ਯੋਗ ਉਮੀਦਵਾਰ 10 ਨਵੰਬਰ ਤੱਕ ਜਮਾਂ ਕਰਵਾ ਸਕਦੇ ਨੇ ਅਰਜ਼ੀਆਂ : ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ
ਪਟਿਆਲਾ, 28 ਅਕਤੂਬਰ 2021
ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਪਟਿਆਲਾ ਲੈਫ਼ ਕਰਨਲ ਐਮ.ਐਸ. ਰੰਧਾਵਾ ਨੇ ਦੱਸਿਆ ਕਿ ਯੂਥ ਹੋਸਟਲ, ਪਟਿਆਲਾ ਵਿਖੇ ਇੱਕ ਮੈਨੇਜਰ ਦੀ ਆਸਾਮੀ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਤਿੰਨ ਸਾਲ ਲਈ ਠੇਕੇ ਦੇ ਆਧਾਰ ਤੇ ਭਰੀ ਜਾਣ ਵਾਲੀ ਇਸ ਅਸਾਮਲ ਲਈ ਉੱਕਾ ਪੁੱਕਾ 12 ਹਜ਼ਾਰ ਰੁਪਏ ਪ੍ਰਤੀ ਮਹੀਨਾ ਬੱਝਵਾਂ ਮਾਣ ਭੱਤਾ ਦਿੱਤਾ ਜਾਵੇਗਾ।
ਹੋਰ ਪੜ੍ਹੋ :-ਇਕ ਛੱਤ ਹੇਠ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਲਗਾਇਆ ਸੁਵਿਧਾ ਕੈਂਪ-ਡਿਪਟੀ ਕਮਿਸ਼ਨਰ
ਉਨ੍ਹਾਂ ਯੋਗਤਾ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਉਮੀਦਵਾਰ ਦੀ ਉਮਰ ਸਿਲੈੱਕਸ਼ਨ ਸਾਲ ਦੀ ਮਿਤੀ 01 ਅਪ੍ਰੈਲ ਤੋਂ 35 ਤੋਂ 62 ਸਾਲ ਤੱਕ ਹੋਵੇ। ਉਮੀਦਵਾਰ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਹੋਟਲ ਮੈਨੇਜਮੈਂਟ/ਯੂਥ ਡਿਵੈਲਪਮੈਂਟ/ਐੱਮ.ਬੀ.ਏ./ਐੱਲ.ਐੱਸ.ਡਬਲਿਊ./ਐੱਮ.ਐੱਸ..ਡਬਲਿਊ. ਅਤੇ ਅੰਗਰੇਜ਼ੀ, ਹਿੰਦੀ ਅਤੇ ਲੋਕਲ ਭਾਸ਼ਾ ਬੋਲਣ ਤੇ ਸਮਝਣ ਵਿਚ ਮੁਹਾਰਤ ਰੱਖਦਾ ਹੋਵੇ। ਇਸ ਲਈ ਘੱਟ ਤੋਂ ਘੱਟ ਤਿੰਨ ਸਾਲ ਦਾ ਤਜਰਬਾ ਕਿਸੇ ਵੀ ਹੋਸਟਲ/ਹੋਟਲ ਇੰਡਸਟਰੀ ਜਾਂ ਬੋਰਡਿੰਗ ਸਕੂਲ/ਗੈੱਸਟ ਹਾਊਸ ਜਾਂ ਡਿਫੈਂਸ ਫੋਰਸ ਆਫ਼ੀਸਰਜ਼ ਰੈਂਕ ਮੇਜਰ/ਲੈਫ.ਕਰਨਲ/ਕਰਨਲ ਜਾਂ ਇਸ ਦੇ ਬਰਾਬਰ ਆਰਮੀ/ਨੇਵੀ/ਏਅਰ ਫੋਰਸ ਤੋਂ ਰਿਟਾਇਰਡ ਜਾਂ ਰਿਟਾਇਰਡ ਸੈਂਟਰ/ਸਟੇਟ ਸਰਕਾਰੀ ਅਫ਼ਸਰ ਜਿਸ ਨੂੰ ਯੂਥ ਐਕਟੀਵਿਟੀਜ਼ ਵਿਚ ਕੰਮ ਦਾ ਤਜਰਬਾ ਹੋਵੇ।
ਇਸ ਅਸਾਮੀ ਵਿੱਚ ਲੋਕਲ ਉਮੀਦਵਾਰ ਨੂੰ ਪਹਿਲ ਦਿੱਤੀ ਜਾਵੇਗੀ। ਚਾਹਵਾਨ ਉਮੀਦਵਾਰ ਆਪਣੀ ਪ੍ਰਤੀ ਬੇਨਤੀ ਮਿਤੀ 10 ਨਵੰਬਰ, 2021 ਸ਼ਾਮ 4 ਵਜੇ ਤੱਕ ਇਸ ਦਫ਼ਤਰ ਵਿਖੇ ਜਮ੍ਹਾਂ ਕਰਵਾ ਸਕਦੇ ਹਨ। ਵਧੇਰੇ ਜਾਣਕਾਰੀ ਲਈ ਇਸ ਦਫ਼ਤਰ ਦੇ ਫ਼ੋਨ ਨੰ: 0175-2361188 ਤੇ ਕਿਸੇ ਵੀ ਕੰਮ ਵਾਲੇ ਦਿਨ ਸਵੇਰੇ 09 ਤੋਂ 05 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ।

English






