ਗੁਰਦਾਸਪੁਰ, 25 ਨਵੰਬਰ ( )- ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੇ ਦਿਸ਼ਾ-ਨਿਰਦੇਸ਼ਾ ਮੁਤਾਬਕ ਸਿਵਲ ਸਰਜਨ ਡਾ.ਵਰਿੰਦਰ ਜਗਤ ਨੇ ਸਮੂਹ ਪ੍ਰੋਗਰਾਮ ਅਫਸਰ ਅਤੇ ਸੀਨੀਅਰ ਮੈਡੀਕਲ ਅਫਸਰਾਂ ਨਾਲ ਆਪਣੇ ਦਫਤਰ ਵਿਖੇ ਮੀਟਿੰਗ ਕਰਕੇ ਕੋਵਿਡ-19 ਮਹਾਮਾਰੀ ਸਬੰਧੀ ਜਾਣਕਾਰੀ ਹਾਸਲ ਕੀਤੀ।
ਸਿਵਲ ਸਰਜਨ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਅਜੇ ਖਤਮ ਨਹੀ ਹੋਈ ਹੈ, ਆਉਣ ਵਾਲੇ ਸਮੇਂ ਵਿੱਚ ਇਸ ਮਹਾਂਮਾਰੀ ਦਾ ਫੈਲਾਅ ਵੱਧ ਸਕਦਾ ਹੈ, ਇਸ਼ ਲਈ ਸਾਨੂੰ ਹੋਰ ਵਧੇਰੇ ਜਾਗਰੂਕ ਤੇ ਸੁਚੇਤ ਹੋਣ ਦੀ ਜਰੂਰਤ ਹੈ। ਇਸ ਤੋਂ ਬਚਣ ਵਾਸਤੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਿਹਤ ਮਹਿਕਮੇ ਦੀਆਂ ਹਦਾਇਤਾਂ ਦਾ ਪਾਲਣਾ ਕੀਤਾ ਜਾਵੇ। ਮਾਸਕ ਪਹਿਨਣ ਕੇ ਰੱਖਿਆ ਜਾਵੇ, ਸਮਾਜਿਕ ਦੂਰੀ ਬਣਾਈ ਜਾਵੇ, ਹੱਥਾਂ ਨੂੰ ਸਾਬਣ ਨਾਲ ਵਾਰ ਵਾਰ ਧੋਤਾ ਜਾਵੇ।ਜੇਕਰ ਕੋਈ ਵਿਅਕਤੀ ਪੋਜੀਟਿਵ ਆ ਜਾਦਾ ਹੈ ਤਾਂ ਉਸਦਾ ਇਲਾਜ ਫਤਿਹ ਕਿੱਟ ਦੇ ਨਾਲ ਘਰ ਵਿੱਚ ਹੀ ਕੀਤਾ ਜਾਂਦਾ ਹੈ। ਉਨਾਂ ਕਿਹਾ ਕਿ ਕੋਰੋਨਾ ਟੈਸਟ ਕਰਵਾਉਣ ਤੋਂ ਘਬਰਾਉਣਾਂ ਨਹੀ ਚਾਹੀਦਾ ਹੈ, ਸਗੋਂ ਜੇਕਰ ਕੋਰੋਨਾ ਬਿਮਾਰੀ ਦੇ ਕੋਈ ਲੱਛਣ ਹੁੰਦੇ ਹਨ ਤਾਂ ਤੁਰੰਤ ਆਪਣਾ ਟੈਸਟ ਕਰਵਾਉਣਾ ਚਾਹੀਦਾ ਹੈ। ਇਸ ਨਾਲ ਨਾ ਕੇਵਲ ਅਸੀ ਆਪ ਨੂੰ ਸੁਰੱਖਿਅਤ ਰੱਖਦੇ ਹਨ ਸਗੋਂ ਆਪਣੇ ਪਰਿਵਾਰ ਤੇ ਸਮਾਜ ਨੂੰ ਸਿਹਤਮੰਦ ਰੱਖਦੇ ਹਨ।
ਸਿਵਲ ਸਰਜਨ ਨੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਹਦਾਇਤ ਕੀਤੀ ਕਿ ਕੋਵਿਡ-19 ਦੀ ਵੱਧ ਤੋਂ ਵੱਧ ਸੈਪਲਿੰਗ ਕੀਤੀ ਜਾਵੇ।ਉਨਾਂ ਕਿਹਾ ਕਿ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਤਾਂ ਜੋ ਜਿਲੇ ਅੰਦਰ ਕੋਰੋਨਾ ਵਾਇ੍ਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ।
ਇਸ ਮੋਕੇ ਤੇ ਜ਼ਿਲ•ਾ ਪਰਿਵਾਰ ਭਾਲਈ ਅਫਸਰ,ਡਾ.ਵਿਜੈ ਕੁਮਾਰ ,ਜ਼ਿਲ•ਾ ਟੀਕਾਕਰਨ ਅਫਸਰ ਡਾ.ਅਰਵਿੰਦ ਮਨਚੰਦਾ,ਜ਼ਿਲ•ਾ ਐਪੀਡੀਮਾਲੋਜਿਸਟ ਡਾ.ਪ੍ਰਭਜੋਤ ਕੌਰ ਕਲਸੀ ਅਤੇ ਸ੍ਰੀ ਅਮਰਜੀਤ ਸਿੰਘ ਦਾਲਮ,ਡਿਪਟੀ ਮਾਸ ਮੀਡੀਆ ਅਫਸਰ ਆਦਿ ਹਾਜ਼ਰ ਸਨ।

English






