ਅਗਾਂਹਵਧੁ ਕਿਸਾਨ ਸ੍ਰੀ ਸਤਿੰਦਰਪਾਲ ਸਿੰਘ ਪਿੰਡ ਰਸੂਲਪੁਰ ਨੇ ਪਰਾਲੀ ਸਾਂਭਣ ਲਈ ਖੇਤੀ ਮਸ਼ੀਨਰੀ ਦਾ ਕੀਤਾ ਸਦ-ਉਪਯੋਗ 

ਅਗਾਂਹਵਧੁ ਕਿਸਾਨ ਸ੍ਰੀ ਸਤਿੰਦਰਪਾਲ ਸਿੰਘ ਪਿੰਡ ਰਸੂਲਪੁਰ ਨੇ ਪਰਾਲੀ ਸਾਂਭਣ ਲਈ ਖੇਤੀ ਮਸ਼ੀਨਰੀ ਦਾ ਕੀਤਾ ਸਦ-ਉਪਯੋਗ 

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਕਾਫ਼ੀ ਸਮੇਂ ਤੋਂ ਜ਼ਮੀਨ ਵਿਚ ਦਬਾਓਣ ਨਾਲ ਖਾਦ, ਦਵਾਈਆਂ ਦੀ ਲਾਗਤ ਬਹੁਤ ਘੱਟ ਹੋਈ ਅਤੇ ਫਸਲ ਦਾ ਝਾੜ ਵਧਿਆ
ਤਰਨ ਤਾਰਨ, 21 ਅਕਤੂਬਰ :
ਅਗਾਂਹਵਧੁ ਕਿਸਾਨ ਸ੍ਰੀ ਸਤਿੰਦਰਪਾਲ ਸਿੰਘ ਪਿੰਡ ਰਸੂਲਪੁਰ ਨੇ ਪਰਾਲੀ ਸਾਂਭਣ ਲਈ ਖੇਤੀ ਮਸ਼ੀਨਰੀ ਦਾ ਸਦ-ਉਪਯੋਗ ਕਰਦੇ ਹੋਏ ਇਲਾਕੇ ਦੇ ਕਿਸਾਨਾਂ ਲਈ ਇੱਕ ਮਿਸਾਲ ਕਾਇਮ ਕੀਤੀ ਹੈ।
ਇਹ ਕਿਸਾਨ ਪਿਛਲੇ ਕਾਫੀ ਸਮੇਂ ਤੋਂ ਕਣਕ ਦੇ ਨਾੜ ਅਤੇ ਝੌਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਜ਼ਮੀਨ ਵਿੱਚ ਹੀ ਵਾਹ ਦਿੰਦਾ ਹੈ ਅਤੇ ਇਸ ਸਾਲ ਵੀ ਇਹਨਾਂ ਨੇ ਹੈਪੀ /ਸੁਪਰ ਸੀਡਰ ਨਾਲ 60 ਤੋ 70 ਏਕੜ ਕਣਕ ਬਿਜਾਈ ਕਰਨੀ ਹੈ।
 ਸ੍ਰੀ ਸਤਿੰਦਰਪਾਲ ਸਿੰਘ ਨੇ ਕਿਹਾ ਕਿ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਕਾਫ਼ੀ ਸਮੇਂ ਤੋਂ ਜ਼ਮੀਨ ਵਿਚ ਦਬਾਓਣ ਨਾਲ ਇਹਨਾਂ ਦੀ ਖਾਦ, ਦਵਾਈਆਂ ਦੀ ਲਾਗਤ ਬਹੁਤ ਘੱਟ ਗਈ ਹੈ ਅਤੇ ਫਸਲ ਦਾ ਝਾੜ ਵੀ ਬਹੁਤ ਵਧਿਆ ਹੈ ।ਇਹ ਕਿਸਾਨ ਖੇਤੀਬਾੜੀ ਮਹਿਕਮੇ ਨਾਲ ਵੱਖ-ਵੱਖ  ਸਕੀਮਾਂ ਰਾਂਹੀ ਜੁੜਿਆ ਹੋਇਆ ਹੈ ।ਇਹ ਕਿਸਾਨ ਖੇਤੀਬਾੜੀ ਮਹਿਕਮੇ ਦੀਆਂ ਗਤੀਵਿਧੀਆਂ ਜਿਵੇ ਟਰੇਨਿੰਗ ਕੈਪਾਂ, ਪ੍ਰਦਸ਼ਨੀਆਂ ਆਦਿ ਭਾਗ ਲੈਦਾ ਰਹਿੰਦਾ ਹੈ । ਇਹ ਕਿਸਾਨ ਖੇਤੀਬਾੜੀ ਦੇ ਨਾਲ ਨਾਲ ਡੇਅਰੀ-ਫਾਰਮਿੰਗ ਦਾ ਧੰਦਾ ਵੀ ਕਰਦਾ ਹੈ
ਅਗਾਂਹਵਧੁ ਕਿਸਾਨ ਸ੍ਰੀ ਸਤਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਜੇਕਰ ਆਪਣੇ ਪੰਜਾਬ ਨੂੰ ਬਚਾਉਣਾ ਹੈ ਤਾਂ ਆਪਣੇ ਵਾਤਾਵਰਣ, ਪਾਣੀ ਅਤੇ ਸਾਡੇ ਸਾਥੀ ਅਤੇ ਖੇਤੀ ਲਈ ਲੋੜੀਂਦੇ ਜੀਵਜਤੂੰਆਂ ਨੂੰ ਬਚਾਉਣਾ ਬਹੁਤ ਜ਼ਰੂਰੀ ਹਨ, ਇਸ ਲਈ ਉਹ ਇਹ ਸਭ ਉਪਰਾਲਾ ਕਰ ਰਹੇ ਹਨ ।ਇਹ ਹਮੇਸ਼ਾ ਕਿਸਾਨਾਂ ਨੂੰ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਜ਼ਮੀਨ ਵਿਚ ਹੀ ਵਾਹੁਣ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ ਅਤੇ ਖੇਤੀ ਮਸ਼ੀਨਰੀ ਦੇ ਉਪਯੋਗ ਬਾਰੇ ਜਾਣਕਾਰੀ ਦਿੰਦੇ ਰਹਿੰਦੇ ਹਨ।