10 ਜੁਲਾਈ ਨੂੰ ਨੈਸ਼ਨਲ ਲੋਕ ਅਦਾਲਤ ਸਬੰਧੀ ਸਮੂਹ ਜੁਡੀਸ਼ੀਅਲ ਅਧਿਕਾਰੀਆਂ ਨਾਲ ਮੀਟਿੰਗ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਗੁਰਦਾਸਪੁਰ 9 ਜੁਲਾਈ 2021 ਪੰਜਾਬ ਕਾਨੂੰਨੀ ਸੇਵਾਵਾ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਮਾਨਯੋਗ ਮਿਸਟਰ ਜਸਟਿਸ ਅਜੈ ਤਿਵਾੜੀ ਮਾਨਯੋਗ ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੀਆਂ ਹਦਾਇਤਾ ਮੁਤਾਬਿਕ 10 -7-2-21 ਨੂੰ ਗੁਰਦਾਸਪੁਰ ਜਿਲ੍ਹੇ ਵਿਚ ਨੈਸ਼ਨਲ ਲੋਕ ਅਦਾਲਤ ਲਗਾਈ ਜਾ ਰਹੀ ਹੈ । ਇਸ ਸਬੰਧ ਵਿਚ ਸ਼੍ਰੀਮਤੀ ਰਮੇਸ਼ ਕੁਮਾਰੀ ਮਾਨਯੋਗ ਜਿਲ੍ਹਾ ਅਤੇ ਸੈਸ਼਼ਨ ਜ਼ੱਜ -ਕਮ- ਚੇਅਰਪਰਸਨ ਜਿਲ੍ਹਾ ਕਾਨੂੰਨੀ. ਸੇਵਾ ਅਥਾਰਟੀ ਗੁਰਦਾਸਪੁਰ ਦੀ ਰਹਿਨਸਮਾਈ ਹੇਠ ਅਤੇ ਮੈਡਮ ਨਵਦੀਪ ਕੌਰ ਗਿੱਲ ਸਿਵਲ ਜੱਜ ( ਸੀਨੀਅਰ ਡਿਵੀਜਨ) ਕਮ ਸੀ ਜੇ ਐਮ ਸਹਿਤ ਸਕੱਤਰ ਜਿਲ੍ਹਾ ਕੂਨੰਨੀ ਸੇਵਾਵਾ ਅਥਾਰਟੀ ਗੁਰਦਾਸਪੁਰ ਦੁਆਰਾ ਗੁਰਦਾਸਪੁਰ ਅਤੇ ਬਟਾਲਾ ਦੇ ਸਮੂਹ ਜੁਡੀਸੀਅਲ ਅਫਸਰ ਸਹਿਬਾਨਾ ਅਤੇ ਬਾਰ ਦੇ ਮੈਬਰਾ ਦੀ ਮੀਟਿੰਗ ਹੋਈ ਇਸ ਮੀਟਿੰਗ ਵਿਚ ਸ਼੍ਰੀਮਤੀ ਰਮੇਸ਼ ਕੁਮਾਰੀ ਮਾਨਯੋਗ ਜਿਲ੍ਹਾ ਅਤੇ ਸੈਸਨ ਜੱਜ ਕਮ ਚੇਅਰਪਰਸਨ ਜਿਲ੍ਹਾ ਕਾਨੂਨੀ ਸੇਵਾਵਾ ਅਥਾਰਟੀ ਗੁਰਦਾਸਪੁਰ ਦੁਆਰਾ ਸਮੂਹ ਜੁਡੀਸੀਅਲ ਅਫਸਰ ਸਹਿਬਨਾ ਨ੍ਵੰ 10-7-21 ਨੂੰ ਲਗਾਈ ਜਾ ਰਹੀ ਨੈਸ਼ਨਲ ਲੋਕ ਅਦਾਲਤ ਵਿਚ ਵੱਧ ਤੋ ਵੱਧ ਕੇਸ ਲਗਾਉਣ ਲਈ ਕਿਹਾ ਉਹਨਾ ਨੇ ਬਾਰ ਦੇ ਮੈਬਰ ਸਹਿਬਨਾ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਵੱਧ ਵੱਧ ਕੇਸ ਨੈਸ਼ਨਲ ਲੋਕ ਅਦਾਲਤ ਰਾਹੀ ਲਗਾ ਕੇ ਕੇਸਾ ਦਾ ਨਿਪਟਾਰਾ ਕਰਾਉਣ ਅਤੇ ਇਸ ਨੈਸਨਲ ਲੋਕ ਅਦਾਲਤ ਦਾ ਵੱਧ ਤੋ ਵੱਧ ਫਾਇਦਾ ਉਠਾਉਣ ।