ਜਿਲ੍ਹਾ ਪ੍ਰਸ਼ਾਸ਼ਨ ਨੇ ਦਿਵਾਲੀ ਦੇ ਤਿਉਹਾਰ ਮੋਕੇ ਪਟਾਕੇ ਵੇਚਣ ਲਈ ਡਰਾਅ ਕੱਢੇ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

— ਬਿਨ੍ਹਾਂ ਪੂਰਵ ਪ੍ਰਵਾਨਗੀ ਤੇ ਲਾਇਸੰਸ ਤੋਂ ਬਿਨ੍ਹਾਂ ਪਟਾਕੇ ਵੇਚਣ/ਸਟੋਰ ਕਰਨ ਤੇ ਪਾਬੰਦੀ

ਰੂਪਨਗਰ, 06 ਨਵੰਬਰ:

ਦਿਵਾਲੀ ਦੇ ਮੌਕੇ ਉਤੇ ਪਟਾਖਿਆਂ ਦੀ ਮੰਨਜੂਰੀ ਦੇਣ ਲਈ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ 29 ਆਰਜ਼ੀ ਲਾਇਸੰਸਾਂ ਲਈ ਕੁੱਲ 280 ਅਰਜੀਆਂ ਪ੍ਰਾਪਤ ਹੋਈਆਂ ਜਿਸ ਦਾ ਡਰਾਅ ਜਿਲ੍ਹਾ ਮੈਜਿਸਟਰੇਟ ਰੂਪਨਗਰ ਡਾ. ਪ੍ਰੀਤੀ ਯਾਦਵ ਅਤੇ ਵਧੀਕ ਜਿਲ੍ਹਾ ਮੈਜਿਸਟਰੇਟ ਰੂਪਨਗਰ ਪੂਜਾ ਸਿਆਲ,  ਮੁੱਖ ਮੰਤਰੀ ਫੀਲਡ ਅਫਸਰ, ਰੂਪਨਗਰ ਸ੍ਰੀ ਦੀਪਾਂਕਰ ਗਰਗ ਅਤੇ ਸਹਾਇਕ ਕਮਿਸ਼ਨਰ (ਜ) ਰੂਪਨਗਰ ਸ੍ਰੀ ਅਰਵਿੰਦਰਪਾਲ ਸਿੰਘ ਸੋਮਲ, ਦੀ ਨਿਗਰਾਨੀ ਅਧੀਨ ਜਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਕਮੇਟੀ ਰੂਮ ਵਿੱਚ ਕੱਢਿਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਰੋਪੜ ਸ਼ਹਿਰ ਸਥਾਨ ਰਾਮ ਲੀਲਾ ਗਰਾਊਂਡ ਵਿਖੇ ਪਟਾਖੇ ਵੇਚਣ ਲਈ 6 ਆਰਜੀ ਲਾਇਸੰਸ ਜਾਰੀ ਕੀਤੇ ਜਾਣੇ ਸਨ। ਇਹਨਾਂ ਲਈ 212 ਅਰਜੀਆਂ ਪ੍ਰਾਪਤ ਹੋਈਆਂ ਹਨ ਜਿਸ ਵਿੱਚੋ ਬਿੱਲਾ ਸਿੰਘ, ਰਿੰਕੂ, ਅਮਰੀਕ ਸਿੰਘ, ਰਾਜੇਸ਼ ਕੁਮਾਰ ਪੁੱਤਰ ਰੋਸ਼ਨ ਲਾਲ, ਵਰੁਣ ਸੈਣੀ, ਅਤੇ ਰਾਜੇਸ਼ ਕੁਮਾਰ ਪੁੱਤਰ ਅਸ਼ੋਕ ਕੁਮਾਰ ਦੇ ਡਰਾਅ ਨਿਕਲੇ।

ਸ਼੍ਰੀ ਚਮਕੋਰ ਸਾਹਿਬ ਸਥਾਨ ਸਿਟੀ ਸੈਂਟਰ ਪਟਾਖੇ ਵੇਚਣ ਲਈ 3 ਆਰਜੀ ਲਾਇਸੰਸ ਜਾਰੀ ਕੀਤੇ ਗਏ ਇਹਨਾਂ ਲਈ 18 ਦਰਖਾਸਤਾਂ ਪ੍ਰਾਪਤ ਹੋਈਆ ਹਨ। ਜਿਸ ਵਿੱਚੋ ਡਰਾਆ ਦੌਰਾਨ ਅਨਵਰ ਖਾਨ, ਸਰਵਨ ਕੁਮਾਰ ਅਤੇ ਰਣਜੀਤ ਕੁਮਾਰ ਸਫਲ ਰਹੇ ਹਨ।

ਮੋਰਿੰਡਾ ਸਥਾਨ ਰਾਮ ਲੀਲਾ ਗਰਾਉਡ, ਵਿਖੇ ਪਟਾਖੇ ਵੇਚਣ ਲਈ 2 ਆਰਜੀ ਲਾਇਸੰਸ ਜਾਰੀ ਕੀਤੇ ਜਿਸ ਲਈ 13 ਅਰਜੀਆਂ ਪ੍ਰਾਪਤ ਹੋਈਆਂ ਸਨ। ਡਰਾਅ ਦੌਰਾਨ ਰਵੀ ਸ਼ਾਹ ਅਤੇ ਰਮਨ ਕੁਮਾਰ ਸਫਲ ਰਹੇ ਹਨ।

ਨੰਗਲ ਲਈ ਸਥਾਨ ਨਜਦੀਕ ਬੀ.ਐਸ.ਐਨ.ਐਲ.ਐਕਸਚੈਜ, ਸੈਕਟਰ—2 ਮਾਰਕਿਟ, ਨਯਾ ਨੰਗਲ, ਨੇੜੇ ਟੈਕੀ ਡੀ.ਐਸ. ਬਲਾਕ, ਲਈ 12 ਆਰਜੀ ਲਾਇਸੰਸ ਜਾਰੀ ਕੀਤੇ ਜਾਣੇ ਸਨ। ਇਹਨਾਂ ਲਈ, 18 ਦਰਖਾਸਤਾਂ ਪ੍ਰਾਪਤ ਹੋਈਆ ਜਿਸ ਵਿਚ ਸਥਾਨ ਸੈਕਟਰ—2 ਮਾਰਕਿਟ, ਨਿਆਂ ਨੰਗਲ ਵਿਖੇ ਕਮਲ ਸੇਠ, ਸਥਾਨ ਨੇੜੇ ਬੀ.ਐਸ.ਐਨ.ਐੱਲ, ਐਕਸਚੈੱਜ, ਨੰਗਲ ਰਾਜੇਸ਼ ਕੁਮਾਰ ਕੌਸ਼ਲ, ਦੀਪਕ, ਹਰੀਪਾਲ, ਮਨੋਜ ਕੁਮਾਰ,  ਸਥਾਨ ਨਜਦੀਕ ਟੈਂਕੀ ਡੀ.ਐਸ. ਬਲਾਕ ਨੰਗਲ ਦਵਿੰਦਰ ਕੁਮਾਰ, ਪਵਨ ਕੁਮਾਰ ਕੌਸ਼ਲ, ਸੌਰਵ ਕਾਲੜਾ, ਅਜੇ ਕੁਮਾਰ, ਮਨਿੰਦਰ ਕੁਮਾਰ, ਨਿਖਿਲ ਕਾਲੜਾ, ਅਮਨ ਕੁਮਾਰ ਸਫਲ ਰਹੇ ਹਨ।

ਸ਼੍ਰੀ ਅਨੰਦਪੁਰ ਸਾਹਿਬ  ਲਈ ਸਥਾਨ ਚਰਨ ਗੰਗਾ ਸਟੇਡੀਅਮ, ਵਿਖੇ ਪਟਾਖੇ ਵੇਚਣ ਲਈ 4 ਆਰਜੀ ਲਾਇਸੰਸ ਜਾਰੀ ਕੀਤੇ ਗਏ ਜਿਸ ਲਈ 13 ਦਰਖਾਸਤਾਂ ਪ੍ਰਾਪਤ ਹੋਈਆਂ ਜਿਨ੍ਹਾਂ ਵਿਚੋਂ ਹਰਪ੍ਰੀਤ ਸਿੰਘ, ਸਚਿਨ, ਜਗਦੇਵ ਕੌਸ਼ਲ, ਕੁਲਦੀਪ ਸਿੰਘ ਸਫਲ ਰਹੇ ਹਨ। ਕੀਰਤਪੁਰ ਸਾਹਿਬ ਲਈ ਸਥਾਨ ਬਾਹਰਲੇ ਪਾਸੇ ਨੇੜੇ ਸੀਤਲਾ ਮਾਤਾ ਮੰਦਿਰ ਵਿਖੇ ਪਟਾਖੇ ਵੇਚਣ ਲਈ 2 ਆਰਜੀ ਲਾਇਸੰਸ ਲਈ 06 ਦਰਖਾਸਤਾਂ  ਪ੍ਰਾਪਤ ਹੋਈਆਂ ਜਿਸ ਵਿਚੋਂ ਗੁਰਮੀਤ ਸਿੰਘ ਅਤੇ ਮਨਿੰਦਰ ਕੁਮਾਰ ਸਫਲ ਰਹੇ ਹਨ।

ਉਨ੍ਹਾ ਕਿਹਾ ਕਿ ਡਰਾਅ ਪੂਰੇ ਪਾਰਦਰਸ਼ੀ ਤਰੀਕੇ ਨਾਲ ਦਰਖਾਸਤਕਰਤਾਵਾਂ ਦੀ ਹਾਜਰੀ ਵਿੱਚ ਕੱਢਿਆ ਗਿਆ ਅਤੇ ਅਸਥਾਈ ਲਾਇਸੰਸੀਆਂ ਨੂੰ ਜਬਾਨੀ ਤੌਰ ਉਤੇ ਸਰਕਾਰ ਦੀਆਂ ਹਦਾਇਤਾਂ ਬਾਰੇ ਦੱਸਿਆ ਗਿਆ ਅਤੇ ਸਖਤੀ ਨਾਲ ਪਾਲਣਾ ਕਰਨ ਲਈ ਕਿਹਾ ਗਿਆ। ਇਸ ਪੂਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ।