ਪਲੇਸਮੈਂਟ ਕੈਂਪ ‘ਚ 3 ਨੌਜਵਾਨਾਂ ਦੀ ਨੌਕਰੀ ਲਈ ਚੋਣ, 3 ਸ਼ਾਰਟਲਿਸਟ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

— ਟ੍ਰੇਨਰ, ਕੰਪਿਊਟਰ ਓਪਰੇਟਰ ਅਤੇ ਨਾਈਟ ਵਾਚਮੈਨ ਦੀ ਅਸਾਮੀ ਲਈ ਇੰਟਰਵਿਊ ਅੱਜ
ਰੂਪਨਗਰ, 05 ਦਸੰਬਰ:
ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਦੇ ਦਿਸ਼ਾ ਨਿਰਦੇਸ਼ਾ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਜ਼ਿਲ੍ਹੇ ਦੇ ਨੌਜ਼ਵਾਨਾਂ ਨੂੰ ਰੋਜ਼ਗਾਰ ਦੇਣ ਦਾ ਉਪਰਾਲਾ ਨਿਰੰਤਰ ਜਾਰੀ ਹੈ। ਹਫ਼ਤਾਵਰੀ ਲਗਾਏ ਜਾਂਦੇ ਕੈਂਪਾਂ ਦੀ ਲੜੀ ਤਹਿਤ ਲਗਾਏ ਇੱਕ ਕੈਂਪ ਵਿੱਚ ਅੱਜ 3 ਨੌਜ਼ਵਾਨਾਂ ਦੀ ਨੌਕਰੀ ਲਈ ਚੋਣ ਕੀਤੀ ਗਈ ਅਤੇ 3 ਨੌਜ਼ਵਾਨਾਂ ਨੂੰ ਸ਼ਾਰਟਲਿਸਟ ਕੀਤਾ ਗਿਆ।
ਇਸ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ਼੍ਰੀ ਅਰੁਣ ਕੁਮਾਰ ਵੱਲੋਂ ਦੱਸਿਆ ਗਿਆ ਕਿ ਇਸ ਕੈਂਪ ਵਿੱਚ ਮੁਥੂਟ ਗਰੁੱਪ ਨਿਯੋਜਕ ਵੱਲੋਂ ਬ੍ਰਾਂਚ ਮੈਨੇਜਰ ਅਤੇ ਜੂਨੀਅਰ ਰਿਲੇਸ਼ਨਸ਼ਿਪ ਐਗਜ਼ੀਕਿਊਟਿਵ, ਕਸਟਮਰ ਕੇਅਰ ਐਗਜ਼ੀਕਿਊਟਿਵ ਦੀ ਅਸਾਮੀ ਲਈ ਇੰਟਰਵਿਊ ਲਈ ਗਈ।
ਉਨ੍ਹਾਂ ਦੱਸਿਆ ਕਿ ਬ੍ਰਾਂਚ ਮੈਨੇਜਰ ਦੀ ਅਸਾਮੀ ਲਈ ਬੀ. ਟੈਕ ਨੂੰ ਛੱਡ ਕੇ ਜਿਨ੍ਹਾਂ ਉਮੀਦਵਾਰਾਂ ਨੇ ਘੱਟੋ-ਘੱਟ ਗਰੇਜੂਏਸ਼ਨ ਪਾਸ ਕੀਤੀ ਹੋਵੇ ਅਤੇ ਸੇਲਜ਼ ਵਿੱਚ ਘੱਟੋ ਘੱਟ 4 ਤੋਂ 5 ਸਾਲ ਦਾ ਤਜਰਬਾ ਰੱਖਦੇ ਹੋਣ ਇਸ ਕੈਂਪ ਵਿੱਚ ਭਾਗ ਲੈ ਸਕਦੇ ਸਨ। ਜੂਨੀਅਰ ਰਿਲੇਸ਼ਨਸ਼ਿਪ ਐਗਜ਼ੀਕਿਊਟਿਵ ਤੇ ਕਸਟਮਰ ਕੇਅਰ ਐਗਜ਼ੀਕਿਊਟਿਵ ਦੀ ਅਸਾਮੀ ਲਈ ਬੀ. ਟੈਕ ਨੂੰ ਛੱਡ ਕੇ ਜਿਨ੍ਹਾਂ ਉਮੀਦਵਾਰਾਂ ਨੇ ਘੱਟੋ-ਘੱਟ ਗਰੇਜੂਏਸ਼ਨ ਪਾਸ ਕੀਤੀ ਹੋਵੇ ਇਸ ਕੈਂਪ ਵਿੱਚ ਭਾਗ ਲੈ ਸਕਦੇ ਸਨ। ਉਨ੍ਹਾਂ ਕਿਹਾ ਕਿ ਚੁਣੇ ਗਏ ਉਮੀਦਵਾਰਾਂ ਦੇ ਕੰਮ ਕਰਨ ਦਾ ਸਥਾਨ ਬਲਾਚੌਰ, ਨਵਾਂਸ਼ਹਿਰ, ਜਲੰਧਰ ,ਗੜ੍ਹਸ਼ੰਕਰ, ਹੁਸ਼ਿਆਰਪੁਰ ਹੋਵੇਗਾ।
ਸ਼੍ਰੀ ਅਰੁਣ ਕੁਮਾਰ ਨੇ ਦੱਸਿਆ ਕਿ ਬ੍ਰਾਂਚ ਮੈਨੇਜਰ ਦੀ ਅਸਾਮੀ ਲਈ ਚੁਣੇ ਗਏ ਉਮੀਦਵਾਰ ਨੂੰ 6 ਤੋਂ 7 ਲੱਖ ਪ੍ਰਤੀ ਸਾਲ ਪੱਕੀ ਤਨਖਾਹ ਦੇ ਨਾਲ ਤਿਮਾਹੀ ਇਨਸੈਂਟੀਵ ਜਾਂ ਸਾਲਾਨਾ ਬੋਨਸ ਮਿਲਣਯੋਗ ਹੋਵੇਗਾ। ਜੂਨੀਅਰ ਰਿਲੇਸ਼ਨਸ਼ਿਪ ਐਗਜ਼ੀਕਿਊਟਿਵ ਤੇ ਕਸਟਮਰ ਕੇਅਰ ਐਗਜ਼ੀਕਿਊਟਿਵ ਦੀ ਅਸਾਮੀ ਲਈ ਚੁਣੇ ਗਏ ਉਮੀਦਵਾਰ ਨੂੰ 3 ਲੱਖ ਪ੍ਰਤੀ ਸਾਲ ਪੱਕੀ ਤਨਖਾਹ ਦੇ ਨਾਲ ਤਿਮਾਹੀ ਇਨਸੈਂਟੀਵ ਜਾਂ ਸਾਲਾਨਾ ਬੋਨਸ ਮਿਲਣਯੋਗ ਹੋਵੇਗਾ। ਇਸ ਕੈਂਪ ਵਿੱਚ ਬ੍ਰਾਂਚ ਮੈਨੇਜਰ ਦੀ ਅਸਾਮੀ ਲਈ 31 ਤੋਂ 45 ਸਾਲ ਤੱਕ ਦੋਵੇਂ ਲੜਕੇ ਅਤੇ ਲੜਕੀਆਂ ਭਾਗ ਲੈ ਸਕਦੇ ਸਨ ਅਤੇ ਜੂਨੀਅਰ ਰਿਲੇਸ਼ਨਸ਼ਿਪ ਐਗਜ਼ੀਕਿਊਟਿਵ ਤੇ ਕਸਟਮਰ ਕੇਅਰ ਐਗਜ਼ੀਕਿਊਟਿਵ ਦੀ ਅਸਾਮੀ ਲਈ 21 ਤੋਂ 30 ਸਾਲ ਤੱਕ ਦੋਵੇਂ ਲੜਕੇ ਅਤੇ ਲੜਕੀਆਂ ਭਾਗ ਲੈ ਸਕਦੇ ਸਨ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ 14 ਉਮੀਦਵਾਰਾਂ ਨੇ ਭਾਗ ਲਿਆ ਜਿਨ੍ਹਾਂ ਵਿੱਚੋਂ 3 ਉਮੀਦਵਾਰਾਂ ਮੌਕੇ ਤੇ ਹੀ ਚੋਣ ਅਤੇ 3 ਉਮੀਦਵਾਰਾਂ ਨੂੰ ਸ਼ਾਰਟਲਿਸਟ ਕੀਤਾ ਗਿਆ।
ਉਨ੍ਹਾਂ ਅੱਗੇ ਦੱਸਿਆ ਕਿ ਇਸੇ ਲੜੀ ਤਹਿਤ ਅੱਜ 6 ਦਸੰਬਰ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਆਰ.ਆਈ.ਏ.ਡੀ.ਐਸ. ਸੈਂਟਰ ਰੂਪਨਗਰ ਨਿਯੋਜਕ ਵੱਲੋਂ ਟ੍ਰੇਨਰ, ਕੰਪਿਊਟਰ ਆਪਰੇਟਰ ਅਤੇ ਨਾਈਟ ਵਾਚਮੈਨ ਦੀ ਅਸਾਮੀ ਲਈ ਇੰਟਰਵਿਊ ਲਈ ਜਾਵੇਗੀ। ਟ੍ਰੇਨਰ ਦੀ ਅਸਾਮੀ ਲਈ ਬਾਰਵੀਂ ਤੋਂ ਬਾਅਦ ਜਿਨ੍ਹਾਂ ਉਮੀਦਵਾਰਾਂ ਨੇ ਆਟੋਮੋਬਾਈਲ ਵਿੱਚ ਡਿਗਰੀ ਤੇ ਡਿਪਲੋਮਾ ਪਾਸ ਕੀਤੀ ਹੋਵੇ ਇਸ ਕੈਂਪ ਵਿੱਚ ਭਾਗ ਲੈ ਸਕਦੇ ਹਨ। ਕੰਪਿਊਟਰ ਓਪਰੇਟਰ ਦੀ ਅਸਾਮੀ ਲਈ ਜਿਨ੍ਹਾਂ ਉਮੀਦਵਾਰਾਂ ਨੇ ਘੱਟੋ-ਘੱਟ 1 ਸਾਲ ਦਾ ਕੰਪਿਊਟਰ ਕੋਰਸ ਵਾਲਾ ਕੋਈ ਵੀ ਗ੍ਰੈਜੂਏਟ ਪਾਸ ਅਤੇ  ਨਾਈਟ ਵਾਚਮੈਨ ਦੀ ਅਸਾਮੀ ਲਈ ਘੱਟੋ-ਘੱਟ ਅਠਵੀਂ ਪਾਸ ਇਸ ਕੈਂਪ ਵਿੱਚ ਭਾਗ ਲੈ ਸਕਦੇ ਹਨ।
ਉਨ੍ਹਾਂ ਕਿਹਾ ਕਿ ਚੁਣੇ ਗਏ ਉਮੀਦਵਾਰਾਂ ਦੇ ਕੰਮ ਕਰਨ ਦਾ ਸਥਾਨ ਰੂਪਨਗਰ ਹੋਵੇਗਾ। ਟ੍ਰੇਨਰ ਦੀ ਅਸਾਮੀ ਲਈ ਚੁਣੇ ਗਏ ਉਮੀਦਵਾਰ ਨੂੰ 10,000 ਪ੍ਰਤੀ ਮਹੀਨਾ ਮਿਲਣਯੋਗ ਹੋਵੇਗਾ। ਕੰਪਿਊਟਰ ਓਪਰੇਟਰ ਅਤੇ ਨਾਈਟ ਵਾਚਮੈਨ ਦੀ ਅਸਾਮੀ ਲਈ ਚੁਣੇ ਗਏ ਉਮੀਦਵਾਰ ਨੂੰ 7500 ਤੋਂ 8,000 ਪ੍ਰਤੀ ਮਹੀਨਾ ਮਿਲਣਯੋਗ ਹੋਵੇਗਾ। ਇਸ ਕੈਂਪ ਵਿੱਚ 18 ਤੋਂ 40 ਸਾਲ ਤੱਕ ਦੋਵੇਂ ਲੜਕੇ ਅਤੇ ਲੜਕੀਆਂ ਭਾਗ ਲੈ ਸਕਦੇ ਹਨ।
ਮੀਨਾਕਸ਼ੀ ਬੇਦੀ ਪਲੇਸਮੈਂਟ ਅਫਸਰ, ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨੇ ਜਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਆਯੋਜਿਤ ਕੀਤੇ ਜਾਂਦੇ ਇਹਨਾਂ ਪਲੇਸਮੈਂਟ ਕੈਂਪਾਂ ਵਿੱਚ ਜ਼ਰੂਰ ਭਾਗ ਲੈਣ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈਲਪਲਾਈਨ ਨੰਬਰ 8557010066 ਤੇ ਸੰਪਰਕ ਕੀਤਾ ਜਾ ਸਕਦਾ ਹੈ।