17 ਮਈ ਨੂੰ ਬੀਕਾਨੇਰ ਅਤੇ ਈਸਟਨ ਕੈਨਾਲ ਵਿਚੋਂ ਨਿਕਲਦੀਆਂ ਨਹਿਰਾਂ ਵਿੱਚ ਛੱਡਿਆ ਜਾਵੇਗਾ ਪਾਣੀ  

news makahni
news makhani

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਕੇਵਲ ਖੇਤੀ ਲਈ ਹੀ ਵਰਤਿਆ ਜਾਵੇ ਪਾਣੀ
ਫ਼ਾਜ਼ਿਲਕਾ 16 ਮਈ 2022
ਪਿਛਲੇ ਦਿਨੀਂ ਕੀਤੀ ਗਈ ਨਹਿਰਬੰਦੀ ਤੋਂ ਬਾਅਦ ਸਰਕਾਰ ਵੱਲੋਂ ਐਡਵਾਈਜਰੀ ਪ੍ਰਾਪਤ ਹੋਣ ਕਰਕੇ 17 ਮਈ ਨੂੰ ਸਵੇਰੇ 6 ਵਜੇ  ਬੀਕਾਨੇਰ ਅਤੇ ਈਸਟਨ ਕੈਨਾਲ ਵਿਚੋਂ ਨਿਕਲਦੀਆਂ ਨਹਿਰਾਂ ਵਿਚ ਪਾਣੀ ਛੱਡ ਦਿੱਤਾ ਜਾਵੇਗਾ। ਇਸ ਪਾਣੀ ਦੀ ਵਰਤੋਂ ਪੀਣ ਲਈ ਨਹੀਂ ਕੀਤੀ ਜਾਵੇਗੀ  ਸਿਰਫ ਇਸ ਨੂੰ ਸਿੰਚਾਈ ਲਈ ਹੀ ਵਰਤਿਆ ਜਾਵੇਗਾ।

ਹੋਰ ਪੜ੍ਹੋ :-ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੌਜ ਤੋਂ ਹੋਈ ਝੋਨੇ ਦੀ ਸਿੱਧੀ ਬਿਜਾਈ ਦੀ ਸ਼ੁਰੂਆਤ

ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਕਾਰਜਕਾਰੀ ਇੰਜਨੀਅਰ ਸ੍ਰੀ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਕਿਸਾਨਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਅਤੇ ਸਹੀ ਸਮੇਂ ਤੇ ਸਾਉਣੀ ਦੀ ਬਿਜਾਈ ਕੀਤੀ ਜਾ ਸਕੇ ਇਸ ਲਈ 17  ਮਈ ਨੂੰ ਸਵੇਰੇ 6 ਵਜੇ ਬੀਕਾਨੇਰ ਅਤੇ ਈਸਟਨ ਕੈਨਾਲ ਵਿੱਚੋਂ ਨਿਕਲਦੀਆਂ ਸਾਰੀਆਂ ਨਹਿਰਾਂ ਵਿਚ ਪਾਣੀ ਛੱਡ ਦਿੱਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਅਪੀਲ ਕੀਤੀ ਹੈ ਕਿ ਇਸ ਪਾਣੀ ਨੂੰ ਪੀਣ ਲਈ ਨਾ ਵਰਤਿਆ ਜਾਵੇ ਇਸ ਪਾਣੀ ਦੀ ਵਰਤੋਂ ਸਿਰਫ ਸਿੰਚਾਈ ਲਈ ਹੀ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨਹਿਰਾਂ ਵਿੱਚ ਪਾਣੀ ਆਉਣ ਨਾਲ ਕਿਸਾਨਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ ਅਤੇ ਉਹ ਆਪਣੀਆਂ ਫ਼ਸਲਾਂ ਦੀ ਸਮੇਂ ਸਿਰ ਬਿਜਾਈ ਕਰ ਸਕਣਗੇ।