ਸਿਹਤ ਵਿਭਾਗ ਵੱਲੋਂ ਮਾਨਸਿਕ ਸਿਹਤ ਸਬੰਧੀ ਇੱਕ ਰੋਜ਼ਾ ਟ੍ਰੇਨਿੰਗ  

ਬਰਨਾਲਾ, 25 ਦਸੰਬਰ
ਮਾਨਸਿਕ ਸਿਹਤ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੋਣ ‘ਤੇ ਸਮੇਂ ਸਿਰ ਮਾਨਸਿਕ ਰੋਗਾਂ ਦੇ ਮਾਹਰ ਡਾਕਟਰ ਦੀ ਸਲਾਹ ਲਈ ਜਾਵੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਬਰਨਾਲਾ ਡਾ ਸੁਖਜੀਵਨ ਮੱਕੜ ਨੇ  ਮਾਨਸਿਕ ਸਿਹਤ ਸਬੰਧੀ ਇੱਕ ਰੋਜ਼ਾ ਟ੍ਰੇਨਿੰਗ ਦੌਰਾਨ ਕੀਤਾ।
ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫਸਰ ਕੁਲਦੀਪ ਸਿੰਘ, ਸੁਖਵਿੰਦਰ ਸਿੰਘ ਸਾਇਕੈਟ੍ਰਿਕਸ ਸੋਸ਼ਲ ਵਰਕਰ, ਰਵਿੰਦਰ ਸਿੰਘ ਰਾਜਬੀਰ ਕੌਰ ਤੇ ਹਰਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਅਨੁਸਾਰ  ਵੱਡੀ ਗਿਣਤੀ ਭਾਰਤੀ  ਕਿਸੇ ਨਾ ਕਿਸੇ ਤਰ੍ਹਾਂ ਦੀ ਮਾਨਸਿਕ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਟ੍ਰੇਨਿੰਗ ਦੌਰਾਨ ਦੱਸਿਆ ਗਿਆ ਕੀ  ਕਿਸੇ ਵਿਅਕਤੀ ਨੂੰ ਉਦਾਸੀ ਮਹਿਸੂਸ ਹੋਣਾ, ਜ਼ਿਆਦਾ ਚਿੰਤਾ, ਮਾਨਸਿਕ ਦਿਸ਼ਾ ਵਿੱਚ ਬਦਲਾਅ, ਥਕਾਵਟ ਮਹਿਸੂਸ ਹੋਣਾ, ਨੀਂਦ ਨਾ ਆਉਣਾ , ਗੁੱਸਾ ਜ਼ਿਆਦਾ ਆਉਣ ‘ਤੇ  ਮਾਹਿਰਾਂ ਦੀ ਸਲਾਹ ਲਈ ਜਾਵੇ  ਅਤੇ ਪੌਸ਼ਟਿਕ ਖੁਰਾਕ ਖਾਣ ਦੇ ਨਾਲ ਕਸਰਤ ਦਾ ਪੂਰਾ ਧਿਆਨ ਰੱਖਿਆ ਜਾਵੇ।