ਰੂਪਨਗਰ, 13 ਸਤੰਬਰ :-
ਖੇਡਾਂ ਵਤਨ ਪੰਜਾਬ ਦੀਆਂ 2022 ਤਹਿਤ ਜ਼ਿਲ੍ਹਾ ਪੱਧਰੀ ਮੁਕਾਬਲੇ 12 ਸਤੰਬਰ ਤੋਂ ਸ਼ੁਰੂ ਹੋ ਚੁੱਕੇ ਹਨ ਤੇ ਪਹਿਲੇ ਦੋ ਦਿਨ ਅੰਡਰ 14 ਉਮਰ ਵਰਗ ਦੇ ਖਿਡਾਰੀਆਂ ਦੇ ਮੁਕਾਬਲਿਆਂ ਲਈ ਸਨ ਤੇ ਅੰਡਰ-17 ਉਮਰ ਵਰਗ ਦੇ ਮੁਕਾਬਲੇ 14 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਾਂਝੀ ਕੀਤੀ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ 14 ਸਤੰਬਰ ਤੋਂ ਅੰਡਰ-17 ਵਰਗ ਦੇ ਅਥਲੈਟਿਕਸ ਦੇ ਮੁਕਾਬਲੇ ਨਹਿਰੂ ਸਟੇਡੀਅਮ, ਰੂਪਨਗਰ ਵਿਖੇ, ਬਾਸਕਟਬਾਲ ਦੇ ਮੁਕਾਬਲੇ ਬਾਸਕਟਬਾਲ ਕੋਰਟ ਨਹਿਰੂ ਸਟੇਡੀਅਮ ਰੂਪਨਗਰ ਵਿਖੇ, ਬੈਡਮਿੰਟਨ ਦੇ ਮੁਕਾਬਲੇ ਸ਼ਿਵਾਲਿਕ ਕਲੱਬ ਰੂਪਨਗਰ ਵਿਖੇ, ਮੁੱਕੇਬਾਜ਼ੀ ਦੇ ਮੁਕਾਬਲੇ ਦਸਮੇਸ਼ ਮਾਰਸ਼ਲ ਅਕੈਡਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ, ਫੁਟਬਾਲ ਦੇ ਮੁਕਾਬਲੇ ਫੁਟਬਾਲ ਸਟੇਡੀਅਮ ਸ਼ਾਮਪੁਰਾ ਵਿਖੇ, ਗੱਤਕਾ ਦੇ ਮੁਕਾਬਲੇ ਨਹਿਰੂ ਸਟੇਡੀਅਮ ਰੂਪਨਗਰ ਵਿਖੇ, ਹੈਂਡਬਾਲ ਦੇ ਮੁਕਾਬਲੇ ਸਰਕਾਰੀ ਕਾਲਜ ਰੂਪਨਗਰ ਵਿਖੇ, ਹਾਕੀ ਦੇ ਮੁਕਾਬਲੇ ਹਾਕਸ ਕਲੱਬ ਸਮਰਾਲਾ ਵਿਖੇ, ਜੂਡੋ ਦੇ ਮੁਕਾਬਲੇ ਦਸਮੇਸ਼ ਮਾਰਸ਼ਲ ਅਕੈਡਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ, ਕਬੱਡੀ (ਨੈਸ਼ਨਲ ਸਟਾਈਲ) ਦੇ ਮੁਕਾਬਲੇ ਨਹਿਰੂ ਸਟੇਡੀਅਮ ਵਿਖੇ, ਕਬੱਡੀ (ਸਰਕਲ ਸਟਾਈਲ) ਦੇ ਮੁਕਾਬਲੇ ਸਰਕਾਰੀ ਕਾਲਜ ਰੂਪਨਗਰ ਦੇ ਗਰਾਊਂਡ ਵਿਖੇ, ਕਿੱਕ ਬਾਕਸਿੰਗ ਦੇ ਮੁਕਾਬਲੇ ਸਰਕਾਰੀ ਕਾਲਜ ਰੂਪਨਗਰ ਵਿਖੇ, ਖੋ-ਖੋ ਦੇ ਮੁਕਾਬਲੇ ਨਹਿਰੂ ਸਟੇਡੀਅਮ ਰੂਪਨਗਰ ਵਿਖੇ, ਲਾਅਨ ਟੈਨਿਸ ਦੇ ਮੁਕਾਬਲੇ ਜ਼ਿਲ੍ਹਾ ਲਾਅਨ ਟੈਨਿਸ ਕੋਰਟ ਰੂਪਨਗਰ ਵਿਖੇ, ਨੈੱਟਬਾਲ ਦੇ ਮੁਕਾਬਲੇ ਸਰਕਾਰੀ ਕਾਲਜ ਰੂਪਨਗਰ ਵਿਖੇ, ਪਾਵਰ ਲਿਫਟਿੰਗ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਰਤਗੜ੍ਹ ਵਿਖੇ, ਰੋਲਰ ਸਟੈਕਿੰਗ ਦੇ ਮੁਕਾਬਲੇ ਜੀ.ਐੱਮ.ਐੱਨ.ਐੱਸ.ਸੀ. ਸਕੂਲ ਰੂਪਨਗਰ ਵਿਖੇ, ਸਾਫਟਬਾਲ ਦੇ ਮੁਕਾਬਲੇ ਨਹਿਰੂ ਸਟੇਡੀਅਮ ਰੂਪਨਗਰ ਵਿਖੇ, ਤੈਰਾਕੀ ਦੇ ਮੁਕਾਬਲੇ ਸਵੀਮਿੰਗ ਪੂਲ ਨਹਿਰੂ ਸਟੇਡੀਅਮ ਰੂਪਨਗਰ ਵਿਖੇ, ਟੇਬਲ ਟੈਨਿਸ ਦੇ ਮੁਕਾਬਲੇ ਜੀ.ਐੱਮ.ਐੱਨ.ਐੱਸ.ਸੀ. ਸਕੂਲ ਰੂਪਨਗਰ ਵਿਖੇ, ਵਾਲੀਬਾਲ ਦੇ ਮੁਕਾਬਲੇ ਨਹਿਰੂ ਸਟੇਡੀਅਮ ਰੂਪਨਗਰ ਵਿਖੇ, ਕੁਸ਼ਤੀ ਦੇ ਮੁਕਾਬਲੇ ਕੁਸ਼ਤੀ ਕੋਚਿੰਗ ਸੈਂਟਰ ਅਕਬਰਪੁਰ ਵਿਖੇ, ਭਾਰ ਚੁੱਕਣ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਰਤਗੜ੍ਹ ਵਿਖੇ ਕਰਵਾਏ ਜਾ ਰਹੇ ਹਨ।

English






