ਪ੍ਰਾਰਥੀ ਰੋਜ਼ਗਾਰ ਮੇਲਿਆਂ ਵਿਚ ਪਹੁੰਚਣ ਲਈ www.pgrkam.com ਵੈਬਸਾਈਟ ਤੇ ਆਪਣੀ ਰਜਿਸ਼ਟਰੇਸ਼ਨ ਕਰਵਾਉਣ
ਗੁਰਦਾਸਪੁਰ, 3 ਸਤੰਬਰ ( ) ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਗੁਰਦਾਸਪੁਰ ਵਲੋਂ ਚਲਾਈਆ ਜਾ ਰਹੀਆ ਰੋਜਗਾਰ ਅਤੇ ਸਵੈਰੋਜਗਾਰ ਦੀਆ ਸਕੀਮਾਂ ਤਹਿਤ ਕੀਤੇ ਗਏ ਕੰਮਾਂ ਦੇ ਸਬੰਧ ਵਿੱਚ ਵੀਡੀਓ ਕਾਨਫਰੰਸ ਜਰੀਏ ਮੀਟਿੰਗ ਕੀਤੀ ਗਈ । ਮੀਟਿੰਗ ਵਿੱਚ ਡੀ.ਬੀ.ਈ.ਈ ਗੁਰਦਾਸਪੁਰ ਵਲੋਂ ਅਗਸਤ ਮਹੀਨੇ ਦੌਰਾਨ ਕੀਤੇ ਗਏ ਸਵੈਰੋਜਗਾਰ/ਰੋਜ਼ਗਾਰ ਸਬੰਧੀ ਕੰਮਾਂ ਦਾ ਰਿਵਿਊ ਕੀਤਾ ਗਿਆ ਅਤੇ 24 ਸਤੰਬਰ ਤੋਂ 30 ਸਤੰਬਰ 2020 ਵਿੱਚ ਲਗਾਏ ਜਾਣ ਵਾਲੇ ਰੋਜਗਾਰ ਮੇਲਿਆ ਸਬੰਧੀ ਚੱਲ ਰਹੀਆ ਤਿਆਰੀਆ ਦਾ ਜਾਇਜਾ ਲਿਆ ਗਿਆ । ਉਹਨਾਂ ਵਲੋਂ ਅਧਿਕਾਰੀਆ ਨੂੰ ਕਿਹਾ ਗਿਆ ਕਿ ਇਹਨਾਂ ਮੇਲਿਆ ਲਈ ਵੱਧ ਤੋਂ ਵੱਧ ਬੱਚਿਆ ਨੂੰ www.pgrkam.com ਵੈਬਸਾਈਟ ਤੇ ਰਜਿਸਟਰਡ ਕਰਵਾਇਆ ਜਾਵੇ ਅਤੇ ਵੈਬਸਾਈਟ ਤੇ ਸਤਬੰਰ ਮੇਲਿਆ ਵਿੱਚ ਪ੍ਰਾਰਥੀਆ ਦੀ ਪਾਰਟੀਸ਼ੀਅਨ ਸਬੰਧੀ ਇੱਕ ਲਿੰਕ ਤਿਆਰ ਕੀਤਾ ਗਿਆ ਹੈ । ਜਿਹੜੇ ਪ੍ਰਾਰਥੀ ਇਹਨਾਂ ਮੇਲਿਆ ਵਿੱਚ ਭਾਗ ਲੈਣਾ ਚਾਹੁੰਦੇ ਹਨ ਉਹ ਇਸ ਲਿੰਕ ਤੇ ਜਾ ਕੇ ਰਜਿਸਟਰਡ ਕਰ ਸਕਦੇ ਹਨ । ਪੋਰਟਲ ਤੇ ਰਜਿਸਟਰਡ ਕਰਨ ਦੀ ਆਖਰੀ ਮਿਤੀ 14.09.2020 ਹੈ ।
ਵਧੇਰੇ ਜਾਣਕਾਰੀ ਲਈ ਰੋਜਗਾਰ ਵਿਭਾਗ ਵਲੋਂ ਬੀ.ਡੀ.ਪੀ.ੳ ਦਫਤਰ ਵਿਖੇ ਸਥਾਪਤ ਫਸੀਲੀਟੇਸ਼ਨ ਸੈਂਟਰ ਜਾਂ ਰੋਜਗਾਰ ਵਿਭਾਗ ਦੇ ਹੈਲਪ ਲਾਈਨ ਨੰ: 8196015208 ਤੇ ਸਪੰਰਕ ਕੀਤਾ ਜਾ ਸਕਦਾ ਹੈ।

English






