ਗੁਰਦਾਸਪੁਰ, 29 ਜੂਨ 2021 ਅੱਜ ਦਵਿੰਦਰ ਕੌਰ ਵਾਸੀ ਪਿੰਡ ਮਾੜੀ ਬੁੱਚਿਆਂ ਤਹਿਸੀਲ ਬਟਾਲਾ ਥਾਣਾ ਸ੍ਰੀ ਹਰਗੋਬਿੰਦਪੁਰ ਜ਼ਿਲਾ ਗੁਰਦਾਸਪੁਰ ਦੀ ਰਹਿਣ ਵਾਲੀ ਨੇ ਪੰਜਾਬ ਰਾਜ ਘੱਟ ਗਿਣਤੀਆਂ ਕਮਿਸ਼ਨ ਪੰਜਾਬ ਸਰਕਾਰ ਦੇ ਮੈਂਬਰ ਲਾਲ ਹੁਸੈਨ ਨੂੰ ਨਿੱਜੀ ਤੌਰ ਤੇ ਪੇਸ਼ ਹੋ ਕੇ ਆਪਣੇ ਪਤੀ ਜੇਠ , ਭਤੀਜਾ , ਨਨਾਣ ਤੇ ਆਪਣੇ ਸਹੁਰੇ ਦੇ ਖਿਲਾਫ ਸ਼ਿਕਾਇਤ ਦਿੰਦੇ ਹੋਏ ਦਵਿੰਦਰ ਕੌਰ ਨੇ ਕਮਿਸ਼ਨ ਨੂੰ ਦੱਸਿਆ ਕੀ ਮੇਰੇ ਪੇਕੇ ਤੇ ਸਹੁਰੇ ਇੱਕੇ ਪਿੰਡ ਮਾੜੀ ਬੁੱਚਿਆਂ ਵਿੱਚ ਹਨ। 22 ਸਾਲ ਪਹਿਲਾਂ ਮੇਰਾ ਪੇਕਾ ਪਰਿਵਾਰ ਖੇਮਕਰਨ ਤੋ ਉੱਠ ਪਿੰਡ ਮਾੜੀ ਬੁੱਚਿਆਂ ਵਿਖੇ ਆ ਕੇ ਮਾੜੀ ਬੁੱਚਿਆਂ ਦੇ ਰਹਿਣ ਵਾਲੇ ਨਾਲ ਮੇਰਾ ਵਿਆਹ ਕੀਤਾ ਸੀ। ਮੈਨੂੰ ਅਤੇ ਮੇਰੇ ਪਤੀ ਨੂੰ ਮੇਰੇ ਸਹੁਰੇ ਨੇ 14 ਮਰਲੇ ਜਗਾ ਦਾ ਪਲਾਟ ਆਪਣੀ ਮਾਲਕੀ ਵਿਚੋਂ ਸਾਨੂੰ ਰਹਿਣ ਵਾਸਤੇ ਦਿੱਤਾ ਸੀ। ਮੈਂ ਅਤੇ ਮੇਰੇ ਪਤੀ ਨੇ ਆਪਣੀ ਮਿਹਨਤ ਨਾਲ 14 ਮਰਲੇ ਦੇ ਪਲਾਟ ਵਿੱਚ ਦੋ ਮੰਜਲੀ ਕੋਠੀ ਬਣਾਈ ਜਿਸ ਦੀ ਕੀਮਤ 25 ਲੱਖ ਹੈ।
ਵਿਆਹ ਤੋਂ ਕੁਝ ਸਾਲ ਬਾਅਦ ਮੇਰਾ ਪਤੀ ਮੇਰੇ ਸਹੁਰੇ ਨਾਲ ਮਿਲੀਭੁਗਤ ਤਹਿਤ ਮੈਨੂੰ ਘਰੋਂ ਕੱਢਣ ਲਈ ਸ਼ਰਾਬ ਪੀ ਕੇ ਅਤੇ ਨਸ਼ੇ ਵਿਚ ਧੁੰਦ ਹੋ ਗਏ ਮੇਰੀ ਕੁੱਟਮਾਰ ਕਰਨ ਲੱਗਾ। ਬੀਤੇ ਸਾਲ ਦਸੰਬਰ ਦੇ ਮਹੀਨੇ ਵਿੱਚ ਮੈਂ ਆਪਣੇ ਪੇਕੇ ਘਰ ਗਈ ਹੋਈ ਸੀ। ਮੇਰੇ ਪਤੀ ਨੇ ਮੇਰੇ ਸਹੁਰੇ ਪਰਿਵਾਰ ਨਾਲ ਹਮ ਸਲਾਹ ਹੋ ਕੇ ਮੇਰੇ ਪੇਕੇ ਘਰ ਆ ਕੇ ਮਾਰੂ ਹਥਿਆਰ ਦਾਤਰ ਨਾਲ ਮੇਰੀ ਅਤੇ ਮੇਰੇ ਪੇਕੇ ਪਰਿਵਾਰ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਮੇਰੇ ਪੇਕੇ ਪਰਿਵਾਰ ਨੇ ਜੇਰੇ ਇਲਾਜ ਲਈ ਮੈਨੂੰ ਬਟਾਲੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ। ਉਪਰੰਤ ਮੈਡੀਕਲ ਅਧਾਰ ਤੇ ਮੈਂ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਵਾਉਣ ਲਈ ਪੁਲਿਸ ਦੇ ਪੇਸ਼ ਹੋਈ। ਪਰ ਪੁਲਿਸ ਵੱਲੋਂ ਅਜੇ ਤੱਕ ਦੋਸ਼ੀ ਵਿਅਕਤੀਆਂ ਅਤੇ ਮੇਰੇ ਪਤੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ।
ਕਮਿਸ਼ਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਮਿਸ਼ਨ ਇਸ ਮਾਮਲੇ ਦੀ ਜਾਂਚ ਗੰਭੀਰਤਾ ਨਾਲ ਕਰੇਗਾ ਅਤੇ ਪੁਲਿਸ ਅਤੇ ਦੋਸ਼ੀਆਂ ਖਿਲਾਫ਼ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ। ਇਸ ਮੌਕੇ ਕਮਿਸ਼ਨ ਦੇ ਨਾਲ ਪੀਏ ਵਿਰਸਾ ਸਿੰਘ ਹੰਸ ਪੀਆਰਓ ਜਗਦੀਸ਼ ਸਿੰਘ ਮੰਗਾ ਸਿੰਘ ਮਾਹਲਾ ਹਾਜ਼ਰ ਸਨ।
ਪੰਜਾਬ ਰਾਜ ਘੱਟ ਗਿਣਤੀਆਂ ਕਮਿਸ਼ਨ ਦੇ ਮੈਂਬਰ ਜਨਾਬ ਲਾਲ ਹੁਸੈਨ ਨੂੰ ਸਿਕਾਇਤ ਦਿੰਦੇ ਹੋਏ ਪੀੜਤ ਦਵਿੰਦਰ ਕੌਰ ਮਾੜੀ ਬੁੱਚਿਆਂ

English






