ਪੰਜਾਬ ਰਾਇਟ ਟੂ ਬਿਜ਼ਨਸ ਐਕਟ ਅਧੀਨ ਜਿਲ੍ਹਾ ਤਰਨ ਤਾਰਨ ਦਾ ਪਹਿਲਾ “ਇੰਨ ਪ੍ਰਿੰਸੀਪਲ ਅਪਰੂਵਲ ਸਰਟੀਫਿਕੇਟ” ਜਾਰੀ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਤਰਨ ਤਾਰਨ, 03 ਸਤੰਬਰ 2021 ਪੰਜਾਬ ਸਰਕਾਰ ਵਲੋਂ ਉਦਯੋਗਾਂ ਨੂੰ ਰਾਹਤ ਦੇਣ ਲਈ ਅਨੇਕ ਉਪਰਾਲੇ ਕੀਤੇ ਜਾ ਰਹੇ ਹਨ, ਅਤੇ ਇਹਨਾਂ ਉਪਰਾਲਿਆਂ ਦੇ ਤਹਿਤ ਅੱਜ ਮਾਨਯੋਗ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਜੀ ਨੇ ਪੰਜਾਬ ਰਾਇਟ ਟੂ ਬਿਜ਼ਨਸ ਐਕਟ ਅਧੀਨ ਜਿਲ੍ਹੇ ਦਾ ਪਹਿਲਾ “ ਇੰਨ ਪ੍ਰਿੰਸੀਪਲ ਅਪਰੂਵਲ ਸਰਟੀਫਿਕੇਟ” ਸ੍ਰੀ ਅਮਲੋਕ ਸਿੰਘ ਮਾਲਕ ਪ੍ਰੋਫਿਟ ਫੀਡ ਨੂੰ ਜਾਰੀ ਕੀਤਾ । ਇਸ ਮੀਟਿੰਗ ਵਿੱਚ ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਜੀ ਤੋਂ ਇਲਾਵਾ ਸ੍ਰੀ ਭਗਤ ਸਿੰਘ ਜਨਰਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ ਤਰਨ ਤਾਰਨ,ਸ੍ਰੀ ਰਵਿੰਦਰ ਸਿੰਘ ਸੀਨੀਅਰ ਸਹਾਇਕ ਅਤੇ ਸ੍ਰੀਮਤੀ ਨੇਹਾ ਸ਼ਰਮਾਂ ਬੀ.ਐਫ.ਓ ਹਾਜ਼ਰ ਸਨ ।ਇਸ ਮੌਕੇ ਤੇ ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਜੀ ਵੱਲੋਂ ਐਕਟ ਦੀਆਂ ਵਿਸੇ਼ਸਤਾਵਾਂ ਉਤੇ ਚਾਨਣਾਂ ਪਾਉਂਦਿਆਂ ਦਸਿਆ ਗਿਆ ਕਿ ਇਹ ਅਪਰੂਵਲ ਜਾਰੀ ਕਰਨ ਲਈ ਐਕਟ ਅਧੀਨ ਸਬੰਧਤ ਵਿਭਾਗਾਂ ਨੂੰ ਸਮੇਂ ਬੱਧ ਕੀਤਾ ਗਿਆ ਹੈ ਅਤੇ ਇਸ ਐਕਟ ਦੀ ਵਿਸ਼ੇਸਤਾ ਇਹ ਹੈ ਕਿ ਉਦਯੋਗਪਤੀਆਂ ਵੱਲੋਂ ਤਿੰਨ ਸਾਲ ਛੇ ਮਹੀਨੇ ਤੱਕ ਆਪਣੇ ਉਦਯੋਗ ਨੂੰ ਚਲਾਉਂਦੇ ਹੋਏ ਸਬੰਧਤ ਵਿਭਾਗਾਂ ਪਾਸੋਂ ਬਣਦੀਆਂ ਅਪਰੂਵਲਜ਼ ਵੀ ਲੈਣੀਆਂ ਹੋਣਗੀਆਂ ਅਤੇ ਤਿੰਨ ਸਾਲ ਛੇ ਮਹੀਨੇ ਤੱਕ ਕੋਈ ਵੀ ਵਿਭਾਗ ਕਿਸੇ ਵੀ ਅਪਰੂਵਲ ਦੇ ਨਾ ਹੋਣ ਕਾਰਨ ਕਾਰਵਾਈ ਨਹੀਂ ਕਰ ਸਕੇਗਾ । ਉਹਨਾਂ ਵੱਲੋਂ ਇਹ ਵੀ ਦਸਿਆ ਗਿਆ ਹੈ ਕਿ ਬਿਜਨਸ ਫਸਟ ਪੋਰਟਲ ਰਾਂਹੀ ਬਿਨੈ-ਪੱਤਰ ਅਪਲਾਈ ਕਰਨ ਤੋਂ ਬਾਅਦ ਉਦਯੋਗਿਕ ਫੋਕਲ ਪੁਆਇੰਟ ਦੇ ਘੇਰੇ ਅੰਦਰ ਉਦਯੋਗ ਸਥਾਪਿਤ ਕਰਨ ਲਈ ਤਿੰਨ ਦਿਨ ਅਤੇ ਇੰਡਸਟਰੀਅਲ ਜ਼ੋਨ ਵਿੱਚ ਪੰਦਰਾਂ ਦਿਨਾਂ ਦੇ ਸਮੇਂ ਅੰਦਰ ਇਹ “ਇੰਨ ਪ੍ਰਿੰਸੀਪਲ ਅਪਰੂਵਲ ਸਰਟੀਫਿਕੇਟ” ਜਾਰੀ ਕੀਤਾ ਜਾਣਾ ਹੁੰਦਾ ਹੈ ਅਤੇ ਅੱਜ ਇਸ ਅਨੁਸਾਰ ਹੀ ਇਸ ਇਕਾਈ ਨੂੰ ਪੰਦਰਾਂ ਦਿਨਾਂ ਦੇ ਮਿਥੇ ਸਮੇਂ ਵਿੱਚ “ਇੰਨ ਪ੍ਰਿੰਸੀਪਲ ਅਪਰੂਵਲ ਸਰਟੀਫਿਕੇਟ” ਜਾਰੀ ਕੀਤਾ ਗਿਆ ਹੈ । ਕੋਈ ਵੀ ਉਦਮੀ ਜਿਸ ਨੇ ਆਪਣਾਂ ਨਵਾਂ ਯੂਨਿਟ ਸਥਾਪਿਤ ਕਰਨਾ ਹੈ,ਉਹ ਬਿਜ਼ਨਸ ਫਸਟ ਪੋਰਟਲ ਤੇ ਆਨ ਲਾਈਨ ਕਰ ਸਕਦਾ ਹੈ। ਮਾਨਯੋਗ ਡਿਪਟੀ ਕਮਿਸ਼ਨਰ ਜੀ ਵੱਲੋਂ ਦਸਿਆ ਕਿ ਇਹ ਉਦਯੋਗ ਅਤੇ ਕਮਰਸ ਵਿਭਾਗ ਦਾ ਬਹੁਤ ਹੀ ਸਲਾਘਾਯੋਗ ਕਦਮ ਹੈ ਅਤੇ ਇਸ ਨਾਲ ਜਿਲ੍ਹੇ ਦੇ ਉਦਯੋਗਪਤੀਆਂ ਨੂੰ ਉਦਯੋਗ ਲਗਾਉਣ ਵਿੱਚ ਆ ਰਹੀਆਂ ਵਾਧੂ ਮੁਸਿ਼ਕਲਾ ਤੋਂ ਰਾਹਤ ਮਿਲੇਗੀ।