ਸਿਹਤ ਵਿਭਾਗ ਵੱਲੋਂ ਮੋਤੀਆ ਬਿੰਦ ਦੀ ਪਛਾਣ ਲਈ ਲਾਏ ਜਾ ਰਹੇ ਹਨ ਜਾਂਚ ਕੈਂਪ: ਸਿਵਲ ਸਰਜਨ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਸਿਹਤ ਵਿਭਾਗ ਵੱਲੋਂ ਮੋਤੀਆ ਬਿੰਦ ਦੀ ਪਛਾਣ ਲਈ ਲਾਏ ਜਾ ਰਹੇ ਹਨ ਜਾਂਚ ਕੈਂਪ: ਸਿਵਲ ਸਰਜਨ

ਬਰਨਾਲਾ, 27 ਅਕਤੂਬਰ:

ਸਿਹਤ ਵਿਭਾਗ ਵੱਲੋਂ ਮੋਤੀਆ ਬਿੰਦ ਜਾਂਚ ਕੈਂਪ ਜ਼ਿਲ੍ਹੇ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਲਗਾਏ ਜਾ ਰਹੇ ਹਨ ਤਾਂ ਜੋ ਜ਼ਿਲ੍ਹੇ ਨੂੰ ਮੋਤੀਆ ਮੁਕਤ ਕੀਤਾ ਜਾ ਸਕੇ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਔਲਖ ਨੇ ਦੱਸਿਆ ਕਿ ਅੱਖਾਂ ਦੇ ਮਾਹਿਰ ਡਾਕਟਰ ਇੰਦੂ ਬਾਂਸਲ ਅਤੇ ਡਾ. ਅਮੋਲਪ੍ਰੀਤ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਕੈਂਪਾਂ ਵਿੱਚ ਘੱਟ ਨਜ਼ਰ ਵਾਲੇ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਮੋਤੀਆ ਬਿੰਦ ਤੋਂ ਪੀੜਤ ਵਿਆਕਤੀਆਂ ਦੇ ਸਿਵਲ ਹਸਪਤਾਲ ਬਰਨਾਲਾ ਵਿਖੇ ਅੱਖਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਮੁਫਤ ਅਪ੍ਰੇਸ਼ਨ ਕੀਤੇ ਜਾ ਰਹੇ ਹਨ । ਅਪਰੈਲ ਮਹੀਨੇ ਤੋਂ ਜ਼ਿਲ੍ਹਾ   ਬਰਨਾਲਾ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਸਿਹਤ ਸੰਸਥਾਵਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ 4108 ਲੋਕਾਂ ਦੀ ਜਾਂਚ  ਕੀਤੀ ਗਈ ਅਤੇ ਜਾਂਚ ਦੌਰਾਨ ਮੋਤੀਆਬਿੰਦ ਤੋਂ ਪੀੜਤ 2135 ਲੋਕਾਂ ਦੇ ਬਿਲਕੁਲ ਮੁਫਤ ਕੀਤੇ ਗਏ।