ਸਵੀਪ ਗਤੀਵਿਧੀਆਂ ਅਧੀਨ ਨਵੀਆਂ ਵੋਟਾਂ ਬਣਾਉਣ ਸਬੰਧੀ ਸਪੈਸ਼ਲ ਕੈਂਪ ਦਾ ਆਯੋਜਨ ਕੀਤਾ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਰੂਪਨਗਰ, 4 ਨਵੰਬਰ:
ਚੋਣਕਾਰ ਰਜਿਸਟਰੇਸ਼ਨ ਅਫ਼ਸਰ-ਕਮ-ਉਪ ਮੰਡਲ ਮੈਜਿਸਟ੍ਰੇਟ ਰੂਪਨਗਰ ਸ. ਹਰਬੰਸ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼੍ਰੀ ਰੁਪੇਸ਼ ਕੁਮਾਰ, ਜ਼ਿਲ੍ਹਾ ਖੇਡ ਅਫ਼ਸਰ-ਕਮ-ਨੋਡਲ ਅਫ਼ਸਰ ਸਵੀਪ-50 ਰੂਪਨਗਰ ਅਤੇ ਸ਼੍ਰੀ ਐਸ.ਪੀ. ਸਿੰਘ, ਡਿਪਟੀ ਡੀ ਈ ਓ ਕਮ-ਸਹਾਇਕ ਨੋਡਲ ਅਫ਼ਸਰ ਸਵੀਪ-50 ਰੂਪਨਗਰ ਵੱਲੋਂ ਸਵੀਪ ਗਤੀਵਿਧੀਆਂ ਅਧੀਨ ਦੱਸਿਆ ਗਿਆ ਕਿ ਨਵੀਆਂ ਵੋਟਾਂ ਬਣਾਉਣ ਸਬੰਧੀ ਸਪੈਸ਼ਲ ਕੈਂਪ ਦਾ ਆਯੋਜਨ ਕੀਤਾ ਗਿਆ।
ਸ਼੍ਰੀ ਰੁਪੇਸ਼ ਕੁਮਾਰ ਨੇ ਦੱਸਿਆ ਕਿ ਰੂਪਨਗਰ ਜ਼ਿਲ੍ਹੇ ਦੇ ਵੱਖ-ਵੱਖ ਬੂਥ ਲੈਵਲ ਤੇ ਬੂਥ ਲੈਵਲ ਅਫ਼ਸਰ ਸਾਹਿਬਾਨਾਂ ਵੱਲੋਂ ਬੂਥ ਨੰਬਰ 01 ਤੋਂ ਲੈ ਕੇ ਬੂਥ ਨੰਬਰ 230 ਵਿੱਚ ਨਵੀਆਂ ਵੋਟਾਂ ਬਣਾਈਆਂ ਜਾ ਰਹੀਆਂ ਹਨ।
ਉਨ੍ਹਾਂ ਵੱਲੋਂ ਕੈਂਪ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ 18 ਸਾਲ ਤੋਂ ਉੱਪਰ ਉਮਰ ਵਰਗ ਦਾ ਕੋਈ ਵੀ ਵਿਅਕਤੀ ਫੋਟੋ ਅਤੇ ਉਮਰ ਦਾ ਪਰੂਫ ਲੈ ਕੇ ਬੂਥ ਲੈਵਲ ਅਫ਼ਸਰ ਸਾਹਿਬਾਨਾਂ ਤੋਂ ਆਫ਼ਲਾਈਨ ਮੋਡ ਰਾਹੀਂ ਅਤੇ ਆਨਲਾਈਨ ਮੋਡ ਰਾਹੀਂ ਐਪ ਤੇ ਸਾਰੀ ਜਾਣਕਾਰੀ ਭਰਵਾ ਕੇ ਵੋਟ ਬਣਵਾ ਸਕਦੇ ਹਨ।