क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।
ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਜ਼ਰੂਰ ਕਰੋ – ਵਧੀਕ ਕਮਿਸ਼ਨਰ ਨਗਰ ਨਿਗਮ
ਅੰਮ੍ਰਿਤਸਰ, 25 ਜਨਵਰੀ 2025
ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਦੇ ਆਦੇਸ਼ਾਂ ਤਹਿਤ ਹਲਕਾ 19 ਅੰਮ੍ਰਿਤਸਰ ਦੱਖਣੀ ਵਿੱਚ ਵੋਟਰ ਦਿਵਸ ਵਧੀਕ ਕਮਿਸ਼ਨਰ ਨਗਰ ਨਿਗਮ ਸ੍ਰੀ ਸੁਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸੁਲਤਾਨਵਿੰਡ ਵਿਖੇ ਮਨਾਇਆ ਗਿਆ।
ਪ੍ਰੋਗਰਾਮ ਦੇ ਸ਼ੁਰੂਆਤ ਤੋਂ ਪਹਿਲਾਂ ਬੱਚਿਆਂ ਨੇ ਹਿਊਮਨ ਚੈਨ ਬਣਾਈਇਸ ਤੋਂ ਬਾਅਦ ਪ੍ਰਿੰਸੀਪਲ ਮੈਡਮ ਗੁਰਪ੍ਰੀਤਕੌਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਬੱਚਿਆਂ ਨੇ ਵੋਟਰ ਦਿਵਸ ਨਾਲ ਸਬੰਧਤ ਭਾਸ਼ਣ ਦਿੱਤੇ, ਸਕਿੱਟਾਂ ਪੇਸ਼ ਕੀਤੀਆਂ, ਵੋਟਾਂ ਨਾਲ ਸਬੰਧਤ ਬੋਲੀਆਂ ਨਾਲ ਗਿੱਧੇ, ਭੰਗੜੇ ਦਾ ਪ੍ਰੋਗਰਾਮ ਕੀਤਾ ਗਿਆ।
ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਵੋਟਰ ਦਿਵਸ ਦੀ ਮਹੱਤਤਾ ਬਾਰੇ ਦੱਸਿਆ ਤੇ ਵੋਟਰ ਦਿਵਸ ਤੇ ਵੋਟ ਪਾਉਣ ਦਾ ਪ੍ਰਣ ਕਰਵਾਇਆ। ਉਨਾਂ ਕਿਹਾ ਕਿ 18 ਸਾਲ ਦੀ ਉਮਰ ਹੋਣ ਤੇ ਹਰੇਕ ਵਿਦਿਆਰਥੀ ਆਪਣਾ ਵੋਟ ਜ਼ਰੂਰ ਬਣਾਵੇ। ਉਨਾਂ ਦੱਸਿਆ ਕਿ ਵੋਟ ਪਾਉਣ ਦਾ ਹੱਕ ਸਾਨੂੰ ਸੰਵਿਧਾਨ ਨੇ ਦਿੱਤਾ ਹੋਇਆ ਹੈ ਹਰੇਕ ਵਿਅਕਤੀ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ।
ਇਸ ਮੌਕੇ ਇਲੈਕਸ਼ਨ ਇੰਚਾਰਜ ਸੰਜੀਵ ਕਾਲੀਆ ਨੇ ਵੋਟਰ ਪ੍ਰਣ ਦੀ ਸਹੁੰ ਚੁਕਾਈ।ਇਸ ਮੌਕੇ ਨੋਡਲ ਅਫ਼ਸਰ ਮੈਡਮ ਮੋਨਿਕਾ ਨੇ ਆਏ ਮਹਿਮਾਨਾਂ ਅਤੇ ਬੱਚਿਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਵਧੀਕ ਕਮਿਸ਼ਨਰ ਦੁਆਰਾ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਪ੍ਰੋਗਰਾਮ ਦੇ ਅਖੀਰ ਵਿੱਚ ਰੰਗੋਲੀ ਅਤੇ ਮਹਿੰਦੀ ਮੁਕਾਬਲੇ ਵੀ ਕਰਵਾਏ ਗਏ ਅਤੇ ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗਾਣ ਨਾਲ ਹੋਈ।
ਇਸ ਮੌਕੇ ਪ੍ਰਿੰਸੀਪਲ ਸੁਰਿੰਦਰ ਕੌਰ, ਪ੍ਰਿੰਸੀਪਲ ਪਰਵਿੰਦਰ ਸਿੰਘ, ਰਾਜਵਿੰਦਰ ਸਿੰਘ ਇਲੈਕਸ਼ਨ ਕਾਨੂੰਨਗੋ, ਬਲਜਿੰਦਰ ਸਿੰਘ ਏਈ, ਬਲਵੰਤ ਰਾਏ, ਜਸਬੀਰ ਸਿੰਘ ਅਤੇ ਪ੍ਰਦੀਪ ਕਾਲੀਆ ਅਤੇ ਕਾਫ਼ੀ ਗਿਣਤੀ ਵਿੱਚ ਬੱਚੇ ਹਾਜ਼ਰ ਸਨ।