ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲ਼ਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਸ਼ਣ ਮੁਕਾਬਲੇ ਕਰਵਾਏ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਮੁਕਾਬਲੇ ਵਿਚ ਵਿਦਿਆਰਥਣ ਹਸਨਪ੍ਰੀਤ ਕੋਰ ਨੇ ਪਹਿਲਾ ਤੇ ਪਵਨਦੀਪ ਕੋਰ ਨੇ ਦੂਜਾ ਸਥਾਨ ਹਾਸਲ ਕੀਤਾ
ਗੁਰਦਾਸਪੁਰ, 22 ਜੁਲਾਈ 2021 ਪੰਜਾਬ ਸਰਕਾਰ ਦੀਆ ਹਦਾਇਤਾਂ ਤਹਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਕਲਾਨੋਰ (ਗੁਰਦਾਸਪੁਰ) ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਨਲਾਈਨ ਭਾਸਣ ਮੁਕਾਬਲੇ ਕਰਵਾਏ ਗਏ।
ਇਸ ਮੌਕੇ ਕਾਲਜ ਦੇ ਪਿ੍ਰੰਸੀਪਲ ਡਾ. ਦੇਵੀ ਦਾਸ ਸ਼ਰਮਾ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਸਿੱਖਿਆਵਾਂ ਸਬੰਧੀ ਵਿਚਾਰ ਸਰੋਤਿਆਂ ਨਾਲ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਗੁਰੂ ਜੀ ਦੀਆਂ ਸਿੱਖਿਆਵਾਂ ਮਨੁੱਖਤਾ ਲਈ ਮਾਰਗ ਦਰਸ਼ਕ ਹਨ, ਗੁਰੂ ਸਾਹਿਬ ਜੀ ਦੀ ਧਰਮ ਅਤੇ ਮਨੁੱਖਤਾ ਲਈ ਦਿੱਤੀ ਸ਼ਹਾਦਤ ਲਾਸਾਨੀ ਹੈ ਅਤੇ ਗੁਰਮਤਿ ਸੰਗੀਤ ਦੀ ਪਰੰਪਰਾ ਵਿੱਚ ਵੀ ਉਨਾਂ ਦਾ ਬਹੁਮੁੱਲਾ ਯੋਗਦਾਨ ਹੈ। ਗੁਰੂ ਜੀ ਦੀ ਬਾਣੀ ਮਨੁੱਖ ਨੂੰ ਮੌਤ ਦੀ ਅਟੱਲਤਾ ਦੱਸਕੇ ਉਸ ਨੂੰ ਸੰਸਾਰਕ ਮੋਹ ਮਾਇਆ ਦਾ ਤਿਆਗ ਕਰਕੇ ਮਨੁੱਖਤਾ ਦੀ ਭਲਾਈ ਲਈ ਪ੍ਰੇਰਿਤ ਕਰਦੀ ਹੈ।
ਮੁਕਾਬਿਲਆਂ ਦੀ ਰੂਪ ਰੇਖਾ ਤੇ ਨਿਯਮਾਂ ਤੋਂ ਪ੍ਰੋਗਰਾਮ ਦੇ ਇੰਚਾਰਜ ਪ੍ਰੋ. ਨਵਦੀਪ ਕੋਰ ਨੇ ਵਿਦਿਆਰਥੀਆਂ ਨੂੰ ਜਾਣੂੰ ਕਰਵਾਇਆ। ਮੁਕਾਬਲੇ ਵਿਚ ਬੀ.ਐਸ.ਸੀ (ਛੇਵਾਂ ਸਮੈਸਟਰ) ਦੀ ਵਿਦਿਆਰਥਣ ਹਸਨਪ੍ਰੀਤ ਕੋਰ ਨੇ ਪਹਿਲਾ ਸਥਾਨ ਹਾਸਲ, ਪਵਨਦੀਪ ਕੋਰ ਬੀ.ਏ (ਸਮੈਸਟਰ ਛੇਵਾਂ) ਦੀ ਵਿਦਿਆਰਥਣ ਨੇ ਦੂਜਾ ਅਤੇ ਤਾਨੀਆਂ ਸ਼ਰਮਾ (ਬੀ.ਏ ਸਮੈਸਟਰ ਛੇਵਾਂ) ਤੇ ਚਰਨਜੀਤ ਕੋਰ ਬੀ.ਐਸ.ਸੀ ਇਕਨਾਮਿਕਸ (ਸਮੈਸਟਚ ਛੇਵਾਂ) ਨੇ ਸਾਂਝੇ ਰੂਪ ਵਿਚ ਤੀਸਰਾ ਸਥਾਨ ਹਾਸਲ ਕੀਤਾ। ਜੱਜ ਦੀ ਭੂਮਿਕਾ ਪ੍ਰੋ. ਜਸਰਾਜ ਸਿੰਘ ਨੇ ਨਿਭਾਈ ਤੇ ਪ੍ਰੋਗਰਾਮ ਦਾ ਸੰਚਾਲਨ ਪ੍ਰੋ. ਸੰਦੀਪ ਚੰਚਲ ਨੇ ਕੀਤਾ।
ਇਥੇ ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਸੂਬੇ ਭਰ ਅੰਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਜੀ ਦੇ ਜੀਵਨ ਅਤੇ ਸਿੱਖਿਆਵਾਂ ਆਦਿ ਦੇ ਸਬੰਧ ਵਿਚ ਆਨਲਾਈਨ ਮੁਕਾਬਲੇ ਅਤੇ ਸਮਾਗਮ ਕਰਵਾਏ ਜਾ ਰਹੇ ਹਨ।
ਕੈਪਸ਼ਨ–ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਕਲਾਨੋਰ (ਗੁਰਦਾਸਪੁਰ) ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਨਲਾਈਨ ਮੁਕਾਬਲੇ ਦਾ ਦ੍ਰਿਸ਼।