ਪਰਾਲੀ ਦੀ ਸਾਂਭ ਸੰਭਾਲ ਸਬੰਧੀ ਵੱਖ-ਵੱਖ ਪਿੰਡਾਂ ਵਿਚ ਕੈਂਪ ਲਗਾ ਕੇ ਕਿਸਾਨਾਂ ਨੂੰ ਦਿੱਤੀ ਜਾਣਕਾਰੀ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਪਰਾਲੀ ਦੀ ਸਾਂਭ ਸੰਭਾਲ ਸਬੰਧੀ ਵੱਖ-ਵੱਖ ਪਿੰਡਾਂ ਵਿਚ ਕੈਂਪ ਲਗਾ ਕੇ ਕਿਸਾਨਾਂ ਨੂੰ ਦਿੱਤੀ ਜਾਣਕਾਰੀ
—-ਅੱਗ ਨਾ ਲਗਾ ਕੇ ਖੇਤੀਬਾੜੀ ਸੰਦਾਂ ਰਾਹੀਂ ਪਰਾਲੀ ਦਾ ਕੀਤਾ ਜਾਵੇ ਨਬੇੜਾ

ਫਾਜ਼ਿਲਕਾ, 4 ਅਕਤੂਬਰ:

ਡਿਪਟੀ ਕਮਿਸ਼ਨਰ ਫਾਜਿਲਕਾ ਡਾ. ਹਿਮਾਂਸ਼ੂ ਅਗਰਵਾਲ ਅਤੇ ਮੁੱਖ ਖੇਤੀਬਾੜੀ ਅਫਸਰ ਫਾਜ਼ਿਲਕਾ ਸ੍ਰੀ ਰਜਿੰਦਰ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ `ਤੇ ਡਾ. ਗੁਰਮੀਤ ਸਿੰਘ ਚੀਮਾ ਸਹਾਇਕ ਪੌਦਾ ਸੁਰੱਖਿਆ ਅਫਸਰ ਅਬੋਹਰ ਦੀ ਪ੍ਰਧਾਨਗੀ ਹੇਠ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਲਈ ਵੱਖ-ਵੱਖ ਪਿੰਡਾਂ ਵਿਚ ਕੈਂਪ ਲਗਾ ਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।
ਜਾਗਰੂਕਤਾ ਕੈਂਪਾਂ ਦੀ ਲੜੀ ਤਹਿਤ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਪਿੰਡ ਰਾਮਸਰਾ ਵਿਖੇ ਤੇ ਘੁੜਿਆਣਾ ਵਿਖੇ ਕਿਸਾਨ ਸਿਖਲਾਈ ਕੈਂਪਾਂ ਦਾ ਆਯੋਜਨ ਕੀਤਾ ਗਿਆ। ਕੈਂਪਾਂ ਵਿਚ ਕਿਸਾਨਾ ਨੂੰ ਪਰਾਲੀ ਨੂੰ ਅੱਗ ਲਗਾਉਣ ਵਾਲੇ ਹੋਣ ਬਾਰੇ ਨੁਕਸਾਨਾਂ (ਵਾਤਾਵਰਣ ਪਲੀਤ, ਸਾਹ ਦੀਆਂ ਬਿਮਾਰੀਆਂ, ਖੁਰਾਕੀ ਤੱਤਾਂ ਦਾ ਨਸ਼ਟ ਹੋਣਾ) ਬਾਰੇ ਜਾਗਰੂਕ ਕੀਤਾ ਗਿਆ।

ਜਾਣਕਾਰੀ ਦਿੰਦਿਆਂ ਡਾ. ਮਨਪ੍ਰੀਤ ਸਿੰਘ ਨੇ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਲਈ ਖੇਤੀਬਾੜੀ ਸੰਦਾਂ ਦੀ ਵਰਤੋਂ `ਤੇ ਜ਼ੋਰ ਦਿੰਦਿਆਂ ਕਿਹਾ ਕਿ ਸੁਪਰ ਸੀਡਰ, ਹੈਪੀ ਸੀਡਰ, ਐਮ.ਬੀ.ਪਲੋਅ ਆਦਿ ਸੰਦਾਂ ਦੀ ਵਰਤੋਂ ਨਾਲ ਝੋਨੇ ਦੀ ਪਰਾਲੀ ਨੂੰ ਖੇਤ ਵਿਚ ਜਜਬ ਕਰਕੇ ਮਿੱਟੀ ਦੀ ਉਪਜਾਉ ਸ਼ਕਤੀ ਵਧਾਉਣ ਦੀ ਸਲਾਹ ਦਿੱਤੀ।

ਵੱਖ-ਵੱਖ ਪਿੰਡਾਂ ਵਿਚ ਲਗਾਏ ਗਏ ਕੈਂਪ ਦੌਰਾਨ ਖੇਤੀਬਾੜੀ ਵਿਭਾਗ ਦੇ ਮਾਹਰ ਡਾ. ਨੀਸ਼ਾ ਏ.ਡੀ.ਓ, ਡਾ. ਕੁਲਦੀਪ ਕੁਮਾਰ ਏ.ਡੀ.ਓ ਅਤੇ ਏ.ਐਸ.ਆਈ. ਵਿਪਨ ਕੁਮਾਰ ਨੇ ਝੋਨੇ ਦੀ ਫਸਲ ਉਪਰ ਕੀੜੇ-ਮਕੌੜੇ ਅਤੇ ਬਿਮਾਰੀਆਂ ਦੀ ਰੋਕਥਾਮ ਸਬੰਧੀ ਜਾਣਕਾਰੀ ਦਿੱਤੀ।ਪਿੰਡ ਦੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਐਕਸ ਸੀਟੂ ਸਕੀਮ ਅਧੀਨ ਪ੍ਰਬੰਧਨ ਕਰਨ ਬਾਰੇ ਜਾਣਕਾਰੀ ਦਿੱਤੀ ਅਤੇ ਵੇਸਟ ਡੀ-ਕੰਪੋਜਰ ਰਾਹੀ ਪਰਾਲੀ ਨੂੰ ਛੇਤੀ ਗਾਲਣ ਲਈ ਪ੍ਰੇਰਿਆ ਤਾਂ ਜੋ ਕਣਕ ਦੀ ਸਮੇ ਸਿਰ ਬਿਜਾਈ ਹੋ ਸਕੇ।

ਇਸ ਤੋਂ ਬਿਨ੍ਹਾਂ ਬਲਾਕ ਖੂਈਆਂ ਸਰਵਰ ਦੇ ਪਿੰਡ ਧਰਮਪੁਰਾ ਵਿਖੇ ਵੀ ਕੈਂਪ ਲਗਾਏ ਗਏ।ਏ.ਡੀ.ਓ ਗਗਨਦੀਪ ਸਿੰਘ ਅਤੇ ਏ.ਐਸ.ਆਈ. ਪੁਰਖਾ ਰਾਮ ਨੇ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਸਬੰਧੀ ਜਾਣਕਾਰੀ ਦਿੱਤੀ।ਇਸੇ ਤਰ੍ਹਾਂ ਬਲਾਕ ਫਾਜ਼ਿਲਕਾ ਦੇ ਪਿੰਡ ਓਡੀਆਂ ਵਿਚ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ।