ਰੂਪਨਗਰ
ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 8ਵੀਂ ਟਰਮ-2 ਦੀਆਂ ਪ੍ਰੀਖਿਆਵਾਂ ਅੱਜ ਤੋਂ ਸ਼ੁਰੂ ਹੋ ਗਈਆਂ ਹਨ। ਇਸ ਤੋਂ ਪਹਿਲਾਂ ਪੰਜਵੀਂ ਦੀ ਪ੍ਰੀਖਿਆ ਸੈਲਫ-ਸੈਂਟਰ ‘ਤੇ ਲਈ ਜਾ ਰਹੀ ਹੈ। ਇਸ ਮੌਕੇ ਜ਼ਿਲਾ ਸਿੱਖਿਆ ਅਫ਼ਸਰ ਜਰਨੈਲ ਸਿੰਘ ਨੇ ਦੱਸਿਆ ਕਿ ਅੱਠਵੀਂ ਟਰਮ-2 ਦੀਆਂ ਪ੍ਰੀਖਿਆਵਾਂ ਲਈ ਜ਼ਿਲ੍ਹਾ ਰੂਪਨਗਰ ‘ਚ 78 ਕੇਂਦਰ ਬਣਾਏ ਗਏ ਹਨ ।ਅੱਠਵੀਂ ਜਮਾਤ ਦੀ ਪਹਿਲੀ ਪ੍ਰੀਖਿਆ ਪਹਿਲੀ ਭਾਸ਼ਾ ਪੰਜਾਬੀ, ਉਰਦੂ, ਹਿੰਦੀ ਨਾਲ ਸ਼ੁਰੂ ਹੋ ਗਈ ਹੈ। ਪ੍ਰੀਖਿਆ ਸਵੇਰੇ 10 ਵਜੇ ਤੋਂ ਸ਼ੁਰੂ ਹੋ ਕੇ ਦੁਪਹਿਰ 12.15 ਵਜੇ ਤੱਕ ਹੋੲ ਿਅਤੇ ਬੱਚਿਆਂ ਨੂੰ ਪ੍ਰਸ਼ਨ ਪੱਤਰ ਪੜ੍ਹਨ ਲਈ 15 ਮਿੰਟ ਦਾ ਵਾਧੂ ਸਮਾਂ ਮਿਲਿਆ। ਇਸ ਦੇ ਨਾਲ ਹੀ ਇਹ ਪ੍ਰੀਖਿਆ ਸਾਰੇ ਵਿਸ਼ਿਆ ਦੇ 50 ਫੀਸਦੀ ਸਿਲੇਬਸ ‘ਚ ਉਦੇਸ਼ ਰੂਪ ‘ਚ ਲਈ ਜਾਵੇਗੀ ਅਤੇ ਸਮੁੱਚੇ ਸਿਲੇਬਸ ‘ਚੋਂ ਕੰਪਿਊਟਰ ਸਾਇੰਸ, ਸਿਹਤ ਅਤੇ ਸਰੀਰਕ ਸਿੱਖਿਆ, ਸਵਾਗਤ ਜੀਵਨ ਅਤੇ ਚੋਣਵੇਂ ਵਿਸ਼ਿਆਂ ਦੀ ਪ੍ਰੀਖਿਆ ਵੀ ਲਈ ਜਾਵੇਗੀ।

English






