ਤਰਨ ਤਾਰਨ, 17 ਮਈ 2021
ਸ਼੍ਰੀ ਰਾਜ ਕੁਮਾਰ ਹੰਸ ਮਾਨਯੋਗ ਮੈਂਬਰ ਸਾਹਿਬ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਜੀ ਵੱਲੋਂ ਪਿੰਡ ਭੱਠਲ ਸਹਿਜਾ ਸਿੰਘ, ਤਹਿਸੀਲ ਖਡੂਰ ਸਾਹਿਬ ਜਿ਼ਲ੍ਹਾ ਤਰਨਤਾਰਨ ਦਾ ਗੁਰਪ੍ਰੀਤ ਸਿੰਘ ਪੁੱਤਰ ਸ਼੍ਰੀ ਬਲਬੀਰ ਸਿੰਘ ਕੌਮ ਸਾਂਹਸੀ ਸਿੱਖ, ਵਾਸੀ ਪਿੰਡ ਭੱਠਲ ਸਹਿਜਾ ਸਿੰਘ ਦੀ ਸਿ਼ਕਾਇਤ ‘ਤੇ ਦੌਰਾ ਕੀਤਾ ਗਿਆ ।
ਮਾਨਯੋਗ ਮੈਂਬਰ ਸਾਹਿਬ ਵੱਲੋਂ ਪਿੰਡ ਭੱਠਲ ਸਹਿਜਾ ਸਿੰਘ ਵਿਖੇ ਪਹੰੁਚਣ ਉਪਰੰਤ ਸਿ਼ਕਾਇਤ ਕਰਤਾ ਵੱਲੋਂ ਕੀਤੀ ਗਈ ਸਿ਼ਕਾਇਤ ਸੰਬੰਧੀ ਪੁੱਛਣ ‘ਤੇ ਦੱਸਿਆ ਕਿ ਉਸ ਦੇ ਪਿਤਾ ਦੀ ਮੌਤ ਕਾਫੀ ਸਮਾਂ ਪਹਿਲਾਂ ਹੋ ਚੁੱਕੀ ਹੈ।ਮਿਤੀ 11 ਮਈ 2021 ਨੁੂੰੰ ਦੋਸ਼ੀ ਜਰਮਨ ਸਿੰਘ, ਗੁਰਜੰਟ ਸਿੰਘ ਪੁੱਤਰਾਨ ਪਰਮਜੀਤ ਸਿੰਘ ਅਤੇ ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਨਾ ਮਲੂਮ, ਕੌਮ ਜੱਟ ਵਾਸੀ ਪਿੰਡ ਚੰਬਾ ਖੁਰਦ ਤਹਿਸੀਲ ਖਡੂਰ ਸਾਹਿਬ, ਜਿ਼ਲ੍ਹਾ ਤਰਨਤਾਰਨ ਵੱਲੋਂ ਹਥਿਆਰਾਂ ਨਾਲ ਲੈੱਸ ਹੋ ਕੇ ਉਹਨਾਂ ਦੇ ਘਰ ਜਬਰੀ ਦਾਖਲ ਹੋਏ ਜਿਨ੍ਹਾਂ ਨੇ ਉਹਨਾਂ ਨੁੂੰ ਜਾਤੀ ਪ੍ਰਤੀ ਅਪ ਸ਼ਬਦ ਬੋਲੇ, ਫਿਰ ਉਹਨਾਂ ਦੀ ਮਾਤਾ ਦੀ ਮਾਰ ਕੁਟਾਈ ਕੀਤੀ ਅਤੇ ਸ਼ਰੇਆਮ ਦੋ ਗੋਲੀਆਂ ਗਲ ਵਿੱਚ ਅਤੇ ਇੱਕ ਪੇਟ ਵਿੱਚ ਮਾਰ ਕੇ ਉਸ ਦੀ ਮਾਂ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਅਤੇ ਜਾਂਦੇ ਜਾਂਦੇ ਧਮਕੀਆਂ ਦੇ ਗਏ ਕਿ ਛੋਟੀ ਜਾਤੀ ਉਹਨਾਂ ਦਾ ਕੀ ਮੁਕਾਬਲਾ ਕਰੇਗੀ।ਇਸ ਦੇ ਨਾਲ ਹੀ ਉਕਤ ਦੋਸ਼ੀਆਂ ਵੱਲੋਂ ਭੇਜੇ ਤਿੰਨ ਆਦਮੀਆਂ ਰਾਹੀਂ ਸਿ਼ਕਾਇਤ ਕਰਤਾ ਦੇ ਭਰਾ ਹਰਪ੍ਰੀਤ ਸਿੰਘ ਨਾਲ ਕਰੀਬ ਚਾਰ ਮਹੀਨੇ ਪਹਿਲਾਂ ਕੁੱਟ ਮਾਰ ਕੀਤੀ ਅਤੇ ਲੱਤ ਵੀ ਤੋੜੀ ਗਈ ਸੀ।
ਇਸ ‘ਤੇ ਮਾਨਯੋਗ ਮੈਂਬਰ ਸਾਹਿਬ ਵੱਲੋਂ ਮੌਕੇ ‘ਤੇ ਹਾਜ਼ਰ ਐੱਸ. ਐੱਚ. ਓ. ਪਰਮਜੀਤ ਸਿੰਘ ਵਿਰਦੀ ਨੂੰ ਪੁੱਛਿਆਂ ਤਾਂ ਉਹਨਾਂ ਵੱਲੋਂ ਦੱਸਿਆ ਕਿ ਦੋਸ਼ੀਆਂ ਦੇ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਕੀਤੀ ਜਾਵੇਗੀ। ਮਾਨਯੋਗ ਮੈਂਬਰ ਸਾਹਿਬ ਜੀ ਨੇ ਕਿਹਾ ਐੱਸ.ਸੀ.ਐੱਸ.ਟੀ. ਐਕਟ 1989 ਤਹਿਤ ਜਿ਼ਲ੍ਹਾ ਅਟਾਰਨੀ ਪਾਸੋਂ ਕਾਨੂੰਨੀ ਸਲਾਹ ਲੈ ਕੇ ਜੁਰਮ ਵਿੱਚ ਵਾਧਾ ਕੀਤੀ ਜਾਵੇ ਅਤੇ ਪੀੜਤ ਪਰਿਵਾਰ ਦੇ ਲੜਕੇ ਹਰਪ੍ਰੀਤ ਸਿੰਘ ਨਾਲ ਹੋਈ ਕੁੱਟ ਮਾਰ ਸਬੰਧੀ ਕਾਰਵਾਈ ਕਰਨ ਲਈ ਕਿਹਾ ਸੀ।
ਮਾਨਯੋਗ ਮੈਂਬਰ ਸਾਹਿਬ ਨੇ ਆਦੇਸ਼ ਦਿੱਤੇ ਕਿ ਮਿਤੀ 21.05.2021 ਤੱਕ ਸੀਨੀਅਰ ਕਪਤਾਨ ਪੁਲਿਸ, ਤਰਨਤਾਰਨ ਰਾਹੀਂ ਰਿਪੋਰਟ ਕਮਿਸ਼ਨ ਦੇ ਦਫਤਰ ਚੰਡੀਗੜ੍ਹ ਵਿਖੇ ਪੁੱਜਦੀ ਕੀਤੀ ਜਾਵੇ।ਇਸ ਮੌਕੇ ਨਾਇਬ ਤਹਿਸੀਲਦਾਰ ਚੋਹਲਾ ਸਾਹਿਬ, ਐੱਸ. ਐੱਚ. ਓ., ਚੋਹਲਾ ਸਾਹਿਬ ਅਤੇ ਤਹਿਸੀਲ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ, ਖਡੂਰ ਸਾਹਿਬ ਆਦਿ ਹਾਜਰ ਸਨ।
ਇਸ ਦੇ ਨਾਲ ਹੀ ਸ਼੍ਰੀ ਰਾਜ ਕੁਮਾਰ ਹੰਸ ਮਾਨਯੋਗ ਮੈਂਬਰ ਸਾਹਿਬ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਮਨਜੀਤ ਸਿੰਘ ਪੁੱਤਰ ਮਹਿੰਦਰ ਸਿੰਘ, ਕੌਮ ਮਜ੍ਹਬੀ ਸਿੱਖ ਵਾਸੀ ਖਡੂਰ ਸਾਹਿਬ ਦੀ ਸਿ਼ਕਾਇਤ ‘ਤੇ ਖਡੂਰ ਸਾਹਿਬ ਦਾ ਦੌਰਾ ਕੀਤਾ ਗਿਆ ।ਪੀੜਤ ਵੱਲੋਂ ਦੱਸਿਆ ਕਿ ਉਹ ਤਰਨਤਾਰਨ ਵਿਖੇ ਵੈਟਨਰੀ ਡਾਕਟਰ ਦੀ ਪੋਸਟ ਤੇ ਤਾਇਨਾਤ ਹੈ ਅਤੇ ਬਹੁਤ ਸਾਲ ਪਹਿਲਾਂ ਘਰ ਬਣਾਉਣ ਲਈ ਸਾਢੇ ਨੌ ਮਰਲੇ ਜਗਾਹ ਗੋਇੰਦਵਾਲ ਸਾਹਿਬ ਰੋਡ ਤੇ ਖ੍ਰੀਦੀ ਸੀ ਅਤੇ ਲੋਹੇ ਦਾ ਗੇਟ ਵੀ ਲਗਵਾਇਆ ਸੀ। ਪਰੰਤੂ ਕੁਝ ਜਨਰਲ ਜਾਤੀ ਦੇ ਵਿਅਕਤੀਆਂ ਜਿਨ੍ਹਾਂ ਵਿੱਚ ਮਨਜਿੰਦਰ ਸਿੰਘ ਉਰਫ ਮੰਨੂ ਪੁੱਤਰ ਤਲਵਿੰਦਰ ਸਿੰਘ ਕਾਲਾ, ਸਤਨਾਮ ਸਿੰਘ ਸੋਢੀ ਪੁੱਤਰ ਜੋਗਿੰਦਰ ਸਿੰਘ, ਜਸਪਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ, ਕੁਲਬੀਰ ਕੌਰ ਪਤਨੀ ਤਲਵਿੰਦਰ, ਮਨਜੀਤ ਕੌਰ ਪਤਨੀ ਅਮਰਜੀਤ ਸਿੰਘ ਵਾਸੀਆਨ ਖਡੂਰ ਸਾਹਿਬ ਅਤੇ ਅਰਸ਼ ਸਿੰਘ ਪੁੱਤਰ ਨਾ ਮਲੂਮ ਕੌਮ ਜੱਟ ਵਾਸੀ ਨਾਗੋਕੇ, ਤਹਿਸੀਲ ਖਡੂਰ ਸਾਹਿਬ, ਜਿ਼ਲ੍ਹਾ ਤਰਨਤਾਰਨ ਵੱਲੋਂ ਉਹਨਾਂ ਨੂੰ ਜਾਤੀ ਪ੍ਰਤੀ ਅਪਸ਼ਬਦ ਬੋਲੇ ਗਏ ਹਨ, ਗਾਲੀ ਗਲੋਚ ਵੀ ਕੀਤਾ ਅਤੇ ਉਹਨਾਂ ਨੰੁੂ ਧਮਕੀ ਦਿੱਤੀ ਕਿ ਉਹ ਉਹਨਾਂ ਦੇ ਪਲਾਟ ਤੇ ਨਜਾਇਜ ਕਬਜਾ ਕਰ ਲੈਣਗੇ।
ਇੱਕ ਦਿਨ ਮਨਜਿੰਦਰ ਸਿੰਘ ਆਪਣੇ ਕੁਝ ਸਾਥੀਆਂ ਨਾਲ ਉਹਨਾਂ ਦੇ ਪਲਾਟ ਦੇ ਬਾਹਰ ਆ ਕੇ ਉਸ ਨੂੰ ਗੰਦੀ ਗਾਲੀ ਗਲੋਚ ਕਰਨ ਲੱਗ ਅਤੇ ਪਲਾਟ ਦਾ ਗੇਟ ਪੁੱਟਣਾ ਸ਼ੁਰੂ ਕਰ ਦਿੱਤਾ ਜਦੋਂ ਉਹਨਾਂ ਨੁੂੰੰ ਰੋਕਣ ਦੀ ਕੋਸਿ਼ਸ਼ ਕੀਤੀ ਤਾਂ ਅੱਗੋਂ ਗਾਲ੍ਹਾਂ ਕੱਢੀਆਂ ਅਤੇ ਕਹਿਣ ਲੱਗੇ ਕਿ ਜਾਨ ਤੋਂ ਹੱਥ ਧੋ ਲਵੋਗੇ ਅਤੇ ਲੋਹੇ ਦਾ ਗੇਟ ਵੀ ਲਾਹ ਕੇ ਲਏ ਗਏ ਅਤੇ ਪੀੜਤ ਦੀ ਬਹੁਤ ਮਾਰ ਕੁਟਾਈ ਕੀਤੀ। ਇਸ ਤੋਂ ਬਾਅਦ ਵੀ ਉਕਤ ਦੋਸ਼ੀ ਪੀੜਤ ਦੇ ਪਰਿਵਾਰ ਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਰਹੇ। ਮਾਨਯੋਗ ਮੈਂਬਰ ਸਾਹਿਬ ਮੌਕੇ ‘ਤੇ ਪਲਾਟ ਵਾਲੀ ਜਗਾਹ ਤੇ ਪਹੰੁਚੇ ਅਤੇ ਤਹਿਸੀਲਦਾਰ ਖਡੂਰ ਸਾਹਿਬ ਨੂੰ ਕਿਹਾ ਕਿ ਪੀੜਤ ਦੇ ਪਲਾਟ ਦੀ ਨਿਸ਼ਾਨਦੇਹੀ ਕਰਵਾਈ ਜਾਵੇ ਅਤੇ ਨਾਲ ਹੀ ਪੁਲਿਸ ਪ੍ਰਸ਼ਾਸਨ ਨੁੂੰ ਹਦਾਇਤ ਕੀਤੀ ਗਈ ਕਿ ਦੋਸ਼ੀਆਂ ਖਿਲਾਫ ਵਾਧਾ ਜੁਰਮ ਅੱਤਿਆਚਾਰ ਰੋਕਥਾਮ ਐਕਟ 1989 ਤਹਿਤ ਪਰਚਾ ਦਰਜ ਕੀਤਾ ਜਾਵੇ ਅਤੇ ਰਿਪੋਰਟ ਕਮਿਸ਼ਨ ਦੇ ਦਫਤਰ ਚੰਡੀਗੜ੍ਹ ਵਿਖੇ ਮਿਤੀ 21.05.2021 ਤੱਕ ਪੁੱਜਦੀ ਕੀਤੀ ਜਾਵੇ ।
ਇਸ ਮੌਕੇ ਤਹਿਸੀਲਦਾਰ ਖਡੂਰ ਸਾਹਿਬ, ਪਟਵਾਰੀ, ਐੱਸ.ਐੱਚ.ਓ ਅਤੇ ਤਹਿਸੀਲ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ, ਖਡੂਰ ਸਾਹਿਬ ਆਦਿ ਹਾਜਰ ਸਨ।

English





