-ਦੇਸ਼ ਦੀ ਆਜ਼ਾਦੀ ਵਿੱਚ ਉਨ੍ਹਾਂ ਦਾ ਵਡਮੁੱਲਾ ਯੋਗਦਾਨ, ਨਹੀਂ ਭੁਲਾਈ ਜਾ ਸਕਦੀ ਉਨ੍ਹਾਂ ਦੀ ਕੁਰਬਾਨੀ : ਵਿਧਾਇਕ ਚੱਬੇਵਾਲ
ਹੁਸ਼ਿਆਰਪੁਰ, 2 ਅਕਤੂਬਰ :
ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ ਜਨਮ ਦਿਵਸ ਸਬੰਧੀ ਬਲਾਈਡ ਸਕੂਲ ਬਾਹੋਵਾਲ ਵਿਖੇ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਵਲੋਂ ਸ਼ਿਰਕਤ ਕੀਤੀ ਗਈ।
ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਵਿਧਾਇਕ ਚੱਬੇਵਾਲ ਵਲੋਂ ਮਹਾਤਮਾ ਗਾਂਧੀ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਬੱਚਿਆਂ ਵਲੋਂ ਧਾਰਮਿਕ ਅਤੇ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਸੰਬੋਧਨ ਕਰਦਿਆਂ ਡਾ. ਰਾਜ ਕੁਮਾਰ ਨੇ ਕਿਹਾ ਕਿ ਅੱਜ ਜੋ ਅਸੀਂ ਆਜ਼ਾਦ ਹਵਾ ਵਿੱਚ ਸਾਹ ਲੈ ਰਹੇ ਹਾਂ, ਇਸ ਵਿੱਚ ਮਹਾਤਮਾ ਗਾਂਧੀ ਜੀ ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਜੀ ਉਹ ਸਖਸ਼ੀਅਤ ਸਨ ਜਿਨ੍ਹਾਂ ਨੇ ਪਿਆਰ ਨਾਲ ਅਹਿੰਸਾ ਦੀ ਰਾਹ ’ਤੇ ਚੱਲ ਕੇ ਬ੍ਰਿਟਿਸ਼ ਹਕੂਮਤ ਨੂੰ ਝੁਕਾ ਦਿੱਤਾ ਉਥੇ ਦੇਸ਼ ਦੇ ਹੋਰ ਦੁਸ਼ਮਣਾ ਨੂੰ ਵੀ ਢੇਰ ਕੀਤਾ। ਉਨ੍ਹਾਂ ਦੀ ਦੂਰ-ਅੰਦੇਸ਼ੀ ਸੋਚ ਸਦਕਾ ਅਸੀਂ ਗੁਲਾਮੀ ਦੀਆਂ ਜੰਜ਼ੀਰਾਂ ਤੋਂ ਛੁਟਕਾਰਾ ਪਾਇਆ ਹੈ।
ਡਾ. ਚੱਬੇਵਾਲ ਨੇ ਕਿਹਾ ਕਿ ਅੱਜ ਵੀ ਕਈ ਸਮਾਜਿਕ ਬੁਰਾਈਆਂ ਐਸੀਆਂ ਹਨ ਜਿਸ ਵਿੱਚ ਅਸੀਂ ਜਕੜੇ ਹੋਏ ਹਾਂ ਅਤੇ ਅੱਜ ਉਨ੍ਹਾਂ ਸਮਾਜਿਕ ਬੁਰਾਈਆਂ ਤੋਂ ਵੀ ਛੁਟਕਾਰਾ ਪਾਉਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਵਿੱਚ ਜਾਤ-ਪਾਤ ਅਤੇ ਧਰਮ ਦੀ ਲੜਾਈ ਪੂਰੇ ਜੋਰ ’ਤੇ ਚੱਲ ਰਹੀ ਹੈ ਅਤੇ ਸਾਡੀਆਂ ਬੱਚੀਆਂ ਅੱਜ ਵੀ ਅਸੁਰੱਖਿਅਤ ਹਨ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦਾ ਕਿਸਾਨ ਗੁਲਾਮ ਅਤੇ ਬੇਰੋਜ਼ਗਾਰ ਹੋਣ ਜਾ ਰਿਹਾ ਹੈ। ਉਨ੍ਹਾਂ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੱਚੇ ਦੇਸ਼ ਦੀ ਬਹੁਤ ਵੱਡੀ ਤਾਕਤ ਹਨ ਅਤੇ ਦਿਵਆਂਗਤਾ ਇਨਸਾਨ ਨੂੰ ਅੱਗੇ ਵਧਨ ਤੋਂ ਰੋਕ ਨਹੀਂ ਸਕਦੀ। ਆਖਰ ਵਿੱਚ ਮੁੱਖ ਮਹਿਮਾਨ ਵਲੋਂ ਸੰਸਥਾ ਦੀ ਮਦਦ ਕਰਨ ਵਾਲੇ ਅਤੇ ਸਮਾਜ ਭਲਾਈ ਦੇ ਕੰਮ ਵਿੱਚ ਮੋਹਰੀ ਰੋਲ ਅਦਾ ਕਰਨ ਵਾਲੀਆਂ ਸਖ਼ਸ਼ੀਅਤਾਂ ਨੂੰ ਇਨਾਮ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ’ਤੇ ਸੰਸਥਾ ਦੇ ਪ੍ਰਧਾਨ ਅਤਰ ਸਿੰਘ, ਪ੍ਰਿੰਸੀਪਲ ਮਾਧੂਰੀ, ਹੈਪੀ ਨਾਗਰਾ, ਰਵਜੀਤ ਸਿੰਘ ਮਾਹਲ, ਮਨਿੰਦਰ ਸਿੰਘ ਨਾਗਲਾ, ਪਰਸਨ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸੰਦੀਪ ਸ਼ਰਮਾ, ਪ੍ਰੈਸ ਸਕੱਤਰ ਦੀਪਕ, ਆਂਗਣਬਾੜੀ ਵਰਕਰ ਮੈਡਮ ਮੰਜੂ ਬਾਲਾ ਤੋਂ ਇਲਾਵਾ ਬੱਚੇ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

English





