ਬੇਲਾ ਸਕੂਲ ਵਿਖੇ ਵਿਦਿਆਰਥੀਆਂ ਦੀ ਗਿਣਤੀ ਵਿਚ ਹੋ ਰਿਹਾ ਰਿਕਾਰਡ ਵਾਧਾ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਚਮਕੌਰ ਸਾਹਿਬ 17 ਮਈ , 2021
ਇਥੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਵਿਦਿਆਰਥੀਆਂ ਦੀ ਗਿਣਤੀ ਵਿਚ ਰਿਕਾਰਡ ਵਾਧਾ ਹੋ ਰਿਹਾ ਹੈ ਇਸ ਸੰਬੰਧੀ ਪ੍ਰਿੰਸੀਪਲ ਰਿਤੂ ਬਾਲਾ ਨੇ ਦੱਸਿਆ ਕਿ ਸਿਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਚਲਾਈ ਜਾ ਰਹੀ ਦਾਖਲਾ ਮੁਹਿੰਮ ਤਹਿਤ ਇਸ ਸਾਲ 15 ਫੀਸਦੀ ਵਿਦਿਆਰਥੀਆਂ ਨੇ ਨਿੱਜੀ ਸਕੂਲਾਂ ਤੋਂ ਹੱਟ ਕੇ ਸਰਕਾਰੀ ਸਕੂਲ ਵਿਚ ਦਾਖਲਾ ਲਿਆ ਉਨ੍ਹਾਂ ਦੱਸਿਆ ਕਿ ਪਿੱਛੇ ਸਾਲ ਵਿਦਿਆਰਥੀਆਂ ਦੀ ਗਿਣਤੀ 367 ਸੀ ਜੋ ਇਸ ਸਾਲ ਵੱਧ ਕੇ 416 ਹੋ ਗਈ ਹੈ ਅਤੇ 49 ਵਿਦਿਆਰਥੀ ਹੋਰ ਦਾਖ਼ਲ ਹੋਏ ਹਨ ਉਨ੍ਹਾਂ ਕਿਹਾ ਕਿ ਸਕੂਲ ਵਿਚ ਵਧੀਆ ਲੈਬਜ਼ , ਈ ਕੰਟੈਂਟ ਰਾਹੀਂ ਸਿਖਿਆ , ਆਨਲਾਈਨ ਸਿਖਿਆ , ਵਧੀਆ ਖੇਡ ਦੇ ਮੈਦਾਨ , ਅੰਗਰੇਜ਼ੀ ਮਾਧਿਅਮ , ਬੂਸਟਰ ਕਲੱਬ , ਅਤੇ ਹੋਰ ਗਤੀਵਿਧੀਆਂ ਰਾਹੀਂ ਵਿਦਿਆਰਥੀ ਨੂੰ ਸਿਖਿਆ ਦਿੱਤੀ ਜਾ ਰਾਹੀਂ ਹੈ ਇਸ ਮੌਕੇ ਮਨਵਿੰਦਰ ਕੌਰ , ਬਲਵਿੰਦਰ ਕੌਰ , ਕੁਸ਼ਲ ਵਰਮਾ , ਕਰਮਜੀਤ ਕੌਰ , ਅਵਤਾਰ ਸਿੰਘ , ਦਵਿੰਦਰ ਕੌਰ , ਹਰਪਾਲ ਕੌਰ , ਹਰਜੀਤ ਕੌਰ ਆਦਿ ਸਟਾਫ ਹਾਜ਼ਰ ਸੀ
ਬੇਲਾ ਸਕੂਲ ਦਾ ਸਟਾਫ ਅਤੇ ਪ੍ਰਿੰਸੀਪਲ ਰੀਤੂ ਬਾਲਾ ਜਾਣਕਾਰੀ ਦਿੰਦੇ ਹੋਏ