ਸੰਘੇੜਾ ਕਾਲਜ ਵਿੱਚ ਭਰਿਆ ਰਾਜ ਪੱਧਰੀ ਰੋਜ਼ਗਾਰ ਮੇਲਾ

ਸੰਘੇੜਾ ਕਾਲਜ ਵਿੱਚ ਭਰਿਆ ਰਾਜ ਪੱਧਰੀ ਰੋਜ਼ਗਾਰ ਮੇਲਾ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਪਹਿਲੇ ਦਿਨ ਲਗਭਗ 1500 ਨੌਜਵਾਨਾਂ ਦੀ ਨੌਕਰੀ ਲਈ ਚੋਣ
ਡਿਪਟੀ ਕਮਿਸ਼ਨਰ ਵੱਲੋਂ ਮੇਲੇ ’ਚ ਪੁੱਜੇ ਨੌਜਵਾਨਾਂ ਦੀ ਹੌਸਲਾ ਅਫਜ਼ਾਈ
30 ਤੋਂ ਵੱਧ ਕੰਪਨੀਆਂ ਨੇ ਲਈ ਉਮੀਦਵਾਰਾਂ ਦੀ ਇੰਟਰਵਿਊ
ਬਰਨਾਲਾ, 29 ਸਤੰਬਰ
ਬਰਨਾਲਾ ਜ਼ਿਲ੍ਹੇ ਵਿੱਚ ‘ਘਰ ਘਰ ਰੋਜ਼ਗਾਰ ਮਿਸ਼ਨ’ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੀ ਅਗਵਾਈ ਹੇਠ ਛੇਵਾਂ ਰਾਜ ਪੱਧਰੀ ਰੁਜ਼ਗਾਰ ਮੇਲਾ ਅੱਜ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿੱਚ ਲੱਗਿਆ, ਜਿੱਥੇ ਪਹਿਲੇ ਦਿਨ ਸੈਂਕੜੇ ਨੌਜਵਾਨਾਂ ਨੇ ਰਜਿਸਟ੍ਰੇੇਸ਼ਨ ਕਰਵਾ ਕੇ ਮੇਲੇ ਨੂੰ ਭਰਵਾਂ ਹੁੰਗਾਰਾ ਦਿੱਤਾ।
ਇਸ ਰੋਜ਼ਗਾਰ ਮੇਲੇ ਵਿੱਚ ਨੌਜਵਾਨਾਂ ਦੀ ਰਜਿਸਟ੍ਰੇਸ਼ਨ ਲਈ 10 ਦੇ ਕਰੀਬ ਕਾਊਂਟਰ ਲਾਏ ਗਏ, ਜਿੱਥੇ 2000 ਤੋਂ ਵੱਧ ਨੌਜਵਾਨਾਂ ਨੇ ਰਜਿਸਟ੍ਰੇਸ਼ਨ ਕਰਵਾਈ। ਇਸ ਮੇਲੇ ਵਿਚ ਟਰਾਈਡੈੈਂਟ ਲਿਮਟਿਡ, ਆਈਓਐਲ ਕੈਮੀਕਲਜ਼ ਅਤੇ ਫਾਰਮਾਸੂਟੀਕਲ ਲਿਮਟਿਡ, ਪੁਖਰਾਜ ਹੈਲਥਕੇਅਰ ਸਣੇ 30 ਦੇ ਕਰੀਬ ਕੰਪਨੀਆਂ ਪੁੱਜੀਆਂ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਆਦਿਤਯ ਡੇਚਲਵਾਲ ਨੇ ਰੋਜ਼ਗਾਰ ਮੇਲੇ ਦਾ ਦੌਰਾ ਕੀਤਾ ਅਤੇ ਉਮੀਦਵਾਰਾਂ ਨਾਲ ਗੱਲਬਾਤ ਵੀ ਕੀਤੀ। ਡਿਪਟੀ ਕਮਿਸ਼ਨਰ ਨੇ ਆਖਿਆ ਕਿ ਇਸ ਰੋਜ਼ਗਾਰ ਮੇਲੇ ਦਾ ਮਕਸਦ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਦਿਵਾਉਣਾ ਹੈ, ਜਿਸ ਵਾਸਤੇ ਨੌਜਵਾਨਾਂ ਲਈ ਜਿਆਦਾਤਰ ਸਥਾਨਕ ਅਦਾਰਿਆਂ ਵਿੱਚ ਨੌਕਰੀਆਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਮੇਲੇ ਵਿਚ ਵੱਖ ਵੱਖ ਕੰਪਨੀਆਂ ਨੇ ਕਰੀਬ 1500 ਉਮੀਦਵਾਰਾਂ ਦੀ ਨੌਕਰੀ ਲਈ ਚੋਣ ਕੀਤੀ ਹੈ।  ਇਸ ਮੌਕੇ ਨੌਜਵਾਨਾਂ ਨੂੰ ਨੌਕਰੀਆਂ ਲਈ ਨਿਯੁਕਤੀ ਪੱਤਰ ਵੀ ਸੌਂਪੇ ਗਏ।
ਬੌਕਸ ਲਈ ਪ੍ਰਸਤਾਵਿਤ
ਕੋਵਿਡ ਹਦਾਇਤਾਂ ਦੀ ਕੀਤੀ ਗਈ ਪੂਰੀ ਪਾਲਣਾ
ਕਰੋਨਾ ਵਾਇਰਸ ਦੇ ਮੱਦੇਨਜ਼ਰ ਰੋਜ਼ਗਾਰ ਮੇਲੇ ਵਿਚ ਕੋਵਿਡ ਪ੍ਰੋਟੋਕੋਲਾਂ ਦਾ ਪੂਰਾ ਧਿਆਨ ਰੱਖਿਆ ਗਿਆ। ਇਸ ਮੌਕੇ ਦਾਖਲਾ ਗੇਟ ’ਤੇ ਨੌਜਵਾਨਾਂ ਦੀ ਸਕਰੀਨਿੰਗ ਅਤੇ ਹੈਂਡ ਸੈਨੇਟਾਈਜ਼ੇਸ਼ਨ ਦੇ ਪੁਖਤਾ ਪ੍ਰਬੰਧ ਕੀੇਤੇ ਗਏ ਤਾਂ ਜੋ ਕਰੋਨਾ ਵਾਇਰਸ ਤੋਂ ਬਚਾਅ ਰਹਿ ਸਕੇ। ਇਸ ਮੌਕੇ ਮਿਸ਼ਨ ਫਹਿਤ ਤਹਿਤ ਮੁਫਤ ਮਾਸਕ ਵੀ ਵੰਡੇ ਗਏ।