ਗੁਰਦਾਸਪੁਰ, 11 ਫਰਵਰੀ 2022
ਸ੍ਰੀ ਰਾਹੁਲ, ਵਧੀਕ ਜਿਲ੍ਹਾ ਮੈਜਿਸਟਰੇਟ ਗੁਰਦਾਸੁਪਰ ਵੱਲੋ ਜਾਬਤਾ ਫੌਜਦਾਰੀ ਸੰਘਤਾ 1973 ( ਐਕਟ ਨੰ: 2 ਆਫ 1974 ) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਜਿਲ੍ਹਾ ਗੁਰਦਾਸਪੁਰ ਦੇ ਏਰੀਏ ਵਿੱਚ ਮਿਤੀ 1 ਫਰਵਰੀ 2022 ਤੋ 26 ਫਰਵਰੀ 2022 ਤੱਕ ਡਰੋਨ ਉਡਾਉਣ ਤੇ ਮੁਕੰਮਲ ਤੌਰ ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ ।
ਹੋਰ ਪੜ੍ਹੋ :-ਜ਼ਿਲ੍ਹਾ ਮੈਜਿਸਟਰਟ ਵੱਲੋਂ 20 ਫਰਵਰੀ ਨੂੰ ਵੋਟਾਂ ਵਾਲੇ ਦਿਨ ਕਮਾਈ ਛੁੱਟੀ ਦਾ ਐਲਾਨ
ਹੁਕਮਾਂ ਵਿੱਚ ਅੱਗੇ ਦੱਸਿਆ ਹੈ ਕਿ ਮੇਰੇ ਧਿਆਨ ਵਿੱਚ ਆਇਆ ਹੈ ਕਿ ਅੰਤਰਰਾਸਟਰੀ ਬਾਰਡਰ ਤੇ ਅਣੁਸਰੱਖਿਅਤ ਤੱਤਾਂ ਵੱਲੋ ਜਿਲ੍ਹਾ ਗੁਰਦਾਸਪੁਰ ਵਿੱਚ ਡਰੋਨ ਗਤੀਵਿਧੀਆਂ ਰਾਹੀ ਹਥਿਆਰ , ਨਸ਼ਾ ਆਦਿ ਦੀ ਸਪਲਾਈ ਕੀਤੀ ਜਾ ਰਹੀ ਹੈ ਅਤੇ ਅਣਸੁਖਾਵੀ ਘਟਨਾਂ ਦੇ ਮਕਸਦ ਨਾਲ ਡਰੋਨ ਰਾਹੀ ਹਮਲਾ ਕਰਨ ਦਾ ਸੰਦੇਹ ਹੈ । ਇਸ ਤੋ ਇਲਾਵਾ ਅੰਤਰਾਸਟਰੀ ਬਾਰਡਰ ਉਤੇ ਸਥਿਤ ਗੁਰਦਾਸਪੁਰ ਜਿਲੇ ਅੰਦਰ ਆਰਮੀ ਅਤੇ ਬੀ. ਐਸ. ਐਫ. ਦੇ ਮਹੱਤਵਪੂਰਨ ਅਦਾਰੇ ਹੋਣ ਕਰਕੇ ਸੁਰਖਿਆ ਨੂੰ ਮੁੱਖ ਰੱਖਦੇ ਹੋਏ ਜਿਲ੍ਹਾ ਗੁਰਦਾਸਪੁਰ ਵਿੱਚ ਡਰੋਨ ਉਡਾਉਣ ਤੇ ਪਾਬੰਦੀ ਲਗਾਉਣਾ ਜਰੂਰੀ ਹੈ ।

English






