ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ
15 ਹੈਲਪ ਡੈਸਕਾਂ ਰਾਹੀਂ ਵੱਡੀ ਗਿਣਤੀ ਲੋਕਾਂ ਨੇ ਵੱਖ ਵੱਖ ਸਕੀਮਾਂ ਲਈ ਭਰੇ ਫਾਰਮ
ਬਰਨਾਲਾ, 10 ਨਵੰਬਰ 2021
ਜ਼ਿਲਾ ਅਤੇ ਸੈਸ਼ਨਜ਼ ਜੱਜ-ਸਹਿਤ-ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਸ੍ਰੀ ਵਰਿੰਦਰ ਅਗਰਵਾਲ ਵੱਲੋਂ ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਵੱਲੋਂ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਲਾਏ ਜ਼ਿਲਾ ਪੱਧਰੀ ਕਾਨੂੰਨੀ ਸੇਵਾਵਾਂ ਕੈਂਪ ਦਾ ਉਦਘਾਟਨ ਕੀਤਾ ਗਿਆ। ਉਨਾਂ ਦੱਸਿਆ ਕਿ ਜ਼ਿਲੇ ਦੇ 800 ਦੇ ਕਰੀਬ ਲੋਕਾਂ ਨੇ ਵੱਖ ਵੱਖ ਸੇਵਾਵਾਂ ਲਈ ਇਨਾਂ ਕੈਂਪਾਂ ਦਾ ਲਾਭ ਲਿਆ।
ਹੋਰ ਪੜ੍ਹੋ :-ਅੰਸਭਵ ਨੂੰ ਕੀਤਾ ਸੰਭਵ ਪੱਟ ਦੀ ਹੱਡੀ ਦੇ ਨਾਲ ਟੁੱਟਿਆ ਕੂਲਾ, ਫਿਰ ਵੀ ਗੰਭੀਰ ਸਰਜਰੀ ਕਰ ਕੇ ਚੱਲਣ ਯੋਗ ਕੀਤਾ
ਅਜ਼ਾਦੀ ਦਾ ਅੰਮਿ੍ਰਤ ਮਹਾਂਉਤਸਵ’ ਅਧੀਨ ਚੱਲ ਰਹੇ ਸਮਾਗਮਾਂ ਦੀ ਲੜੀ ਤਹਿਤ ਲਾਏ ਇਸ ਜ਼ਿਲ ਪੱਧਰੀ ਕੈਂਪ ਦੌਰਾਨ ਵੱਖ-ਵੱਖ ਵਿਭਾਗਾਂ ਜਿਵੇਂ ਕਿ ਸਿਹਤ ਵਿਭਾਗ, ਖੁੁਰਾਕ ਤੇ ਸਿਵਲ ਸਪਲਾਈ ਵਿਭਾਗ, ਸਿੱਖਿਆ ਵਿਭਾਗ, ਪੇਂਡੂ ਵਿਕਾਸ ਤੇ ਪੰਚਾਇਤ ਅਫਸਰ, ਸਮਾਜਿਕ ਸੁੁਰੱਖਿਆ ਵਿਭਾਗ, ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਓਰੋ, ਜੰਗਲਾਤ ਵਿਭਾਗ ਬੈਂਕਾਂ ਸਮੇਤ 15 ਹੈਲਪ ਡੈਸਕ ਲਾਏ ਗਏ। ਇਨਾਂ ਹੈਲਪ ਡੈਸਕਾਂ ਰਾਹੀਂ ਬੁੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਬਿਜਲੀ, ਪਾਣੀ, ਸੀਵਰੇਜ ਦੇ ਬਿੱਲ, ਵਜ਼ੀਫ਼ਾ ਸਕੀਮਾਂ, ਸਿਹਤ ਬੀਮਾ ਸਕੀਮ, ਸਬਸਿਡੀ ਸਕੀਮਾਂ, ਮਨਰੇਗਾ/ਨਰੇਗਾ ਸਕੀਮਾਂ ਆਦਿ ਸਬੰਧੀ ਨਾਗਰਿਕਾਂ ਸੇਵਾਵਾਂ ਦੇ ਫਾਰਮ ਭਰਵਾਏ ਗਏ।
ਇਸ ਮੌਕੇ ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਸ੍ਰੀ ਵਰਿੰਦਰ ਅਗਰਵਾਲ ਨੇ ਦੱਸਿਆ ਕਿ ਇਸ ਕਾਨੂੰਨੀ ਸੇਵਾਵਾਂ ਕੈਂਪ ਦਾ 800 ਤੋਂ ਵੱਧ ਵਿਅਕਤੀਆਂ ਨੇ ਲਾਭ ਉਠਾਇਆ।

English





