ਡਿਪਟੀ ਕਮਿਸ਼ਨਰ ਨੇ ਵਾਇਰਸ ਨਾਲ ਪ੍ਰਭਾਵਿਤ ਝੋਨੇ ਦੀ ਫ਼ਸਲ ਦਾ ਲਿਆ ਜਾਇਜ਼ਾ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਡਿਪਟੀ ਕਮਿਸ਼ਨਰ ਨੇ ਵਾਇਰਸ ਨਾਲ ਪ੍ਰਭਾਵਿਤ ਝੋਨੇ ਦੀ ਫ਼ਸਲ ਦਾ ਲਿਆ ਜਾਇਜ਼ਾ
ਰੂਪਨਗਰ, 20 ਸਤੰਬਰ:
ਡਿਪਟੀ ਕਮਿਸ਼ਨਰ ਰੂਪਨਗਰ ਡਾ ਪ੍ਰੀਤੀ ਯਾਦਵ ਨੇ ਦੱਖਣੀ ਰਾਈਸ ਬਲੈਕ-ਸਟ੍ਰੀਕਡ ਬੋਣਾ ਵਾਇਰਸ ਨਾਲ ਝੋਨੇ ਦੀ ਫਸਲ ਦੇ ਹੋ ਰਹੇ ਨੁਕਸਾਨ ਦੀਆਂ ਨਿਰੰਤਰ ਮਿਲ ਰਹੀਆਂ ਸ਼ਿਕਾਇਤਾਂ ਤੋ ਬਾਅਦ ਅੱਜ ਹਲਕਾ ਸ਼੍ਰੀ ਚਮਕੌਰ ਸਾਹਿਬ ਦੇ ਪਿੰਡ ਮਾਣੇਮਾਜਰਾ ਵਿਖੇ ਪ੍ਰਭਾਵਿਤ ਫ਼ਸਲ ਦਾ ਜਾਇਜ਼ਾ ਲਿਆ ਗਿਆ।
ਇਸ ਮੌਕੇ ਕਿਸਾਨਾਂ ਵਲੋਂ ਡਿਪਟੀ ਕਮਿਸ਼ਨਰ ਨੂੰ ਫਸਲਾ ਨੂੰ ਨੁਕਸਾਨੇ ਜਾਣ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਦੱਸਿਆ ਕਿ ਦੱਖਣੀ ਰਾਈਸ ਬਲੈਕ-ਸਟ੍ਰੀਕਡ ਬੋਣਾ ਵਾਇਰਸ ਨਾਲ ਝੋਨੇ ਦੀ ਫਸਲ ਮੱਧਰੇਪਣ, ਪੱਤੇ ਨੋਕਦਾਰ ਅਤੇ ਜੜ੍ਹਾ ਬੁਰੀ ਤਰਾਂ ਪ੍ਰਭਾਵਿਤ ਹੋ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪੋਦਿਆਂ ਦੀਆਂ ਜੜ੍ਹਾ ਘੱਟ ਡੂੰਘੀਆਂ ਹਨ ਤੇ ਇਨ੍ਹਾਂ ਨੂੰ ਅਸਾਨੀ ਨਾਲ ਜੜੋ ਪੁੱਟਿਆ ਜਾ ਸਕਦਾ ਹੈ।
ਉਨ੍ਹਾਂ ਦੱਸਿਆਂ ਕਿ ਕਿਸਾਨਾਂ ਵੱਲੋਂ ਇਸ ਬਿਮਾਰੀ ਬਾਰੇ ਜੁਲਾਈ ਮਹੀਨੇ ਦੇ ਅੰਤ ਵਿੱਚ ਵਿਚ ਕ੍ਰਿਸ਼ੀ ਵਿਗਿਆਨ ਮਾਹਿਰਾਂ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਸੀ ਕਿਉਂਕਿ ਪਹਿਲਾਂ ਇਸ ਤਰ੍ਹਾਂ ਦੀ ਕੋਈ ਵੀ ਬਿਮਾਰੀ ਝੋਨੇ ਦੀ ਫਸਲ ਨੂੰ ਨਹੀਂ ਲੱਗਦੀ ਸੀ ਸਿਰਫ਼ ਬੈਕਟੀਰੀਆ ਅਤੇ ਉੱਲੀਆਂ ਹੀ ਝੋਨੇ ਦੀ ਫਸਲ ਤੇ ਹਮਲਾ ਕਰਦੀਆਂ ਸਨ ਪੰਜਾਬ ਵਿੱਚ ਪਹਿਲੀ ਵਾਰ ਝੋਨੇ ਦਾ ਇੰਨਾ ਜ਼ਿਆਦਾ ਰਕਬਾ ਇਸ ਵਾਇਰਸ ਨਾਲ ਪ੍ਰਭਾਵਿਤ ਹੋਇਆ ਹੈ।