ਸਮੂਹ ਦਿਵਿਆਂਗਜਨਾਂ ਨੂੰ ਆਪਣਾ ਯੂ.ਡੀ.ਆਈ.ਡੀ ਕਾਰਡ ਬਨਵਾਉਣ ਦੀ ਅਪੀਲ
ਬਰਨਾਲਾ, 1 ਮਈ
ਡਾ. ਤੇਅਵਾਸਪ੍ਰੀਤ ਕੌਰ ਜਿਲਾ ਸਮਾਜਿਕ ਸੁਰੱਖਿਆ ਅਫ਼ਸਰ, ਬਰਨਾਲਾ ਨੇਂ ਜਾਣਕਾਰੀ ਦਿੰਦਿਆਂ ਕਿਹਾ ਕਿ ਵੱਖ-ਵੱਖ ਵਿਭਾਗਾਂ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸਕੀਮਾਂ ਦੇ ਲਾਭ ਲੈਣ ਲਈ ਦਿਵਿਆਂਗ ਵਿਅਕਤੀਆਂ ਲਈ ਯੂ.ਡੀ.ਆਈ.ਡੀ ਕਾਰਡ ਇੱਕੋ-ਇੱਕ ਜ਼ਰੂਰੀ ਦਸਤਾਵੇਜ ਹੈ।
ਉਨਾਂ ਕਿਹਾ ਕਿ ਦਿਵਿਆਂਗ ਵਿਅਕਤੀ ਵੈਬਸਾਈਟ www.sawavlambancard.gov.in
‘ਤੇ ਜਾ ਕੇ ਜਾਂ ਨੇੜਲੇ ਸੇਵਾ ਕੇਂਦਰ, ਸਰਕਾਰੀ ਹਸਪਤਾਲ ਜਾਂ ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਦੇ ਦਫ਼ਤਰ ਵਿਖੇ ਆ ਕੇ ਯੂ.ਡੀ.ਆਈ.ਡੀ ਕਾਰਡ ਲਈ ਅਪਲਾਈ ਕਰ ਸਕਦੇ ਹਨ। ਉਨਾਂ ਦੱਸਿਆ ਕਿ ਜੋ ਦਿਵਿਆਂਗਜਨ ਵਿਅਕਤੀ ਪਹਿਲਾਂ ਹੀ ਪੈਨਸ਼ਨ ਪ੍ਰਾਪਤ ਕਰ ਰਹੇ ਹਨ, ਪਰ ਜੇਕਰ ਉਨਾਂ ਦਾ ਅਜੇ ਤੱਕ ਯੂ.ਡੀ.ਆਈ.ਡੀ ਕਾਰਡ ਨਹੀ ਬਣਿਆ ਤਾਂ ਉਹ ਆਪਣਾ ਪੁਰਾਣਾ ਸਰਟੀਫ਼ਿਕੇਟ ਅਤੇ ਆਧਾਰ ਕਾਰਡ ਨਾਲ ਲੈ ਜਾ ਕੇ ਯੂ.ਡੀ.ਆਈ.ਡੀ ਕਾਰਡ ਲਈ ਅਪਲਾਈ ਕਰ ਸਕਦੇ ਹਨ, ਕਿਉਂਕਿ ਪੈਨਸ਼ਨ ਲਾਭਪਾਤਰੀਆਂ ਲਈ ਇਹ ਇੱਕ ਅਤਿ ਜ਼ਰੂਰੀ ਦਸਤਾਵੇਜ ਹੈ। ਉਨਾਂ ਇਹ ਵੀ ਦੱਸਿਆ ਕਿ ਯੂ.ਡੀ.ਆਈ.ਡੀ. ਕਾਰਡ ਬਣਾਉਣ ਤੋ ਬਾਅਦ ਕਿਸੇ ਵੀ ਲਾਭਪਾਤਰੀ ਨੂੰ ਦਿਵਿਆਂਗਤਾ ਦੇ ਮੈਡੀਕਲ ਸਰਟੀਫ਼ਿਕੇਟ ਲਈ ਬਾਰ-ਬਾਰ ਹਸਪਤਾਲ ਨਹੀ ਜਾਣਾ ਪਵੇਗਾ।
ਜ਼ਿਲਾ ਸਮਾਜਿਕ ਅਤੇ ਸੁਰੱਖਿਆ ਅਫ਼ਸਰ ਵੱਲੋਂ ਜਿਲਾ ਬਰਨਾਲਾ ਦੇ ਸਮੂਹ ਦਿਵਿਆਂਗਜਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਅੰਗਹੀਣਤਾ ਪੈਨਸ਼ਨ ਪ੍ਰਾਪਤ ਕਰ ਰਹੇ ਸਾਰੇ ਲਾਭਪਤਾਰੀ ਵੱਲੋਂ ਆਪਣਾ ਯੂ.ਡੀ.ਆਈ.ਡੀ ਕਾਰਡ ਬਣਾ ਕਿ ਉਸਦੀ ਫੋਟੋ ਕਾਪੀ ਦਫ਼ਤਰ ਜਿਲਾ ਸਮਾਜਿਕ ਸੁਰੱਖਿਆ ਅਫਸਰ, ਬਰਨਾਲਾ ਵਿਖੇ ਜਮਾ ਕਰਵਾਈ ਜਾਵੇ। ਉਨਾਂ ਦੱਸਿਆ ਕਿ ਅਪਾਹਜ ਵਿਆਕਤੀਆਂ ਦੀਆਂ ਕਿਸਮਾਂ (ਜਿਵੇਂ ਕਿ ਅੰਨਾਪਣ, ਕੁਸ਼ਟ ਰੋਗ, ਮਾਨਸਿਕ ਰੋਗ, ਬੋਧਿਕ ਅਪੰਗਤਾ, ਬੋਲਾਪਨ, ਗੁੰਗਾਪਨ, ਐਸਿਡ ਅਟੈਕ ਪੀੜਤ, ਹੀਮੇਫਿਲਿਆ, ਥੈਲੇਸੀਮੀਆ, ਗੰਭੀਰ ਦਿਮਾਗੀ ਪ੍ਰਸਥਿਤੀ, ਤੁਰਨ-ਫਿਰਨ ਦੀ ਕਮਜ਼ੋਰੀ, ਮਾਸਪੇਸ਼ੀਆਂ ਦੀ ਕਮਜ਼ੋਰੀ, ਮਲਟੀਪਲ ਸਕਲੈਰੋਸਿਸ, ਬੋਨਾਪਨ, ਸਿਕਲਸੈੱਲ ਰੋਗ, ਪਾਰਕਿਨੰਸਨਸ ਰੋਗ, ਆਟਿਜਮ, ਸਪੈਕਟਰਮ ਡਿਸਆਰਡਰ ਸਮੇਤ ਕਈ ਅਯੋਗਤਾ ਆਦਿ ਸ਼ਾਮਲ ਹਨ) ਵਿੱਚ ਜੇਕਰ ਘੱਟੋ-ਘੱਟ ਯੋਗਤਾ 50 ਪ੍ਰਤੀਸ਼ਤ ਬਣਦੀ ਹੈ ਤਾਂ ਉਹ ਯੂ.ਡੀ.ਆਈ.ਡੀ. ਕਾਰਡ ਬਣਵਾਉਣ ਉਪਰੰਤ ਪੈਨਸ਼ਨ ਲਈ ਅਪਲਾਈ ਕਰ ਸਕਦੇ ਹਨ।

English





