ਰੂਪਨਗਰ, 3 ਨਵੰਬਰ:
ਰੈੱਡ ਕਰਾਸ ਸੁਸਾਇਟੀ ਰੂਪਨਗਰ ਵਲੋਂ ਅਲਿਮਕੋ ਦੇ ਸਹਿਯੋਗ ਨਾਲ ਦਿਵਿਆਂਗਜਨਾਂ ਨੂੰ ਐਡ ਅਪਲਾਈਸਿੰਸ ਪ੍ਰਦਾਨ ਕਰਨ ਲਈ ਜ਼ਿਲ੍ਹਾ ਰੈੱਡ ਕਰਾਸ ਰੂਪਨਗਰ ਵਿਖੇ ਇੱਕ ਵਿਸ਼ੇਸ ਕੈਂਪ ਲਗਾ ਕੇ ਦਿਵਿਆਂਗਜਨਾਂ ਨੂੰ 25 ਮੋਟਰਾਈਜ਼ ਟਰਾਈਸਾਇਕਲ ਪ੍ਰਦਾਨ ਕੀਤੇ ਗਏ।
ਇਸ ਕੈਂਪ ਵਿੱਚ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵਿਸ਼ੇਸ਼ ਤੌਰ ਪਹੁੰਚੇ ਅਤੇ ਦਿਵਿਆਂਗਜਨਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਹਾਲ ਜਾਣਿਆਂ। ਉਨ੍ਹਾਂ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰ ਸੂਬੇ ਦੇ ਹਰ ਵਰਗ ਦੀ ਭਲਾਈ ਲਈ ਕੰਮ ਕਰ ਰਹੀ ਤੇ ਹਰ ਲੋਕ ਭਲਾਈ ਸਕੀਮ ਦਾ ਲਾਭ ਹਰ ਯੋਗ ਲਾਭਪਾਤਰੀ ਤੱਕ ਪੁੱਜਦਾ ਕੀਤਾ ਜਾਣਾ ਯਕੀਨੀ ਬਣਾਇਆ ਜਾ ਰਿਹਾ ਹੈ। ਉਹਨਾਂ ਨੇ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਸੂਬੇ ਦੇ ਲੋਕਾਂ ਦੀ ਭਲਾਈ ਲਈ ਵੱਧ ਚੜ੍ਹ ਕੇ ਕੰਮ ਕਰਨ ਦੀ ਅਪੀਲ ਕੀਤੀ।
ਇਸ ਕੈਂਪ ਵਿੱਚ ਡਿਪਟੀ ਕਮਿਸ਼ਨਰ ਵਲੋਂ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ, ਜਿਲ੍ਹਾ ਰੋਜਗਾਰ ਦਫਤਰ,ਸਮਾਜਿਕ ਸੁਰੱਖਿਆ ਦਫਤਰ ਵਲੋਂ ਲੋਕਾਂ ਨੂੰ ਉਨਾਂ ਦੇ ਵਿਭਾਗ ਦੀਆ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ।
ਸਹਾਇਕ ਕਮਿਸ਼ਨਰ (ਜ) ਅਰਵਿੰਦਰ ਪਾਲ ਸਿੰਘ ਸੋਮਲ ਪੀ.ਸੀ.ਐਸ. ਵਲੋਂ ਦੱਸਿਆ ਗਿਆ ਵਿਸ਼ੇਸ਼ ਲੋੜਾਂ ਵਾਲੇ ਦਿਵਿਆਂਗ ਵਿੱਅਕਤੀਆਂ ਲਈ ਰੈਡ ਕਰਾਸ ਵਲੋਂ ਅਲਿਮਕੋ ਦੇ ਸਹਿਯੋਗ ਨਾਲ ਲਗਾਏ ਗਏ ਅਸੈਸਮੈਂਟ ਕੈਂਪ ਦੌਰਾਨ ਇਨਰੋਲ ਹੋਣ ਵਾਲੇ ਲਾਭਪਾਤਰੀਆਂ ਨੂੰ ਸਮਾਨ ਵੰਡਿਆ ਗਿਆ। ਜਿਸ ਵਿੱਚ 25 ਮੋਟਰਾਈਜ ਟਰਾਈਸਾਇਕਲ, 9 ਟਰਾਈਸਾਇਕਲ, 14 ਵੀਲ ਚੈਅਰਜ, 23 ਕੰਨਾਂ ਦੀਆਂ ਮਸ਼ੀਨਾਂ, 8 ਨਕਲੀ ਅੰਗ, 19 ਕੈਲੀਪਰਜ, 15 ਕਰੱਚਜ ਆਦਿ ਸਮਾਨ ਵੰਡਿਆ ਗਿਆ।
ਇਸ ਕੈਂਪ ਵਿੱਚ ਡਾ. ਹਰਮਿੰਦਰ ਡਕਾਲਾ ਫਾਉਡੇਸ਼ਨ, ਸ੍ਰੀ ਅਸ਼ੋਕ ਕੁਮਾਰ ਰੂਪਨਗਰ ਵਲੋਂ ਦਿਵਿਆਂਗ ਵਿਅਕਤੀਆਂ ਨੂੰ 70 ਹਾਈਜੀਨ ਕਿੱਟਾਂ ਵੰਡੀਆਂ ਗਈਆਂ। ਇਸ ਕੈਂਪ ਵਿੱਚ ਅਲਿਮਕੋ ਤੋਂ ਡਾ. ਅਸੋਕ ਕੁਮਾਰ ਸਾਹੂ, ਸ੍ਰੀ ਰਮੇਸ਼ ਚੰਦ ਟੈਕਨੀਸ਼ੀਅਨ ਅਤੇ ਸ੍ਰੀਮਤੀ ਅੰਮ੍ਰਿਤ ਬਾਲਾ ਜਿਲਾ ਸਮਾਜਿਕ ਸੁਰੱਖਿਆ ਅਫਸਰ, ਰੈਡ ਕਰਾਸ ਮੈਂਬਰ ਸ੍ਰੀਮਤੀ ਸਕੀਨਾ ਐਰੀ, ਸ੍ਰੀਮਤੀ ਆਦਰਸ਼ ਸ਼ਰਮਾ, ਸ੍ਰੀਮਤੀ ਕਿਰਨਪ੍ਰੀਤ ਗਿੱਲ, ਸ੍ਰੀ ਅਨੰਦ ਸ਼ਰਮਾ, ਸ੍ਰੀ ਗੁਰਸੋਹਣ ਸਿੰਘ ਸਕੱਤਰ ਜਿਲ੍ਹਾ ਰੈਡ ਕਰਾਸ ਅਤੇ ਸਟਾਫ ਸ਼ਾਮਲ ਹੋਏ।

English






