਿਰਨਦੀਪ ਕੌਰ ਸਰਕਾਰੀ ਹਾਈ ਸਕੂਲ ਬਜੀਦਪੁਰ ਨੇ ਦੂਜਾ, ਹਰਨੀਤ ਕੌਰ ਅਤੇ ਅਰਸ਼ਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੂਲਪੁਰ ਗਰੇਵਾਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਉਪ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਸੁਰਿੰਦਰ ਪਾਲ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਸੰਬੋਧਨ ਕਰਦਿਆਂ ਮੁਕਾਬਲਿਆਂ ਵਿੱਚ ਭਾਗ ਲੈਣ ਆਏ ਸਾਰੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ ਅਤੇ ਜੇਤੂ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਮੈਰਿਟ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।
ਇਸ ਸਮਾਗਮ ਨੂੰ ਸਫਲ ਬਣਾਉਣ ਲਈ ਸਕੂਲ ਸਟਾਫ ਅਤੇ ਮੀਡੀਆ ਕੋਆਰਡੀਨੇਟਰ ਮਨਜਿੰਦਰ ਸਿੰਘ ਚੱਕਲ ਨੇ ਵਿਸ਼ੇਸ਼ ਯੋਗਦਾਨ ਪਾਇਆ। ਇਸ ਮੌਕੇ ਹਰਪ੍ਰੀਤ ਕੌਰ, ਪ੍ਰਭਜੀਤ ਸਿੰਘ, ਸੰਜੀਵ ਕੁਮਾਰ, ਕੁਲਬੀਰ ਸਿੰਘ, ਜਗਜੀਤ ਸਿੰਘ, ਵਿਸ਼ਵ ਰਾਣਾ, ਮਿੰਨੀ ਸ਼ਰਮਾ, ਬਹਾਦਰ ਸਿੰਘ, ਜਸਵਿੰਦਰ ਸਿੰਘ, ਪਵਨ ਕੁਮਾਰ ਆਦਿ ਹਾਜ਼ਰ ਸਨ।

English






