ਜ਼ਿਲ੍ਹਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਵਲੋਂ 24 ਦਸੰਬਰ ਦੀ ਰਾਤ ਨੂੰ ਕਰਫਿਊ ਵਿਚ ਰਾਹਤ ਦੇ ਹੁਕਮ ਜਾਰੀ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਗੁਰਦਾਸਪੁਰ, 24 ਦਸੰਬਰ (      ) ਕੋਵਿਡ-19 ਬਿਮਾਰੀ ਦੀ ਰੋਕਥਾਮ ਅਤੇ ਇਸ ਦੇ ਫੈਲਾਅ ਨੂੰ ਰੋਕਣ ਲਈ ਧਾਰਾ 144 ਲਾਗੂ ਕੀਤੀ ਗਈ ਸੀ ਤੇ 14 ਦਸੰਬਰ 2020 ਨੂੰ ਕੁਝ ਰਾਹਤਾਂ ਦਿੱਤੀਆਂ ਗਈਆਂ ਸਨ। ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਡੀਸ਼ਨਲ ਮੁੱਖ ਸਕੱਤਰ (ਗ੍ਰਹਿ) ਪੰਜਾਬ ਸਰਕਾਰ ਦੇ ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ ਵਲੋਂ ਕੋਵਿਡ-19 ਨੂੰ ਮੁੱਖ ਰੱਖਦਿਆਂ 31 ਦਸੰਬਰ 2020 ਤਕ ਵਾਧੂ ਪਾਬੰਦੀਆਂ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਸਨ ਪਰ ਧਾਰਮਿਕ ਤਿਉਹਾਰ ਨੂੰ ਮੁੱਖ ਰੱਖਦਿਆਂ ਪਹਿਲੇ ਜਾਰੀ ਕੀਤੇ ਹੁਕਮਾਂ ਦੀ ਲਗਾਤਾਰਤਾ ਵਿਚ ਅੱਜ 24 ਦਸੰਬਰ 2020 ਨੂੰ ਜਾਰੀ ਕੀਤੇ ਗਏ ਹੁਕਮਾਂ ਤਹਿਤ ਪੂਰੇ ਜ਼ਿਲੇ ਅੰਦਰ 24 ਦਸੰਬਰ ਨੂੰ ਰਾਤ ਦੇ ਕਰਫਿਊ ਵਿਚ ਰਾਹਤ ਦਿੱਤੀ ਗਈ ਹੈ।

Additional restrictions to be implemented upto 31st December , 2020 due to Covid-19 pandemic-Relaxation in night curfew on 24th December 2020 in entire districts in view of religious festival.

 ਜ਼ਿਲੇ ਅੰਦਰ 14 ਦਸੰਬਰ 2020 ਨੂੰ ਕੋਵਿਡ-19 ਨੂੰ ਮੁੱਖ ਰੱਖਦਿਆਂ 31 ਦਸੰਬਰ 2020 ਤਕ ਰਾਤ ਦਾ ਕਰਫਿਊ ਲਗਾਇਆ ਸੀ।

  1. ਪਰ ਧਾਰਮਿਕ ਤਿਉਹਾਰ ਦੇ ਮੱਦੇਨਜ਼ਰ, ਰਾਤ ਦੇ ਕਰਫਿਊ (ਰਾਤ 10 ਵਜੋਂ ਤੋ ਸਵੇਰੇ 5 ਵਜੇ) ਹੇਠ ਲਿਖੀਆਂ ਰਾਹਤਾਂ ਦਿੱਤੀਆਂ ਗਈਆਂ ਗਨ।
  2. ਪੂਰੇ ਜਿਲੇ ਅੰਦਰ ਰਾਤ ਦਾ ਕਰਫਿਊ (ਰਾਤ 10 ਵਜੋਂ ਤੋ ਸਵੇਰੇ 5 ਵਜੇ ) ਨਹੀਂ ਹੋਵੇਗਾ। 24 ਦਸੰਬਰ 2020 ਦੀ ਰਾਤ ਨੂੰ ਕ੍ਰਿਸਮਿਸ ਦੇ ਤਿਉਹਾਰ ਮੌਕੇ ਸ਼ਰਧਾਲੂ ਚਰਚਾ ਵਿਚ ਜਾ ਕੇ ਤਿਉਹਾਰ ਮਨਾ ਸਕਣਗੇ।

  1. ਚਰਚ ਦੇ ਪ੍ਰਬੰਧਕ ਕੋਵਿਡ-19 ਦੇ ਸਬੰਧ ਵਿਚ ਜਾਰੀ ਗਾਈਡਲਾਈਨਜ਼ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣਗੇ। ‘ ਇੰਨਡੋਰ (100 ਵਿਅਕਤੀ) ਅਤੇ ਆਊਟਡੋਰ (250 ਵਿਅਕਤੀ) ਦਾ ਇਕੱਠ ਹੋਵੇਗਾ, ਮਾਸਕ ਪਾਉਣਗੇ , ਸ਼ੋਸਲ ਡਿਸਟਿੰਸਗ ਦੀ ਪਾਲਣਾ ਕਰਨਗੇ (ਦੋ ਵਿਅਕਤੀਆਂ ਵਿਚਕਾਰ ਘੱਟੋ ਘੱਟ 6 ਫੁੱਟ ਦੀ ਦੂਰੀ ਹੋਵੇਗੀ) ਅਤੇ ਆਪਣੇ ਹੱਥਾਂ ਨੂੰ ਧੋਣਗੇ/ਸ਼ੈਨੀਟਾਇਜ ਰੱਖਣਗੇ।

penal provisions       :

ਅਗਰ ਕੋਈ ਵਿਅਕਤੀ ਲਾਕ ਡਾਊਨ ਜਾਂ ਉੱਪਰ ਦਿੱਤੀਆਂ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ ‘The disaster management Act, 2005 ਦੇ ਸੈਕਸ਼ਨ 51 ਤੋਂ 60 ਅਧੀਨ ਅਤੇ ਆਈ.ਪੀ.ਸੀ ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

    ਇਹ ਹੁਕਮ 24 ਦਸੰਬਰ 2020 ਤੋਂ ਲਾਗੂ ਹੋਵੇਗਾ।