ਡਿਪਟੀ ਕਮਿਸ਼ਨਰ ਨੇ ਰੁਸਤਮਪ੍ਰੀਤ ਸਿੰਘ ਨੂੰ ਦਿੱਤੀ 5 ਹਜ਼ਾਰ ਦੀ ਸਹਾਇਤਾ ਰਾਸ਼ੀ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਫਿਰੋਜ਼ਪਰ, 11 ਜੁਲਾਈ :- 

ਡਿਪਟੀ ਕਮਿਸ਼ਨਰ ਫਿਰੋਜ਼ਪੁਰ ਅਮ੍ਰਿਤ ਸਿੰਘ ਆਈ.ਏ.ਐਸ. ਨੇ ਖਿਡਾਰੀਆਂ ਦੇ ਮਲੋਬਲ ਨੂੰ ਉੱਚਾ ਕਰਨ ਲਈ ਰੁਸਤਮਪ੍ਰੀਤ ਸਿੰਘ ਨੂੰ 5 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਹੈ ਤਾਂ ਜੋ ਉਹ 19 ਜੁਲਾਈ ਤੋਂ 24 ਜੁਲਾਈ 2022 ਤੱਕ ਕਲਕੱਤਾ ਵਿਚ ਹੋਣ ਜਾ ਰਹੀ ਨੈਸ਼ਨਲ ਚੈਂਪੀਅਨਸ਼ਿਪ (ਜੂਨੀਅਰ ਕਿੱਕ ਬਾਕਸਿੰਗ) ਵਿੱਚ ਭਾਗ ਲੈ ਸਕੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਨੂੰ ਪ੍ਰਫੂਲਿਤ ਕੀਤਾ ਜਾਵੇਗਾ ਅਤੇ ਖਿਡਾਰੀਆਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਫਿਰੋਜ਼ਪੁਰ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਟ੍ਰੇਨਿੰਗ ਅਫ਼ਸਰ ਸ੍ਰੀ ਸੁਨੀਲ ਦੱਤ ਅਤੇ ਮਨਜੀਤ ਸਿੰਘ ਹਾਜ਼ਰ ਸਨ।

 

ਹੋਰ ਪੜ੍ਹੋ :- ਉਰਦੂ ਆਮੋਜ਼ ਦੀ ਸਿਖਲਾਈ ਦੇ ਦਾਖਲੇ ਲਈ 20 ਜੁਲਾਈ ਤੱਕ ਦਾ ਵਾਧਾ: ਜ਼ਿਲ੍ਹਾ ਭਾਸ਼ਾ ਅਫ਼ਸਰ