ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋ਼ 27 ਜੁਲਾਈ ਨੂੰ ਲਗਾਇਆ ਜਾਵੇਗਾ ਆਨਲਾਈਨ ਵੈਬੀਨਾਰ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਫਿਰੋਜ਼ਪੁਰ 25 ਜੁਲਾਈ :-  ਪੰਜਾਬ ਸਰਕਾਰ ਦੁਆਰਾ ਵੱਧ ਤੋਂ ਵੱਧ ਰੋਜਗਾਰ ਦੇ ਉਪਰਾਲੇ ਮੁਹੱਈਆ ਕਰਵਾਉਣ ਦੇ ਮੰਤਵ ਨੂੰ ਮੁੱਖ ਰੱਖਦੇ ਹੋਏ ਖਵਾਇਸ਼ਾ ਦੀ ਉਡਾਨ ਤਹਿਤ 27 ਜੁਲਾਈ ਨੂੰ  ਸਵੇਰੇ 11:00 ਵਜੇ ਦਿਨ ਬੁੱਧਵਾਰ ਨੂੰ ਆਨਲਾਈਨ ਵੈਬੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਸ ਸਬੰਧੀ  ਜਿਲ੍ਹਾ ਰੋਜਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਸ਼੍ਰੀ ਹਰਮੇਸ਼ ਕੁਮਾਰ ਨੇ ਦੱਸਿਆ ਕਿ ਇਸ ਆਨਲਾਈਨ ਵੈਬੀਨਾਰ ਵਿੱਚ ਸ਼ਿਤਿਜ ਜਾਵਾ, ਜਨਰਲ ਮੈਨੇਜਰ, ਰੈਡੀਸਨ ਆਰ.ਈ.ਡੀ. ਵੱਲੋਂ ਹੋਟਲ ਉਦਯੋਗ ਵਿੱਚ ਕਰੀਅਰ ਦੀਆਂ ਸੰਭਾਵਨਾਵਾਂ ਦੇ ਵਿਸ਼ੇ ਉੱਤੇ ਪ੍ਰਾਰਥੀਆਂ ਨੂੰ ਗਾਈਡ ਕੀਤਾ ਜਾਵੇਗਾ ਤੋਂ ਜ਼ੋ ਇਸ ਕਿੱਤੇ ਸਬੰਧੀ ਭਰਪੂਰ ਜਾਣਕਾਰੀ ਹਾਸਿਲ ਕਰ ਉਹ ਰੋਜ਼ਗਾਰ ਵੱਲ ਵੱਧ ਸਕਣ।

ਉਨ੍ਹਾਂ ਦੱਸਿਆ ਕਿ ਇਸ ਵੈਬੀਨਾਰ ਵਿੱਚ ਘੱਟੋ-ਘੱਟ ਬਾਰ੍ਹਵੀਂ ਪਾਸ ਅਤੇ ਜੋ ਪ੍ਰਾਰਥੀ ਗ੍ਰੈਜੂਏਸ਼ਨ ਦੇ ਫਾਈਨਲ ਸਾਲ ਵਿੱਚ ਹਨ, ਬਿਊਰੋ ਵਿੱਚ ਪਹੁੰਚ ਕੇ ਹਿੱਸਾ ਲੈ ਸਕਦੇ ਹਨ। ਉਹਨਾਂ ਵੱਲੋਂ ਜਿਲ੍ਹਾ ਫਿਰੋਜਪੁਰ ਦੇ ਪ੍ਰਾਰਥੀਆਂ ਨੂੰ ਅਪੀਲ ਜਾਂਦੀ ਹੈ ਕਿ ਜ਼ੋ ਚਾਹਵਾਨ ਪ੍ਰਾਰਥੀ ਇਸ ਆਨਲਾਈਨ  ਵੈਬੀਨਾਰ ਵਿੱਚ ਹਿੱਸਾ ਲੈਣਾ ਚਾਹੁੰਦੇ ਹਨ, ਉਹ ਦਿੱਤੇ ਗਏ ਫੇਸਬੂਕ ਲਾਈਵ ਲਿੰਕ https://fb.me/e/1Mqw9iXgx   ਤੇ ਘਰ ਬੈਠੇ ਵੀ ਹਿੱਸਾ ਲੈ ਸਕਦੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਦਫ਼ਤਰ ਜਿਲ੍ਹਾ ਰੋਜਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ, ਫਿਰੋਜਪੁਰ, ਆਈ-ਬਲਾਕ, ਦੂਜੀ ਮੰਜਿਲ, ਡੀ.ਸੀ. ਕੰਪਲੈਕਸ ਫਿਰੋਜਪੁਰ ਜਾਂ ਹੈਲਪਲਾਈਨ ਨੰਬਰ 94654-74122 ਤੇ ਸੰਪਰਕ ਕੀਤਾ ਜਾ ਸਕਦਾ ਹੈ।

 

ਹੋਰ ਪੜ੍ਹੋ :-  ਸਿਹਤ ਮੰਤਰੀ ਸ. ਚੇਤਨ ਸਿੰਘ ਜੋੜੇਮਾਜਰਾ ਵੱਲੋਂ ਸਿਵਲ ਹਸਪਤਾਲ ਮੋਰਿੰਡਾ ਦਾ ਅਚਨਚੇਤ ਦੌਰਾ