ਸਿਹਤ ਵਿਭਾਗ ਲਗਾਏਗਾ 4 ਬਲਾਕ ਹੈਲਥ ਮੇਲੇ-ਡਾ: ਹਿਮਾਂਸੂ ਅਗਰਵਾਲ

_Dr. Himanshu Aggarwal (1)
ਸਿਹਤ ਵਿਭਾਗ ਲਗਾਏਗਾ 4 ਬਲਾਕ ਹੈਲਥ ਮੇਲੇ-ਡਾ: ਹਿਮਾਂਸੂ ਅਗਰਵਾਲ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਕੋਵਿਡ ਵੈਕਸੀਨੇਸ਼ਨ ਕਰਵਾਉਣ ਦੀ ਅਪੀਲ
ਫਾਜਿ਼ਲਕਾ, 13 ਅਪ੍ਰੈਲ 2022
ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਹਿਮਾਂਸੂ ਅਗਰਵਾਲ ਨੇ ਅੱਜ ਇੱਥੇ ਸਿਹਤ ਵਿਭਾਗ ਦੇ ਕੰਮਕਾਜ ਦੀ ਸਮੀਖਿਆ ਬੈਠਕ ਦੌਰਾਨ ਜਾਣਕਾਰੀ ਦਿੱਤੀ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਅਜਾਦੀ ਕਾ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ ਚਾਰ ਬਲਾਕ ਪੱਧਰ ਦੇ ਹੈਲਥ ਮੇਲੇ ਕਰਵਾਉਣ ਜਾ ਰਿਹਾ ਹੈ।

ਹੋਰ ਪੜ੍ਹੋ :-ਹੁਣ ਆਰ.ਡੀ.ਐਫ਼ ਦਾ ਪੈਸਾ ਪਿੰਡਾਂ ਅਤੇ ਮੰਡੀਆਂ ਦੇ ਵਿਕਾਸ ਵਿੱਚ ਲੱਗੇਗਾ : ਮਾਲਵਿੰਦਰ ਸਿੰਘ ਕੰਗ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 18 ਅਪ੍ਰੈਲ ਨੂੰ ਸੀਐਚਸੀ ਜੰਡਵਾਲਾ ਭੀਮੇਸ਼ਾਹ ਵਿਖੇ, 19 ਅਪ੍ਰੈਲ ਨੂੰ ਡੱਬਵਾਲਾ ਕਲਾਂ ਵਿਖੇ, 21 ਅਪ੍ਰੈਲ ਨੂੰ ਸੀਤੋਗੁਨੋ ਵਿਖੇ ਅਤੇ 22 ਅਪ੍ਰੈਲ ਨੂੰ ਖੂਈਖੇੜਾ ਵਿਚ ਹੈਲਥ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹ। ਉਨ੍ਹਾਂ ਨੇ ਲੋਕਾਂ ਨੂੰ ਇਸ ਮੇਲੇ ਦਾ ਲਾਭ ਲੈਣ ਦੀ ਅਪੀਲ ਕੀਤੀ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜਿ਼ਲ੍ਹੇ ਵਿਚ ਕੋਵਿਡ ਵੈਕਸੀਨੇਸ਼ਨ ਪ੍ਰੋਗਰਾਮ ਦੀ ਸਮੀਖਿਆ ਕਰਦਿਆਂ ਵਿਭਾਗ ਨੂੰ ਹਦਾਇਤ ਕੀਤੀ ਕਿ ਜਿੰਨ੍ਹਾਂ ਦੇ ਕੋਵਿਡ ਵੈਕਸੀਨ ਨਹੀਂ ਲੱਗੀ ਉਨ੍ਹਾਂ ਨੂੰ ਪ੍ਰੇਰਿਤ ਕਰਕੇ ਵੈਕਸੀਨ ਲਗਾਈ ਜਾਵੇ। ਇਸੇ ਤਰਾਂ ਜਿੰਨ੍ਹਾਂ ਦੇ ਦੂਰੀ ਡੋਜ਼ ਨਹੀਂ ਲੱਗੀ ਹੈ ਉਥ ਡੋਜ਼ ਵੀ ਤੁਰੰਤ ਲਗਾਈ ਜਾਵੇ। ਉਨ੍ਹਾਂ ਨੇ ਜਿ਼ਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਕੋਵਿਡ ਦੇ ਕੇਸ਼ ਮੁੜ ਕੁਝ ਰਾਜਾਂ ਵਿਚ ਵਧਣ ਲੱਗੇ ਹਨ ਅਤੇ ਇਸ ਵਾਇਰਸ ਦੇ ਨਵੇਂ ਨਵੇਂ ਰੂਪ ਸਾਹਮਣੇ ਆ ਰਹੇ ਹਨ ਇਸ ਲਈ ਜਰੂਰੀ ਹੈ ਕਿ ਹਰ ਇਕ ਨਾਗਰਿਗ ਕੋਵਿਡ ਵੈਕਸੀਨ ਦੀਆਂ ਦੋਨੋਂ ਡੋਜ਼ ਜਰੂਰ ਲਗਾਵੇ।
ਇਸ ਤੋਂ ਬਿਨ੍ਹਾਂ ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਜੱਚਾ ਬੱਚਾ ਸੰਭਾਲ ਪ੍ਰੋਗਰਾਮ, ਟੀਕਾਕਰਨ ਪ੍ਰੋਗਰਾਮ, ਨਸ਼ਾ ਛੁਡਾਉ ਪ੍ਰੋਗਰਾਮ, ਸਕੂਲ ਸਵਾਸਥਯ ਕਾਰਯਾਕ੍ਰਮ ਦੀ ਸਮੀਖਿਆ ਵੀ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਲੋਕਾਂ ਤੱਕ ਚੰਗੀਆਂ ਸਿਹਤ ਸਹੁਲਤਾਂ ਪੁੱਜਦੀਆਂ ਕਰਨ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ ਅਤੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਹਸਪਤਾਲਾਂ ਵਿਚ ਆਉਣ ਵਾਲੇ ਮਰੀਜਾਂ ਨੂੰ ਚੰਗਾਂ ਇਲਾਜ ਮਿਲੇ ਅਤੇ ਸਟਾਫ ਦਾ ਵਿਹਾਰ ਨਿਮਰ ਅਤੇ ਸਹਾਇਤਾ ਕਰਨ ਵਾਲਾ ਹੋਵੇ।
ਬੈਠਕ ਵਿਚ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸਾਗਰ ਸੇਤੀਆ, ਸਿਵਲ ਸਰਜਨ ਡਾ: ਤੇਜਵੰਤ ਸਿੰਘ ਢਿੱਲੋਂ ਤੋਂ ਇਲਾਵਾ ਸਿਹਤ ਵਿਭਾਗ ਦੇ ਵੱਖ ਵੱਖ ਵਿੰਗਾਂ ਦੇ ਮੁੱਖੀ ਡਾਕਟਰ ਹਾਜਰ ਸਨ।