ਸਿਟੀਜ਼ਨ ਕੌਂਸਲ ਵੱਲੋਂ ਕੀਤੇ ਜਾ ਰਹੇ ਸਮਾਜਿਕ ਕਾਰਜ ਸਮਾਜ ਲਈ ਚਾਨਣ ਮੁਨਾਰੇ ਸਾਮਾਨ- ਡਿਪਟੀ ਕਮਿਸ਼ਨਰ                 

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

     ਤਰਨ ਤਾਰਨ, 28 ਨਵੰਬਰ :
ਪ੍ਰਮੁੱਖ ਸਮਾਜ ਸੇਵੀ ਸੰਸਥਾ ਪਿੱਛਲੇ ਲੱਗਭੱਗ ਅਠਾਈ ਸਾਲ ਤੋਂ ਕੀਤੇ ਜਾ ਰਹੇ ਸਮਾਜਿਕ ਕਾਰਜ ਜਿੱਥੇ ਚੰਗੇਰੇ ਸਮਾਜ ਦੀ ਸਿਰਜਣਾ ਕਰਨ ਲਈ ਵਧੀਆ ਉਪਰਾਲਾ ਹੈ, ਉਥੇ ਸੰਸਥਾ ਆਮ ਲੋਕਾਂ ਲਈ ਚਾਨਣ ਮੁਨਾਰੇ ਸਾਮਾਨ ਵੀ ਹੈ।
ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਅੱਜ ਸਿਟੀਜ਼ਨ ਕੌਂਸਲ ਤਰਨ ਤਾਰਨ ਵੱਲੋਂ ਚਲਾਏ ਜਾ ਰਹੇ ਸਿਲਾਈ ਸੈਂਟਰ ਦਾ ਨਿਰੀਖਣ  ਕਰਨ ਉਪਰੰਤ ਸਿਟੀਜ਼ਨ ਕੌਂਸਲ ਦੇ ਮੈਂਬਰਾਂ ਨਾਲ ਇਕ ਪਰਿਵਾਰਕ ਮਿਲਣੀ ਦੌਰਾਨ ਕੀਤਾ।ਉਹਨਾਂ ਸਿਟੀਜ਼ਨ ਕੌਂਸਲ ਵੱਲੋਂ ਕੀਤੇ ਜਾ ਰਹੇ ਸਾਰੇ ਸਮਾਜਿਕ ਕਾਰਜਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਮੈਂਬਰਾਂ ਨੂੰ ਹੋਰ ਉਤਸ਼ਾਹ ਪੂਰਵਕ ਕੰਮ ਕਰਨ ਲਈ ਪ੍ਰੇਰਿਤ ਕੀਤਾ।
ਡਿਪਟੀ ਕਮਿਸ਼ਨਰ ਨੂੰ ਜੀ ਆਇਆ ਕਹਿਣ ਦੀ ਰਸਮ ਅਵਤਾਰ ਸਿੰਘ ਤਨੇਜਾ ਪ੍ਰਧਾਨ ਸਿਟੀਜ਼ਨ ਕੌਂਸਲ ਰਸਮ ਨੇ ਨਿਭਾਈ ਅਤੇ ਸਿਟੀਜਨ ਕੌਂਸਲ ਦੀਆਂ ਸਮੂਹ ਗਤੀਵਿਧੀਆਂ (ਸਮੂਹਿਕ ਸ਼ਾਦੀਆਂ, ਅੱਖਾਂ ਦੇ ਫਰੀ ਕੈਂਪ, ਰੁੱਖ ਲਗਾਉਣੇ, ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦੀ ਸਹਾਇਤਾ ਮਾਸਕ ਵੰਡਣੇ ਅਤੇ ਹੋਰ ਅਨੇਕਾਂ ਕਾਰਜਾਂ ਬਾਰੇ ਸਿਟੀਜ਼ਨ ਕੌਂਸਲ ਦੇ ਸਾਬਕਾ ਪ੍ਰਧਾਨ ਸੁਖਵੰਤ ਸਿੰਘ ਧਾਮੀ ਨੇ ਵਿਸਥਾਰਪੂਰਵਕ ਚਾਨਣਾ ਪਾਇਆ ।
ਇਸ ਮੌਕੇ ਮਾਸਟਰ ਭੁਪਿੰਦਰ ਸਿੰਘ ਲਵਲੀ ਨੇ ਸਮੂਹ ਕਮੇਟੀ ਮੈਂਬਰਾਂ ਦੀ ਜਾਣ ਪਛਾਣ ਕਰਵਾਈ ਅੰਤ `ਚ ਸਿਟੀਜ਼ਨ ਕੌਂਸਲ ਦੇ ਮੈਂਬਰਾਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਸਿਰੋਪਾਓ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ।
ਇਸ ਮੌਕੇ ਬਲਰਾਜ ਸਿੰਘ ਚਾਵਲਾ, ਮਹਿੰਦਰ ਸਿੰਘ, ਪ੍ਰਿੰ. ਨਰਿੰਦਰ ਸਿੰਘ ਬੈਂਕ ਵਾਲੇ, ਮੈਨੇਜਰ ਹਰਵਿੰਦਰ ਸਿੰਘ, ਮੀਤ ਪ੍ਰਧਾਨ ਡਾ. ਸੁਖਦੇਵ ਸਿੰਘ ਲੋਹਕਾ, ਸੁਖਵਿੰਦਰ ਸਿੰਘ ਅਰੋੜਾ, ਹਰਜਿੰਦਰ ਸਿੰਘ ਵਾਲੀਆ ਸਾਰੇ ਮੈਂਬਰ ਸਲਾਹਕਾਰ ਬੋਰਡ ਜਸਬੀਰ ਸਿੰਘ ਗਾਂਧੀ ਜਨਰਲ ਸਕੱਤਰ, ਵਿਪਨ ਢੀਂਗਰਾ ਵਿੱਤ ਸਕੱਤਰ,  ਜੀਤ ਸਿੰਘ ਸਰਾਫ, ਸਰਵਣ ਸਿੰਘ, ਸਵਰਨ ਸਿੰਘ ਅਰੋੜਾ, ਗੁਲਜ਼ਾਰ ਸਿੰਘ ਭੁੱਟੋ ਭਾਰਗਵ, ਹਰਿੰਦਰ ਸਿੰਘ ਪਲਾਸੌਰ, ਹਰਭਜਨ ਸਿੰਘ ਬਚੜੇ, ਸੁਖਵੰਤ ਸਿੰਘ ਧਾਮੀ, ਨਰੇਸ਼ ਸ਼ਰਮਾ, ਪੰਡਿਤ ਜੈ ਦੀਪ ਭਾਰਗਵ, ਅਵਤਾਰ ਸਿੰਘ ਤਨੇਜਾ, ਲਖਵਿੰਦਰ ਕੌਰ ਸਿਲਾਈ ਅਧਿਆਪਕਾ, ਮਾਸਟਰ ਕੁਲਵਿੰਦਰ ਸਿੰਘ ਲਵਲੀ ਆਦਿ ਵੀ ਮੌਜੂਦ ਸਨ  ।