ਚਾਈਲਡ ਲੀਵਿੰਗ ਇੰਨ ਸਟਰੀਟ ਸੈਚੂਏਸਨ ਲਈ ਸਰਵੇ ਕਰਵਾਉਂਣ ਲਈ ਡਿਪਟੀ ਕਮਿਸਨਰ ਪਠਾਨਕੋਟ ਵੱਲੋਂ ਰੀਵਿਓ ਮੀਟਿੰਗ ਕੀਤੀ ਆਯੋਜਿਤ  

Child Living in Street Situation
ਚਾਈਲਡ ਲੀਵਿੰਗ ਇੰਨ ਸਟਰੀਟ ਸੈਚੂਏਸਨ ਲਈ ਸਰਵੇ ਕਰਵਾਉਂਣ ਲਈ ਡਿਪਟੀ ਕਮਿਸਨਰ ਪਠਾਨਕੋਟ ਵੱਲੋਂ ਰੀਵਿਓ ਮੀਟਿੰਗ ਕੀਤੀ ਆਯੋਜਿਤ  

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਪਠਾਨਕੋਟ, 31 ਦਸੰਬਰ 2021

ਇਸਤਰੀ ਤੇ ਜਿਲ੍ਹਾ ਬਾਲ ਸੁਰੱਖਿਆ ਵਿਭਾਗ ਪਠਾਨਕੋਟ ਵੱਲੋਂ ਚਾਈਲਡ ਲੀਵਿੰਗ ਇੰਨ ਸਟਰੀਟ ਸੈਚੂਏਸਨ ਲਈ ਇੱਕ ਵਿਸੇਸ ਮੀਟਿੰਗ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਡਿਪਟੀ ਕਮਿਸਨਰ ਦਫਤਰ ਵਿਖੇ ਆਯੋਜਿਤ ਕੀਤੀ ਗਈ। ਜਿਸ ਦੀ ਪ੍ਰਧਾਨਗੀ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸਨਰ ਪਠਾਨਕੋਟ ਵੱਲੋਂ ਕੀਤੀ ਗਈ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ. ਪਠਾਨਕੋਟ, ਜਗਨੂਰ ਸਿੰਘ ਗਰੇਵਾਲ ਐਸ.ਡੀ.ਐਮ. ਧਾਰ, ਊਸਾ ਜਿਲ੍ਹਾ ਬਾਲ ਸੁਰੱਖਿਆ ਅਫਸਰ ਪਠਾਨਕੋਟ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ ਅਤੇ ਹੋਰ ਵਿਭਾਗੀ ਅਧਿਕਾਰੀ ਵੀ ਹਾਜਰ ਸਨ।

ਹੋਰ ਪੜ੍ਹੋ :-ਬਾਲ ਮਜ਼ਦੂਰੀ ਅਤੇ ਬਾਲ ਭਿੱਖਿਆ ਰੋਕੂ ਟਾਸਕ ਫੋਰਸ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ ‘ਤੇ ਛਾਪੇਮਾਰੀ

ਮੀਟਿੰਗ ਦੋਰਾਨ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸਨਰ ਪਠਾਨਕੋਟ ਨੇ ਕਿਹਾ ਕਿ ਚਾਈਲਡ ਲੀਵਿੰਗ ਇੰਨ ਸਟਰੀਟ ਸੈਚੂਏਸਨ ਦੇ ਲਈ ਜਿਲ੍ਹਾ ਪੱਧਰ ਤੇ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਵੱਖ ਵੱਖ ਅਧਿਕਾਰੀਆਂ ਨੂੰ ਬਤੋਰ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਪਰੋਕਤ ਕਿਸੇ ਵੀ ਤਰ੍ਹਾਂ ਦੀ ਸਥਿਤੀ ਲਈ ਗਠਿਤ ਕੀਤੀ ਗਈ ਕਮੇਟੀ ਵੱਲੋਂ ਸਰਵੇ ਕਰਵਾ ਕੇ ਅਜਿਹੇ ਬੱਚਿਆਂ ਦੀ ਭਾਲ ਕੀਤੀ ਜਾਵੇਗੀ, ਲੇਬਰ ਵਿਭਾਗ ਵੱਲੋਂ ਕਾਰਵਾਈ ਦੋਰਾਨ ਅਗਰ ਕੋਈ ਬੱਚਾ ਦੁਕਾਨ ਤੇ ਕੰਮ ਕਰਦਾ ਪਾਇਆ ਜਾਂਦਾ ਹੈ ਤਾਂ ਲੇਬਰ ਵਿਭਾਗ ਵੱਲਂੋ ਦੁਕਾਨਦਾਰ ਦਾ ਚਲਾਨ ਕੱਟਿਆ ਜਾਵੇਗਾ, ਉਨ੍ਹਾਂ ਕਿਹਾ ਕਿ ਰੇਡ ਦੋਰਾਨ ਅਗਰ ਕੋਈ ਅਜਿਹਾ ਵਿਅਕਤੀ ਪਾਇਆ ਜਾਂਦਾ ਹੈ ਜੋ ਬੱਚਿਆਂ ਕੋਲੋਂ ਭਿਖਿਆ ਮੰਗਵਾਉਂਦਾ ਹੈ ਤਾਂ ਪੁਲਿਸ ਵਿਭਾਗ ਵੱਲਂੋ ਅਜਿਹੇ ਵਿਅਕਤੀ ਦੇ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਵੀ ਸਰਵੇ ਟੀਮ ਨੂੰ ਇੱਕ ਫੀਮੇਲ ਨਰਸ ਜਾਂ ਅਟੈਂਡਡ ਦੇਣਾ ਹੋਵੇਗਾ ਤਾਂ ਜੋ ਲੋੜ ਪੈਣ ਤੇ ਫੀਮੇਲ ਬੱਚੇ ਦਾ ਮੈਡੀਕਲ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਰੇਡ ਦੋਰਾਨ ਫੜੇ ਗਏ ਬੱਚਿਆਂ ਨੂੰ ਸਕੂਲ ਜਾਂ ਅੰਗਣਬਾੜੀ ਵਿੱਚ ਦਾਖਲ ਕਰਵਾਉਂਣ ਦੀ ਜਿਮ੍ਹੇਦਾਰੀ ਹੋਵੇਗੀ।

ਉਨ੍ਹਾਂ ਕਿਹਾ ਕਿ ਸਰਵੇ ਦੋਰਾਨ ਅਗਰ ਕੋਈ ਯਤੀਮ, ਮਿਸਿੰਗ ਬੱਚਾ ਰੈਸਕਿਊ ਕੀਤਾ ਜਾਂਦਾ ਹੈ ਬਾਲ ਭਲਾਈ ਕਮੇਟੀ ਚੇਅਰਪਰਸਨ/ਮੈਂਬਰ ਦੀ ਜਿਮ੍ਹੇਵਾਰੀ ਹੋਵੇਗੀ ਕਿ ਉਸ ਬੱਚੇ ਨੂੰ ਤਰੁੰਤ ਆਰਡਰ ਕਰਕੇ ਸੈਲਟਰ ਹੋਮ ਵਿੱਚ ਭੇਜਿਆ ਜਾਵੇ। ਉਨ੍ਹਾਂ ਕਿਹਾ ਕਿ ਰੈਡ ਦੋਰਾਨ ਫੜੇ ਗਏ ਬੱਚਿਆਂ ਦਾ ਸਭ ਤੋਂ ਪਹਿਲਾ ਅਧਾਰ ਕਾਰਡ ਬਣਾਇਆ ਜਾਵੇਗਾ ਅਤੇ ਰੀਹੈਬਲੀਟੇਟ ਕਰਨ ਲਈ ਵੱਖ ਵੱਖ ਵਿਭਾਗਾਂ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਚਾਈਲਡ ਲਾਈਨ ਵੱਲੋਂ ਰੇਡ/ਸਰਵੇ ਦੋਰਾਨ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਨੂੰ ਸਹਾਇਤਾ ਕਰਨਗੇ ਅਤੇ ਲੋੜ ਪੈਣ ਤੇ ਬੱਚੇ ਨੂੰ ਸਾਰਟ ਟਰਮ ਸੈਲਟਰ ਦਿੱਤਾ ਜਾਵੇਗਾ।