ਸੜਕ ਹਾਦਸਿਆਂ ਵਿਚ ਹਰ ਸਾਲ ਹੁੰਦੀਆਂ ਹਨ ਡੇਢ ਲੱਖ ਤੋਂ ਵੱਧ ਮੌਤਾਂ-ਮਾਹਿਰ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

— ਪੰਜਾਬ ਦੀ ਔਸਤ ਦੇਸ਼ ਭਰ ਦੇ ਹਾਦਸਿਆਂ ਤੋਂ ਦੁੱਗਣੀ

ਅੰਮ੍ਰਿਤਸਰ, 3 ਨਵੰਬਰ:

ਟਰਾਂਸਪੋਰਟ ਵਿਭਾਗ ਪੰਜਾਬ ਦੀ ਅਗਵਾਈ ਹੇਠ ਕੰਮ ਲੀਡ ਏਜੰਸੀ ਰੋਡ ਸੇਫਟੀ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਦੇਸ਼ ਭਰ ਵਿਚ ਹਰ ਸਾਲ ਡੇਢ ਲੱਖ ਤੋਂ ਵੱਧ ਮੌਕਾ ਸੜਕੀ ਹਾਦਸਿਆਂ ਦੀ ਵਜ੍ਹਾ ਕਾਰਨ ਹੁੰਦੀਆਂ ਹਨ ਅਤੇ ਲੱਖਾਂ ਲੋਕ ਉਮਰ ਭਰ ਲਈ ਅੰਗਹੀਣ ਹੋ ਜਾਂਦੇ ਹਨਜਿਸ ਦਾ ਕੇਵਲ ਉਸਦੇ ਪਰਿਵਾਰ ਨੂੰ ਹੀ ਨਹੀਂ ਬਲਕਿ ਸਮਾਜ ਨੂੰ ਵੀ ਆਰਥਿਕ ਘਾਟਾ ਪੈਂਦਾ ਹੈ। ਅੱਜ ਜਿਲ੍ਹਾ ਪ੍ਰੀਸ਼ਦ ਹਾਲ ਵਿਚ ਡਾਇਰੈਕਟਰ ਜਨਰਲ ਸ੍ਰੀ ਆਰ ਵੈਂਕਟ ਰਤਨਮ ਦੇ ਦਿਸ਼ਾ-ਨਿਰਦੇਸ਼ਾਂ ਹੇਠ ਲੀਡ ਏਜੰਸੀ ਦੇ ਜੁਆਇੰਟ ਡਾਇਰੈਕਟਰ ਰੋਡ ਸੇਫ਼ਟੀ ਸ੍ਰੀ ਦੇਸਰਾਜ ਤੇ ਸ੍ਰੀ ਕੰਵਰਦੀਪ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਸਿਖਲਾਈ ਪ੍ਰੋਗਰਾਮ ਵਿਚ ਮਾਹਿਰਾਂ ਨੇ ਦੱਸਿਆ ਕਿ ਪੰਜਾਬ ਵਿਚ ਕਰੀਬ 5000 ਜਾਨਾਂ ਹਰ ਸਾਲ ਸੜਕੀ ਹਾਦਸਿਆਂ ਨਾਲ ਜਾਂਦੀਆਂ ਹਨਜੋ ਕਿ ਦੇਸ਼ ਦੀ ਔਸਤਨ ਵਸੋਂ ਦਰ ਦੇ ਹਿਸਾਬ ਨਾਲ ਲਗਭਗ ਦੁੱਗਣਾ ਹੈ। ਮਾਹਿਰਾਂ ਨੇ ਕਿਹਾ ਕਿ ਸੜਕ ਹਾਦਸੇ ਲਈ ਸੜਕ ਦੀਆਂ ਤਕਨੀਕੀ ਖਾਮੀਆਂਟਰੈਫਿਕ ਮੈਨਜਮੈਂਟ ਦੀ ਖਰਾਬੀ ਵੀ ਜਿੰਮੇਵਾਰ ਹੁੰਦੀ ਹੈਪਰ ਜ਼ਿਆਦਾਤਰ ਹਾਦਸੇ ਤੇਜ ਰਫਤਾਰ ਤੇ ਗਲਤ ਪਾਸੇ ਤੋਂ ਆਉਣ ਕਾਰਨ ਵੱਧ  ਹੁੰਦੇ ਹਨ। ਮਾਹਿਰਾਂ ਨੇ ਦੱਸਿਆ ਕਿ ਉਨਾਂ ਦੱਸਿਆ ਕਿ ਹੁਣ ਤੱਕ ਕੀਤੀ ਗਈ ਖੋਜ ਦੱਸਦੀ ਹੈ ਕਿ ਜ਼ਿਆਦਾਤਰ ਹਾਦਸੇ ਸ਼ਾਮ 6 ਵਜੇ ਤੋਂ ਰਾਤ 9 ਵਜੇ ਦਰਮਿਆਨ ਹੁੰਦੇ ਹਨ ਅਤੇ ਦੁੱਖ ਦੀ ਗੱਲ ਇਹ ਹੈ ਕਿ ਹਾਦਸਿਆਂ ਵਿਚ ਮਰਨ ਵਾਲੇ ਲੋਕਾਂ ਵਿਚ 69 ਫੀਸਦੀ ਲੋਕਾਂ ਦੀ ਉਮਰ 18 ਤੋਂ 45 ਸਾਲ ਦਰਮਿਆਨ ਹੁੰਦੀ ਹੈ।

ਅੱਜ ਅੰਮ੍ਰਿਤਸਰਤਰਨਤਾਰਨਬਟਾਲਾਗੁਰਦਾਸਪੁਰ ਅਤੇ ਪਠਾਨਕੋਟ ਜਿਲਿਆਂ ਦੇ ਵਿਭਾਗ ਜੋ ਸਿੱਧੇ ਤੌਰ ਉਤੇ ਟਰੈਫਿਕ ਨਾਲ ਸਬੰਧਿਤ ਹਨਦੇ ਮੁਖੀਆਂ ਜਿੰਨਾ ਵਿਚ ਪੁਲਿਸਟਰੈਫਿਕ ਪੁਲਿਸਲੋਕ ਨਿਰਮਾਣ ਵਿਭਾਗਮੰਡੀ ਬੋਰਡਨੈਸ਼ਨਲ ਹਾਈਵੇਸਿੱਖਿਆਸਿਹਤ ਤੇ ਟਰਾਂਸਪੋਰਟ ਵਿਭਾਗ ਸ਼ਾਮਿਲ ਹਨਨੂੰ ਦਿੱਤੀ ਦਿਨ ਭਰ ਸਿੱਖਿਆ ਵਿਚ ਮਾਹਿਰਾਂ ਨੇ ਜ਼ੋਰ ਦੇ ਕਿ ਕਿਹਾ ਕਿ ਤੁਹਾਡੇ ਦੁਆਰਾ ਕੀਤੀ ਸੁਹਿਰਦ ਕੋਸ਼ਿਸ਼ ਪੰਜਾਬ ਵਿਚੋਂ ਸੜਕ ਹਾਦਸੇ 50 ਫੀਸਦੀ ਤੱਕ ਘਟਾ ਸਕਦੀ ਹੈ। ਇਸ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਸਮੇਂ ਸਿਰ ਦਿੱਤੀ ਗਈ ਮੁੱਢਲੀ ਸਹਾਇਤਾ ਨਾਲ ਕੀਮਤੀ ਜਾਨ ਜਾਣ ਤੋਂ ਬਚ ਸਕਦੀ ਹੈ।

ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਨੇ ਟਰੇਨਿੰਗ ਦੀ ਸ਼ੁਰੂਆਤ ਕਰਦੇ ਕਿਹਾ ਕਿ ਦਿਨ-ਪ੍ਰਤੀ-ਦਿਨ ਟਰੈਫ਼ਿਕ ਦੀ ਵੱਧ ਰਹੀ ਸਮੱਸਿਆ ਤੇ ਸੜਕ ਦੁਰਘਟਨਾਵਾਂ ਨੂੰ ਰੋਕਣ ਲਈ ਸਮਾਜ ਦੇ ਹਰ ਵਰਗ ਵਲੋਂ ਸਾਥ ਦੇਣਾ ਅਤਿ ਜ਼ਰੂਰੀ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਸੀਟ ਬੈਲਟਸਪੀਡ ਲਿਮਟਆਪਣੇ ਵਾਹਨਾਂ ਤੇ ਰਿਫਲੈਕਟਰ ਲਗਾਉਣਸਿਰ ਉੱਤੇ ਹੈਲਮੈਟ ਪਹਿਣਨ ਤੋਂ ਇਲਾਵਾ ਹੋਰ ਆਵਾਜਾਈ ਦੇ ਨਿਯਮਾਂ ਦੀ ਸੁਚੱਜੇ ਢੰਗ ਨਾਲ ਪਾਲਣਾ ਕੀਤੀ ਜਾਵੇ।

ਇਸ ਮੌਕੇ ਜੁਆਇੰਟ ਡਾਇਰੈਕਟਰ ਟਰੈਫ਼ਿਕ ਲੀਡ ਏਜੰਸੀ ਰੋਡ ਸੇਫ਼ਟੀ ਸ੍ਰੀ ਦੇਸਰਾਜ ਨੇ ਕਿਹਾ ਕਿ ਸੜਕ ਦੁਰਘਟਨਾਵਾਂ ਨੂੰ ਰੋਕਣ ਲਈ ਟਰੈਫਿਕ ਪੁਲਿਸ ਦੇ ਨੁਮਾਇੰਦੇ ਸਕੂਲਾਂਕਾਲਜਾਂ ਅਤੇ ਹੋਰ ਸਮਾਜਿਕ ਪਲੇਟ ਫਾਰਮਾਂ ਉਤੇ ਜਾ ਕੇ ਆਵਾਜਾਈ ਨਿਯਮਾਂ ਬਾਰੇ ਆਮ ਲੋਕਾਂ ਨੂੰ ਲਗਾਤਾਰ ਜਾਗਰੂਕ ਕਰਨ। ਇਸ ਤੋਂ ਇਲਾਵਾ ਸਿੱਖਿਆ ਵਿਭਾਗ ਵੀ ਬੱਚਿਆਂ ਨੂੰ ਸਕੂਲਾਂ ਵਿਚ ਇਸ ਵਿਸ਼ੇ ਪ੍ਰਤੀ ਸਿੱਖਿਆ ਦੇਵੇਤਾਂ ਜੋ ਬੱਚਿਆਂ ਨੂੰ ਵੀ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਆ ਜਾ ਸਕੇ। ਇਸ ਮੌਕੇ ਮੈਡਮ ਕੀਰਤੀ ਧਨੋਆਡਾ ਵਿਨੀਤ ਚਤਰਥਸ੍ਰੀ ਰਜੀਵ ਸ਼ਰਦ ਅਤੇ ਸ੍ਰੀ ਨਵਲ ਕਿਸ਼ੋਰ ਨੇ ਵੱਖ-ਵੱਖ ਵਿਸ਼ਿਆਂ ਉਤੇ ਆਏ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਿੱਖਿਅਤ ਕੀਤਾ।